ETV Bharat / sports

ਟੈਨਿਸ ਇੰਟੈਗ੍ਰਿਟੀ ਯੂਨਿਟ ਦੀ ਮੈਚ ਫਿਕਸਿੰਗ 'ਤੇ ਨਜ਼ਰ

author img

By

Published : Jul 15, 2020, 3:43 PM IST

ਟੀਆਈਯੂ ਨੇ ਪ੍ਰਦਰਸ਼ਨੀ ਟੂਰਨਾਮੈਂਟ ਦੇ ਆਯੋਜਨ ਵਿੱਚ 24 ਸ਼ੱਕੀ ਮੈਚਾਂ 'ਤੇ ਚਿੰਤਾ ਜ਼ਾਹਰ ਕੀਤੀ ਹੈ। ਟੀਆਈਯੂ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਸ ਨੂੰ ਅਪ੍ਰੈਲ ਅਤੇ ਜੂਨ ਦੇ ਵਿਚਕਾਰ ਹੋਏ ਨਿੱਜੀ ਟੂਰਨਾਮੈਂਟਾਂ ਦੇ ਮੈਚਾਂ ਵਿੱਚ ਫਿਕਸਿੰਗ ਦੀਆਂ ਰਿਪੋਰਟਾਂ ਮਿਲੀਆਂ ਹਨ।

tennis integrity unit eyes suspicious exhibition matches
ਟੈਨਿਸ ਇੰਟੈਗ੍ਰਿਟੀ ਯੂਨਿਟ ਦੀ ਸ਼ੱਕੀ ਪ੍ਰਦਰਸ਼ਨੀ ਮੈਚਾਂ 'ਤੇ ਨਜ਼ਰ

ਨਵੀਂ ਦਿੱਲੀ: ਟੈਨਿਸ ਇੰਟੈਗ੍ਰਿਟੀ ਯੂਨਿਟ (ਟੀਆਈਯੂ) ਨੇ ਪ੍ਰਦਰਸ਼ਨੀ ਟੂਰਨਾਮੈਂਟ ਦੇ ਆਯੋਜਨ ਵਿੱਚ 24 ਸ਼ੱਕੀ ਮੈਚਾਂ 'ਤੇ ਚਿੰਤਾ ਜ਼ਾਹਰ ਕੀਤੀ ਹੈ ਜਦੋਂ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਪੁਰਸ਼ਾਂ ਅਤੇ ਔਰਤਾਂ ਦੇ ਟੂਰ ਬੰਦ ਹਨ। ਦੱਸ ਦਈਏ ਕਿ ਟੀਆਈਯੂ ਖੇਡ ਦੌਰਾਨ ਮੈਚ ਫਿਕਸਿੰਗ ਦੇ ਮਾਮਲਿਆਂ ਦੀ ਜਾਂਚ ਕਰਦੀ ਹੈ।

ਟੀਆਈਯੂ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਸ ਨੂੰ ਅਪ੍ਰੈਲ ਅਤੇ ਜੂਨ ਦੇ ਵਿਚਕਾਰ ਹੋਏ ਨਿੱਜੀ ਟੂਰਨਾਮੈਂਟਾਂ ਦੇ ਮੈਚਾਂ ਵਿੱਚ ਫਿਕਸਿੰਗ ਦੀਆਂ ਰਿਪੋਰਟਾਂ ਮਿਲੀਆਂ ਹਨ।

ਇਹ ਰਿਪੋਰਟ ਸੱਟੇਬਾਜ਼ੀ ਕਰਨ ਵਾਲੀਆਂ ਕੰਪਨੀਆਂ ਵੱਲੋਂ ਦਾਇਰ ਕੀਤੀ ਗਈ ਹੈ ਜੋ ਮੈਚਾਂ ਦੌਰਾਨ ਅਸਾਧਾਰਣ ਸੱਟੇਬਾਜ਼ੀ ਦੇ ਪੈਟਰਨ ਦੀ ਨਿਗਰਾਨੀ ਕਰਦੀਆਂ ਹਨ। ਹਾਲਾਂਕਿ ਸ਼ੱਕੀ ਸੱਟੇਬਾਜ਼ੀ ਦੇ ਪੈਟਰਨ ਦਾ ਇਹ ਮਤਲਬ ਨਹੀਂ ਹੈ ਕਿ ਮੈਚ ਫਿਕਸ ਹੀ ਕੀਤਾ ਗਿਆ ਸੀ, ਪਰ ਜੇਕਰ ਕਿਸੇ ਖਿਡਾਰੀ ਦੇ ਫੱਟੜ ਹੋਣ ਦੀ ਅੰਦਰੂਨੀ ਖ਼ਬਰ ਵੀ ਬਾਹਰ ਆਉਂਦੀ ਹੈ ਤਾਂ ਇਸ ਨੂੰ ਮੈਚ ਫਿਕਸਿੰਗ ਪੈਟਰਨ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: Birthday Special: ਸਰਦਾਰ ਸਿੰਘ ਨੇ ਹਾਕੀ ਨੂੰ ਸਿਖਰ 'ਤੇ ਲਿਜਾਣ 'ਚ ਨਿਭਾਈ ਸੀ ਅਹਿਮ ਭੂਮਿਕਾ

ਟੀਆਈਯੂ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਲੌਕਡਾਉਨ ਦੌਰਾਨ ਟੈਨਿਸ ਵਿੱਚ ਸ਼ੱਕੀ ਸੱਟੇਬਾਜ਼ੀ ਨੂੰ ਇੱਕ ਨਿਸ਼ਚਤ ਸੰਕੇਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰੀ ਲੋਕ ਕਿਰਿਆਸ਼ੀਲ ਬਣੇ ਹੋਏ ਹਨ ਅਤੇ ਜਦੋਂ ਪੇਸ਼ੇਵਰ ਟੈਨਿਸ ਅਗਸਤ ਵਿੱਚ ਬਹਾਲ ਹੋਵੇਗਾ ਤਾਂ ਉਨ੍ਹਾਂ ਦਾ ਆਪਣੀ ਖੇਡ 'ਤੇ ਧਿਆਨ ਵਧਾਉਣ ਦੀ ਸੰਭਾਵਨਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.