ETV Bharat / sports

ਜਵੇਰੇਵ ਨੇ ਜਿੱਤਿਆ ਜੇਨੇਵਾ ਓਪਨ ਦਾ ਖ਼ਿਤਾਬ

ਸਵਿਟਜ਼ਰਲੈਂਡ ਦੇ ਜੇਨੇਵਾ ਵਿਖੇ ਖੇਡੇ ਗਏ ਜੇਨੇਵਾ ਓਪਨ ਟੈਨਿਸ ਮੁਕਾਬਲੇ ਨੂੰ ਜਰਮਨ ਦੇ ਐਲਕਜੈਂਡਰ ਜਵੇਰੇਵ ਨੇ ਆਪਣੇ ਨਾਂਅ ਕੀਤਾ ਹੈ।

ਜਵੇਰੇਵ ਨੇ ਜਿੱਤਿਆ ਜੇਨੇਵਾ ਓਪਨ ਦਾ ਖ਼ਿਤਾਬ
author img

By

Published : May 26, 2019, 4:55 PM IST

ਜੇਨੇਵਾ: ਜਰਮਨੀ ਦੇ ਐਲਕਜੈਂਡਰ ਜਵੇਰੇਵ ਨੇ ਇੱਕ ਸਖ਼ਤ ਮੁਕਾਬਲੇ ਵਿੱਚ ਨਿਕੋਲਸ ਜੈਰੀ ਨੂੰ ਮਾਤ ਦੇ ਕੇ ਜੇਨੇਵਾ ਓਪਨ ਦਾ ਪੁਰਸ਼ ਸਿੰਗਲ ਖ਼ਿਤਾਬ ਜਿੱਤਿਆ।
ਜਵੇਰੇਵ ਨੇ ਤਿੰਨ ਸੈੱਟਾਂ ਤੱਕ ਚੱਲੇ ਮੈਚ ਵਿੱਚ ਚਿੱਲੀ ਦੇ ਖਿਡਾਰੀ ਨੂੰ 6-3, 3-6, 7-6 (10-18) ਨਾਲ ਹਰਾਇਆ। ਇਸ ਸੀਜ਼ਨ ਦੀ ਜਵੇਰੇਵ ਦੀ ਇਹ ਪਹਿਲੀ ਟ੍ਰਾਫ਼ੀ ਹੈ।

ਜਾਣਕਾਰੀ ਮੁਤਾਬਕ ਸ਼ਨਿਚਰਵਾਰ ਨੂੰ ਹੋਏ ਇਸ ਮੁਕਾਬਲੇ ਨੂੰ 2 ਵਾਰ ਮੀਂਹ ਦੇ ਕਾਰਨ ਰੋਕਣਾ ਪਿਆ। ਮੀਂਹ ਕਾਰਨ ਜਰਮਨ ਦੇ ਖਿਡਾਰੀ ਨੇ ਮੈਚ ਨੂੰ 2 ਘੰਟੇ ਅਤੇ 37 ਮਿੰਟ ਵਿੱਚ ਜਿੱਤਿਆ।

ਜਵੇਰੇਵ ਨੇ ਪਹਿਲੇ ਸੈੱਟ ਵਿੱਚ ਦਮਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਜੈਰੀ ਨੂੰ ਟਿੱਕਣ ਨਹੀਂ ਦਿੱਤਾ ਅਤੇ ਜਲਦ ਹੀ ਅੱਗੇ ਆ ਗਿਆ।
ਦੂਸਰੇ ਸੈੱਟ ਵਿੱਚ ਚਿੱਲੀ ਦੇ ਖਿਡਾਰੀ ਨੇ ਦਮਦਾਰ ਵਾਪਸੀ ਕੀਤੀ ਅਤੇ 6-3 ਨਾਲ ਜਿੱਤ ਪ੍ਰਾਪਤ ਕਰਦੇ ਹੋਏ ਮੁਕਾਬਲੇ ਨੂੰ 1-1 ਨਾਲ ਬਰਾਬਰ ਕਰ ਦਿੱਤਾ।

ਵਿਸ਼ਵ ਰੈਕਿੰਗ ਵਿੱਚ 75ਵੇਂ ਸਥਾਨ ਤੇ ਮੌਜੂਦ ਜੈਰੀ ਅਤੇ ਜਵੇਰੇਵ ਦੇ ਵਿਚਕਾਰ ਤੀਸਰੇ ਅਤੇ ਫ਼ੈਸਲਾਕੁੰਨ ਸੈੱਟ ਵਿੱਚ ਦਮਦਾਰ ਟੱਕਰ ਹੋਈ। ਮੁਕਾਬਲਾ ਟਾਈ-ਬ੍ਰੇਕਰ ਵਿੱਚ ਗਿਆ ਜਿਥੇ ਜਵੇਰੇਵ ਨੇ 2 ਮੈਚ ਪੁਆਇੰਟ ਬਚਾਉਂਦੇ ਹੋਏ ਜਿੱਤ ਪ੍ਰਾਪਤ ਕੀਤੀ।

Intro:Body:

Geneva Open

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.