ETV Bharat / sports

ਉਮਰ ਧੋਖਾਧੜੀ ਮਾਮਾਲਾ: AITA ਨੈਸ਼ਨਲਸ ਦੇ ਦੌਰਾਨ ਜੂਨੀਅਰ ਖਿਡਾਰੀਆਂ ਦਾ ਕਰਵਾਏਗਾ ਉਮਰ ਤਸਦੀਕ ਟੈਸਟ

ਏਆਈਟੀਏ ਦੇ ਮੁੱਖੀ ਹੀਰਨਮੇ ਚਟਰਜੀ ਨੇ ਦੱਸਿਆ ਕਿ ਪਹਿਲਾਂ ਵੀ ਖਿਡਾਰੀਆਂ ਦੇ ਇਸ ਮੈਡੀਕਲ ਟੈਸਟ ਨੂੰ ਕਰਵਾਉਦ ਲਈ ਕਿਹਾ ਗਿਆ ਸੀ ਪਰ ਕਿਸੇ ਤਰ੍ਹਾਂ ਇਹ ਬੰਦ ਹੋ ਗਿਆ।

AITA ਨੈਸ਼ਨਲਸ ਦੇ ਦੌਰਾਨ ਜੂਨੀਅਰ ਖਿਡਾਰੀਆਂ ਦਾ ਕਰਵਾਏਗਾ ਉਮਰ ਤਸਦੀਕ ਟੈਸਟ
photo
author img

By

Published : Jul 17, 2020, 2:00 PM IST

ਨਵੀਂ ਦਿੱਲੀ: ਭਾਰਤੀ ਟੈਨਿਸ ਐਸੋਸੀਏਸ਼ਨ ਨੇ ਉਮਰ ਸਬੰਧੀ ਹੋਣ ਵਾਲੀ ਧੋਖਾਥੜੀ ਤੋਂ ਬਚਣ ਲਈ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਜੂਨੀਅਰ ਖਿਡਾਰੀਆਂ ਦਾ ਉਮਰ ਤਸਦੀਕ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਉੱਥੇ ਹੀ ਦਿੱਗਜ ਮਹੇਸ਼ ਭੂਪਤੀ ਦਾ ਕਹਿਣਾ ਹੈ ਕਿ ਇਸ ਕਦਮ ਨੂੰ ਚੁੱਕਣ ਵਿੱਚ ਕਾਫ਼ੀ ਦੇਰ ਲਗਾ ਦਿੱਤੀ ਗਈ ਹੈ ਇਸ ਨੂੰ 50 ਸਾਲ ਪਿਹਲਾਂ ਕਰ ਦਿੱਤਾ ਜਾਣਾ ਚਾਹੀਦਾ ਸੀ।

