ਦੁਬਈ : ਭਾਰਤ ਦੀ ਸਟਾਰ ਟੈਨਿਸ ਖਿਡਾਰਣ ਸਾਨੀਆ ਮਿਰਜ਼ਾ ਪਿੰਨੀ ਦੀ ਸੱਟ ਤੋਂ ਉਭਰਣ ਤੋਂ ਬਾਅਦ ਬੁੱਧਵਾਰ ਨੂੰ ਦੁਬਈ ਓਪਨ ਦੇ ਨਾਲ ਵਾਪਸੀ ਕਰੇਗੀ। ਪਿੰਨੀ ਦੀ ਸੱਟ ਕਾਰਨ ਸਾਨੀਆ ਨੂੰ ਜਨਵਰੀ ਵਿੱਚ ਆਸਟ੍ਰੇਲੀਆ ਓਪਨ ਦੇ ਮੁਕਾਬਲੇ ਤੋਂ ਬਾਹਰ ਹੋਣਾ ਪਿਆ। 33 ਸਾਲ ਦੀ ਸਾਨੀਆ ਨੇ ਇਸ ਟੂਰਨਾਮੈਂਟ ਦੇ ਲਈ ਫਰਾਂਸ ਦੀ ਕੈਰੋਲਿਨ ਗਾਰਸੀਆ ਨਾਲ ਜੋੜੀ ਬਣਾਈ ਹੈ। ਇਹ ਜੋੜੀ ਮਹਿਲਾ ਡਬਲਜ਼ ਦੇ ਪਹਿਲੇ ਦੌਰ ਵਿੱਚ ਬੁੱਧਵਾਰ ਨੂੰ ਰੂਸ ਦੇ ਏਲਾ ਕੁਦ੍ਰਿਯਾਵਤਸੋਵਾ ਉੱਤੇ ਸਲੋਵੇਨੀਆ ਦੀ ਕੈਟਰੀਨਾ ਸਰੇਬੋਟਨਿਕ ਦੀ ਜੋੜੀ ਨਾਲ ਭਿੜੇਗੀ।
ਹੋਰ ਪੜ੍ਹੋ: ਵਿਰਾਟ ਕੋਹਲੀ ਵਾਂਗ ਨਾਂਅ ਚਮਕਾਉਣਾ ਚਾਹੁੰਦੀ ਹੈ ਮਾਨਸਾ ਦੀ ਰਹਿਣ ਵਾਲੀ ਸ਼ਬਨਮ ਗਾਂਧੀ
ਸਾਨੀਆ ਨੇ ਕਿਹਾ,"ਸੱਟ ਦੇ ਕਾਰਨ ਗ੍ਰੈਂਡਸਲੈਮ ਟੂਰਨਾਮੈਂਟ ਦੇ ਵਿਚਾਲਿਓ ਹੱਟਣਾ ਸੁਖਦਾਇਕ ਤਜ਼ਰਬਾ ਸੀ। ਵਿਸ਼ੇਸ਼ ਤੌਰ ਉੱਤੇ ਉਦੋਂ ਜਦ ਤੁਸੀਂ ਲੰਬੀ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਹੇ ਹੋ। ਇਸ ਟੂਰਨਾਮੈਂਟ ਲਈ ਮੈਨੂੰ ਫਿੱਟ ਕਰਨ ਲਈ ਫਿਜ਼ੀਓ ਡਾ. ਫੈਜ਼ਲ ਹਯਾਤ ਖ਼ਾਨ ਦੀ ਧੰਨਵਾਦੀ ਹਾਂ। ਮੈਂ ਅਭਿਆਸ ਸ਼ੁਰੂ ਕਰ ਦਿੱਤਾ ਹੈ ਤੇ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹਾਂ।"
ਜ਼ਿਕਰਯੋਗ ਹੈ ਕਿ ਮਾਂ ਬਣਨ ਦੇ 2 ਸਾਲ ਬਾਅਦ ਸਰਕਟ ਉੱਤੇ ਵਾਪਸੀ ਕਰ ਰਹੀ ਸਾਨੀਆ ਸੱਜੀ ਪਿੰਨੀ ਦੀ ਸੱਟ ਕਾਰਨ ਆਪਣੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਪਹਿਲੇ ਦੌਰ ਦੇ ਮੁਕਾਬਲੇ ਦੇ ਵਿਚਾਲਿਓ ਬਾਹਰ ਹੋ ਗਈ ਸੀ। ਬ੍ਰੇਕ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਸਾਨੀਆ ਤੇ ਉਨ੍ਹਾਂ ਦੀ ਜੋੜੀਦਾਰ ਨਾਦੀਆ ਕਿਚੇਨੋਕ ਨੇ ਹਾਰਬਟ ਇੰਟਰਨੈਂਸ਼ਨਲ ਡਬਲਜ਼ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ।