ਚੰਡੀਗੜ੍ਹ : ਓਲੰਪਿਕ 2020 ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਖੇਡਿਆ ਜਾ ਰਿਹਾ ਹੈ। ਦਰਅਸਲ, ਇਹ ਮਾਮਲਾ ਜਰਮਨੀ ਦੀ ਜੂਡੋ ਖਿਡਾਰੀ ਮਾਰਟੀਨਾ ਟ੍ਰਾਜਡੋਸ ਦੇ ਕੋਚ ਦਾ ਹੈ। ਮਾਰਟੀਨਾ ਦਾ ਮੈਚ ਹੰਗਰੀ ਦੀ ਸੋਜ਼ਫੀ ਓਜਬਸ ਨਾਲ ਹੋਣਾ ਸੀ। ਮੈਚ ਤੋਂ ਪਹਿਲਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ , ਜਿਸ ਵਿੱਚ ਮਾਰਟਿਨਾ ਦੇ ਕੋਚ ਨੇ ਜੂਡੋ ਮੈਚ ਵਿੱਚ ਜਾਣ ਤੋਂ ਪਹਿਲਾਂ ਉਸ ਦੇ ਗੱਲ਼ 'ਤੇ ਥੱਪੜ ਮਾਰਿਆ।
ਇਸ ਤੋਂ ਬਾਅਦ ਲੋਕਾਂ ਨੇ ਬਿਨਾਂ ਸੋਚੇ ਸਮਝੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ। ਲੋਕਾਂ ਨੇ ਸੋਚਿਆ ਕਿ ਕੋਚ ਔਰਤ ਖਿਡਾਰੀ ਨੂੰ ਥੱਪੜ ਮਾਰ ਰਿਹਾ ਹੈ। ਲੋਕ ਕੋਚ ਦੇ ਇਸ ਵਿਵਹਾਰ ਤੋਂ ਹੈਰਾਨ ਹਨ ਅਤੇ ਉਸ ਦੇ ਢੰਗ ਨੂੰ ਸਹੀ ਨਹੀਂ ਮੰਨ ਰਹੇ।
ਇਹ ਵੀ ਪੜ੍ਹੋ:Tokyo Olympics 2020, Day 8: ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ ਮਿਲੀ ਹਾਰ
ਜਦੋਂ ਕਿ ਮੈਚ ਤੋਂ ਬਾਅਦ, ਮਾਰਟਿਨਾ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਇਹ ਸਾਡੇ ਦੇਸ਼ ਦਾ ਰਿਵਾਜ ਹੈ, ਜੋ ਮੈਚ ਤੋਂ ਪਹਿਲਾਂ ਕੀਤਾ ਜਾਂਦਾ ਹੈ। ਉਸਨੇ ਅੱਗੇ ਲਿਖਿਆ ਹੈ ਕਿ ਇਸ ਵਿੱਚ ਕੋਚ ਦਾ ਕੋਈ ਗਲਤ ਇਰਾਦਾ ਨਹੀਂ ਹੈ ਅਤੇ ਨਾ ਹੀ ਇਹ ਉਨ੍ਹਾਂ ਦਾ ਕੋਚਿੰਗ ਦਾ ਇਰਾਦਾ ਹੈ।