ਜੂਨੀਅਰ ਡੇਵਿਸ ਤੇ ਫੇਡ ਕੱਪ ਵਿੱਚ ਦੇਸ਼ ਦੀ ਪ੍ਰਤੀਨਿੱਧਤਾ ਕਰਨ ਵਾਲੇ ਖਿਡਾਰੀਆਂ ਨੂੰ ਇਸ ਟੈਸਟ ਤੋਂ ਗੁਜਰਨਾ ਪਵੇਗਾ। ਅਖਿਲ ਭਾਰਤੀ ਟੈਨਿਸ ਐਸੋਸੀਏਸ਼ਨ(ਏਆਈਟੀਏ) ਨੇ ਕਿਹਾ ਕਿ ਚੰਡੀਗੜ੍ਹ ਲਾਨ ਟੈਨਿਸ ਐਸੋਸੀਏਸ਼ਨ ਪ੍ਰੀਸ਼ਦ ਅੰਦਰ ਕਥਿਤ ਛੇੜਛਾੜ ਤੋਂ ਬਾਅਦ ਪੰਜ ਜੂਨੀਅਰ ਖਿਡਾਰੀਆਂ ਖਿ਼ਲਾਫ਼ ਉਮਰ ਧੋਖਾਥੜੀ ਦੇ ਦੋਸ਼ ਨੇ ਇਸ ਟੈਸਟ ਨੂੰ ਫਿਰ ਤੋਂ ਲਾਗੂ ਕਰਨ ਦਾ ਮੌਕਾ ਦਿੱਤਾ ਹੈ। ਘਰੇਲੂ ਟੈਨਿਸ ਮੈਚ ਏਆਈਟੀਏ ਦੇ ਮੁੱਖ ਸਕੱਤਰ ਹੀਰਨਮੇ ਚੈਟਰਜੀ ਨੇ ਇੱਕ ਮੀਡੀਆ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਸਾਰੇ ਖਿਡਾਰੀਆਂ ਦੀ ਉਮਰ ਵਰਗ ਟੂਰਨਾਮੈਂਟ (ਅੰਡਰ-12,ਅੰਡਰ-14 ਅਤੇ ਅੰਡਰ-16) ਦੇ ਮੁੱਖ ਡਰਾਅ ਵਿੱਚ ਉਮਰ ਤਸਦੀਕ ਟੈਸਟ (ਟੀਡਬਲਯੂ 3) ਕਰਵਾਇਆ ਜਾਵੇਗਾ ਤੇ ਨਾਲ ਹੀ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਜੂਨੀਅਰ ਖਿਡਾਰੀਆਂ ਨੂੰ ਵੀ ਇਸ ਟੈਸਟ ਤੋਂ ਗੁਜਰਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਅਸੀਂ ਇਹ ਪਹਿਲੀ ਵਾਰ ਕਰ ਰਹੇ ਹਾਂ ਪਹਿਲਾਂ ਵੀ ਖਿਡਾਰੀਆਂ ਨੂੰ ਇਸ ਮੈਡੀਕਲ ਟੈਸਟ ਕਰਵਾਉਣ ਲਈ ਕਿਹਾ ਜਾਂਦਾ ਸੀ ਪਰ ਕਿਸੇ ਕਾਰਨ ਇਹ ਟੈਸਟ ਬੰਦ ਹੋ ਗਿਆ ਸੀ। ਹੁਣ ਸੀਐਲਟੀਏ ਮੁੱਦੇ ਨੂੰ ਮੀਡੀਆ ਵਿੱਚ ਕਾਫ਼ੀ ਦਿਖਾਇਆ ਗਿਆ ਤੇ ਸਿਨੀਅਰ ਖਿਡਾਰੀਆਂ ਨੇ ਚਿੰਤਾ ਜਾਹਰ ਕੀਤੀ, ਜਿਸ ਤੋਂ ਬਾਅਦ ਏਆਈਟੀਏ ਅਧਿਕਾਰੀਆਂ ਨੇ ਇਸ ਉੱਤੇ ਚਰਚਾ ਕੀਤੀ ਤੇ ਇਹ ਮਹਿਸੂਸ ਕੀਤਾ ਕਿ ਇਸ ਕਦਮ ਚੁੱਕਣਾ ਜ਼ਰੂਰੀ ਹੈ’।ਇਸ ਟੈਸਟ ਦਾ ਖਰਚਾ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਦਾਖ਼ਲ ਹੋਣ ਵਾਲੇ ਖਿਡਾਰੀ ਚੁੱਕਣਗੇ ਜਦਕਿ ਜੂਨੀਅਰ ਡੇਵਿਸ ਕੱਪ ਤੇ ਫੇਡ ਕੱਪ ਟੀਮਾਂ ਦੀ ਜਾਂਚ ਦਾ ਖਰਚਾ ਏਆਈਟੀਟੇ ਚੁੱਕੇਗਾ।

ਜੇਕਰ ਕੋਈ ਖਿਡਾਰੀ ਪਹਿਲਾਂ ਟੈਸਟ ਵਿੱਚ ਸਹੀ ਪਾਇਆ ਜਾਂਦਾ ਹੈ ਤਾਂ ਉਸਦਾ ਦੁਬਾਰਾ ਟੈਸਟ ਨਹੀਂ ਕੀਤਾ ਜਾਵੇਗਾ।ਇਸ ਤਰ੍ਹਾਂ ਦੇ ਸੁਝਾਅ ਵੀ ਸਨ ਕਿ ਇਹ ਤਸਦੀਕ ਟੈਸਟ ਸਿਰਫ ਉਦੋਂ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ ਜਦੋਂ ਕੋਈ ਖਿਡਾਰੀ ਏਆਈਟੀਏ ਨਾਲ ਰਜਿਸਟਰ ਕਰਵਾਉਂਦਾ ਹੈ। ਚੈਟਰਜੀ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਕੁਝ ਦਿਸ਼ਾ ਨਿਰਦੇਸ਼ ਹਨ, ਜਦੋਂ ਕੋਈ ਬੱਚਾ ਉਸਦੇ ਜਨਮ ਦੇ ਇੱਕ ਸਾਲ ਦੇ ਅੰਦਰ ਰਜਿਸਟਰਡ ਹੁੰਦਾ ਹੈ, ਉਹ ਦਸਤਾਵੇਜ਼ ਏਆਈਟੀਏ ਨਾਲ ਰਜਿਸਟਰੇਸ਼ਨ ਦੇ ਯੋਗ ਹੁੰਦੇ ਹਨ ਪਰ ਜੇ ਸਰਟੀਫਿ਼ਕੇਟ ਇੱਕ ਸਾਲ ਬਾਅਦ ਦਿੱਤਾ ਜਾਂਦਾ ਹੈ ਅਤੇ ਖਿਡਾਰੀ ਸਾਡੇ ਕੋਲ ਆਉਂਦਾ ਹੈ, ਤਾਂ ਅਸੀਂ ਉਸ ਨੂੰ ਉਮਰ ਦੀ ਤਸਦੀਕ ਕਰਨ ਲਈ ਆਖਦੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.