ਨਵੀਂ ਦਿੱਲੀ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਕਾਰਨ ਕਈ ਖੇਤਰਾਂ 'ਚ ਲੌਕਡਾਊਨ ਕੀਤਾ ਗਿਆ ਹੈ, ਤਾਂ ਜੋ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਲੌਕਡਾਊਨ ਕਾਰਨ ਬੀਤੇ 3 ਮਹੀਨੇ ਤੋਂ ਖੇਡਾਂ ਵੀ ਠੱਪ ਹੋ ਗਈਆਂ ਹਨ। ਹੁਣ ਹਾਲਾਤ ਅਜਿਹੇ ਹਨ ਕਿ ਖਿਡਾਰੀ ਆਪਣੇ ਘਰ ਰਹਿਣ ਲਈ ਮਜਬੂਰ ਹਨ। ਅਜਿਹੀ ਸਥਿਤੀ ਵਿੱਚ ਖਿਡਾਰੀ ਸੋਸ਼ਲ ਮੀਡੀਆ 'ਤੇ ਬੇਹਦ ਐਕਟਿਵ ਰਹਿ ਰਹੇ ਹਨ। ਹਾਲ ਹੀ 'ਚ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਅਤੇ ਉਨ੍ਹਾਂ ਦੀ ਪਤਨੀ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
-
Shoaib to Sania: Say that I love you in Punjabi...😂😂😂 pic.twitter.com/RocauCZI7Y
— Taimoor Zaman (@taimoor_ze) July 4, 2020 " class="align-text-top noRightClick twitterSection" data="
">Shoaib to Sania: Say that I love you in Punjabi...😂😂😂 pic.twitter.com/RocauCZI7Y
— Taimoor Zaman (@taimoor_ze) July 4, 2020Shoaib to Sania: Say that I love you in Punjabi...😂😂😂 pic.twitter.com/RocauCZI7Y
— Taimoor Zaman (@taimoor_ze) July 4, 2020
ਦੋਹਾਂ ਖਿਡਾਰੀਆਂ ਦੀ ਲਾਈਵ ਚੈਟ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਦਿੱਤਾ। ਦੋਹਾਂ ਨੇ ਇਸ ਦੌਰਾਨ ਬਹੁਤ ਸਾਰੀਆਂ ਗੱਲਾਂ ਕੀਤੀਆ। ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਕਈ ਮਜ਼ਾਕੀਆ ਕਹਾਣੀਆਂ ਵੀ ਸਾਂਝੀਆਂ ਕੀਤੀਆਂ। ਪਰ ਦੋਹਾਂ ਵਿਚਾਲੇ ਇੱਕ ਅਜਿਹੀ ਗੱਲ ਵੀ ਹੋਈ ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ, ਉਹ ਹੈ ਸ਼ੋਏਬ ਮਲਿਕ ਨੇ ਸਾਨੀਆ ਨੂੰ ਕਿਹਾ ਕਿ ਉਹ ਪੰਜਾਬੀ ਵਿੱਚ 'ਆਈ ਲਵ ਯੂ' ਬੋਲੇ।
ਇਸ ਇੱਕ ਘੰਟੇ ਦੀ ਗੱਲਬਾਤ ਵਿੱਚ ਸਾਨੀਆ ਨੇ ਕਿਹਾ ਹੈ ਕਿ ਸ਼ੋਏਬ ਨੇ ਉਨ੍ਹਾਂ ਦੇ ਕਰੀਅਰ ਵਿੱਚ ਬਹੁਤ ਸਹਿਯੋਗ ਦਿੱਤਾ ਹੈ। ਸਾਨੀਆ ਨੇ ਸ਼ੋਏਬ ਨਾਲ ਵਿਆਹ ਕੀਤਾ ਜਦੋਂ ਉਹ ਗੁੱਟ ਦੀ ਸੱਟ ਤੋਂ ਉਭਰ ਰਹੀ ਸੀ ਅਤੇ ਵਾਪਸ ਆਉਣ ਦੀ ਕੋਈ ਉਮੀਦ ਨਹੀਂ ਸੀ। ਇਸ ਲਾਈਵ ਚੈਟ ਵਿੱਚ ਸ਼ੋਏਬ ਨੇ ਸਾਨੀਆ ਨੂੰ ਪੰਜਾਬੀ ਵਿੱਚ 'ਆਈ ਲਵ ਯੂ' ਬੋਲਣ ਲਈ ਕਿਹਾ। ਇਸ ਦੇ ਜਵਾਬ ਵਿੱਚ ਸਾਨੀਆ ਨੇ ਕਈ ਵਾਰ ਕੋਸ਼ਿਸ਼ ਕੀਤੀ, ਪਰ ਉਹ ਪੰਜਾਬੀ 'ਚ 'ਆਈ ਲਵ ਯੂ' ਨਹੀਂ ਬੋਲ ਪਾਈ।
ਜਦੋਂ ਪ੍ਰਸ਼ੰਸਕਾਂ ਨੇ ਉਸ ਨੂੰ ਅਜਿਹਾ ਕਰਦੇ ਵੇਖਿਆ ਤਾਂ ਉਹ ਹੱਸਣਾ ਬੰਦ ਨਹੀਂ ਕਰ ਸਕੇ। ਇੰਨਾ ਹੀ ਨਹੀਂ ਸ਼ੋਇਬ ਵੀ ਉਸ ਦੀ ਟੰਗ ਖਿੱਚਾਈ ਕਰ ਰਹੇ ਸਨ। ਅਖੀਰ ਵਿੱਚ ਮਲਿਕ ਦੱਸਦੇ ਹਨ ਕਿ ਪੰਜਾਬੀ ਵਿੱਚ 'ਆਈ ਲਵ ਯੂ' ਨੂੰ 'ਮੈਨੂੰ ਤੁਹਾਡੇ ਨਾਲ ਪਿਆਰ ਹੈ' ਕਹਿੰਦੇ ਹਨ।