ਟੋਕਿਓ: ਭਾਰਤੀ ਤੀਰਅੰਦਾਜ਼ਾਂ ਨੇ ਟੋਕਿਓ ਓਲੰਪਿਕ ਦੇ ਦੂਜੇ ਦਿਨ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਜਦਕਿ ਇਸ ਮੈਚ ਵਿਚ ਉਨ੍ਹਾਂ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਹੋਇਆ। ਜਿਸ ਵਿਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਦੱਸ ਦੇਇਏ ਕਿ ਭਾਰਤ ਵੱਲੋਂ ਦੀਪਿਕਾ ਕੁਮਾਰੀ ਅਤੇ ਪ੍ਰਵੀਨ ਜਾਧਵ ਇਸ ਮੁਕਾਬਲੇ ਲਈ ਉਤਰੇ ਸਨ। ਉਥੇ ਹੀ ਦੋਵਾਂ ਨੇ ਮਿਲ ਕੇ ਭਾਰਤ ਦੀ ਸ਼ਕੋਰ ਲਾਇਨ 0-0-2-2 ਨਾਲ ਬਣਾਈ ਰੱਖੀ। ਜਦਕਿ ਦੂਜੇ ਪਾਸੇ ਦੱਖਣੀ ਕੋਰੀਆ ਨੇ 2-4-4-6 ਨਾਲ ਜਿੱਤੀ ਹਾਸਿਲ ਕੀਤੀ।
ਇਸ ਤੋਂ ਪਹਿਲਾਂ,ਭਾਰਤੀ ਖਿਡਾਰੀਆਂ ਨੇ ਪਹਿਲੇ ਗੇੜ ਦੇ ਆਖਰੀ ਸੈਟ ਵਿੱਚ ਬੈਕ-ਟੂ-ਬੈਕ ਪਰਫੈਕਟ 10 ਹਾਸ਼ਿਲ ਕੀਤੇ।ਜਿਸਦਾ ਜਵਾਬ ਚੀਨੀ ਤਾਈਪੇ ਦੀ ਟੀਮ ਕੋਲ ਨਹੀਂ ਸੀ। ਭਾਰਤੀ ਟੀਮ ਨੇ ਚੀਨੀ ਤਾਇਪੇਈ ਨੂੰ 5-3 ਦੇ ਫਰਕ ਨਾਲ ਹਰਾਇਆ।
ਇਸ ਤੋਂ ਪਹਿਲਾਂ ਦੀਪਿਕਾ ਨੇ ਓਲੰਪਿਕ ਦੇ ਪਹਿਲੇ ਦਿਨ ਔਰਤਾਂ ਦੇ ਵਿਅਕਤੀਗਤ ਰੈਂਕਿੰਗ ਰਾਉਂਡ ਵਿਚ 9 ਵਾਂ ਸਥਾਨ ਹਾਸਲ ਕੀਤਾ ਸੀ। ਜਦੋਂਕਿ ਉਸ ਦੀ ਸਾਥੀ ਪ੍ਰਵੀਨ 31 ਵੇਂ ਸਥਾਨ 'ਤੇ ਰਹੀ।
ਇਹ ਵੀ ਪੜ੍ਹੋ :-ਭਾਰਤੀ ਹਾਕੀ ਟੀਮ ਦੇ ਕਪਤਾਨ ਦੀ ਮਾਂ ਨੇ ਜਿੱਤ ਲਈ ਦਿੱਤੀ ਵਧਾਈ