ਟੋਕਿਓ : ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਸ਼ਨੀਵਾਰ ਨੂੰ ਇੱਥੇ ਟੋਕਿਓ ਓਲੰਪਿਕ ਵਿੱਚ ਮਹਿਲਾ-49 ਕਿਲੋਗ੍ਰਾਮ ਮੁਕਾਬਲੇ ਵਿੱਚ ਭਾਰਤ ਦਾ ਪਹਿਲਾ ਚਾਂਦੀ ਦਾ ਤਗਮਾ ਜਿੱਤਿਆ। ਮੀਰਾ ਬਾਈ ਨੇ ਇਤਿਹਾਸ ਬਣਾਉਂਦੇ ਹੋਏ ਭਾਰਤ ਦੀ ਝੋਲੀ ਵਿੱਚ ਚਾਂਦੀ ਦੀ ਤਗਮਾ ਪਾਇਆ ਹੈ।
ਗਰੀਬ ਘਰਾਣੇ ਦੀ ਮੀਰਾ ਬਾਈ ਨੇ ਜਿੰਦਗੀ ਦੇ ਵੱਖ-ਵੱਖ ਪੜਾਵਾਂ ਨਾਲ ਲੜਦਿਆਂ ਆਪਣੀ ਜਿੰਦਗੀ ਦਾ ਸੁੁਪਨਾ ਪੂਰਾ ਕੀਤਾ, ਜਿਸ ਉੱਤੇ ਅੱਜ ਹਰ ਇੱਕ ਭਾਰਤੀ ਨੂੰ ਮਾਣ ਮਹਿਸੂਸ ਹੋ ਰਿਹਾ ਹੈ।
ਪੰਜ ਸਾਲ ਪਹਿਲਾਂ ਰੀਓ ਓਲੰਪਿਕ ਵਿੱਚ ਭਾਰੀ ਝਟਕਾ ਲੱਗਣ ਤੋਂ ਬਾਅਦ, ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਸ਼ਨੀਵਾਰ ਨੂੰ ਇੱਥੇ ਟੋਕਿਓ ਓਲੰਪਿਕ ਵਿੱਚ ਮਹਿਲਾ-49 ਕਿਲੋਗ੍ਰਾਮ ਮੁਕਾਬਲੇ ਵਿੱਚ ਭਾਰਤ ਦਾ ਪਹਿਲਾ ਚਾਂਦੀ ਦਾ ਤਗਮਾ ਜਿੱਤਿਆ।
ਇਹ ਵੀ ਪੜ੍ਹੋ:Tokyo Olympics : ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ
ਵੇਟਲਿਫਟਰ ਮੀਰਾਬਾਈ ਚਾਨੂ ਨੇ 84 ਕਿਲੋਗ੍ਰਾਮ ਅਤੇ 87 ਕਿਲੋਗ੍ਰਾਮ ਸਫਲਤਾਪੂਰਵਕ ਚੁੱਕਿਆ ਪਰ ਉਹ 89 ਕਿਲੋਗ੍ਰਾਮ ਲਿਫਟ ਕਰਨ ਵਿਚ ਅਸਫਲ ਰਹੀ ਜਿਸ ਕਰਕੇ ਬਾਅਦ ਦੂਸਰੇ ਸਥਾਨ 'ਤੇ ਰੱਖਿਆ ਗਿਆ।