ਮੈਲਬਰਨ: ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟ੍ਰੇਲੀਅਨ ਓਪਨ ਵਿੱਚ ਸਭ ਤੋਂ ਵੱਡਾ ਬਦਲਾਅ ਤਦ ਹੋਇਆ ਜਦ 15 ਸਾਲ ਦੀ ਅਮਰੀਕੀ ਖਿਡਾਰੀ ਕੋਕੋ ਗੱਫ ਨੇ ਜਾਪਾਨ ਦੀ ਡਿਫੈਂਡਿੰਗ ਚੈਂਪੀਅਨ ਖਿਡਾਰਣ ਨਾਓਮੀ ਓਸਾਕਾ ਨੂੰ ਹਰਾ ਦਿੱਤਾ ਹੈ। ਇੱਕ ਘੰਟਾ 7 ਮਿੰਟ ਤੱਕ ਚੱਲੇ ਇਸ ਮੁਕਾਬਲੇ ਵਿੱਚ ਗੱਫ ਨੇ ਓਸਾਕਾ ਦੇ ਸਿੱਧੇ ਸੈਟਾਂ ਵਿੱਚ 6-3,6-4 ਨਾਲ ਹਰਾਇਆ।
ਗੱਫ ਤੇ ਓਸਾਕਾ ਦੇ ਵਿੱਚ ਇਹ ਦੂਜਾ ਮੁਕਾਬਲਾ ਸੀ। ਇਸ ਤੋਂ ਪਹਿਲਾ ਜਾਪਾਨੀ ਖਿਡਾਰੀ ਨੇ 2019 ਵਿੱਚ ਯੂਐਸ ਓਪਨ ਵਿੱਚ ਗੱਫ ਨੂੰ ਹਰਾਇਆ ਸੀ। ਅਮਰੀਕੀ ਖਿਡਾਰਣ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਖੇਡ ਰਹੀ ਹੈ, ਜਦਕਿ ਓਸਾਕਾ ਨੇ 2019 ਵਿੱਚ ਇਹ ਟੂਰਨਾਮੈਂਟ ਜਿੱਤਿਆ ਸੀ। ਉਨ੍ਹਾਂ ਨੇ ਫਾਈਨਲ ਵਿੱਚ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੂੰ ਹਰਾਇਆ ਸੀ।
ਹੋਰ ਪੜ੍ਹੋ: NZ vs IND: ਧਮਾਕੇਦਾਰ ਸ਼ੁਰੂਆਤ ਨਾਲ ਇੰਡੀਆ ਨੇ ਜਿੱਤਿਆ ਟੀ-20 ਸੀਰੀਜ਼ ਦਾ ਪਹਿਲਾ ਮੈਚ
ਇਸ ਦੇ ਨਾਲ ਹੀ ਅਮਰੀਕੀ ਟੈਨਿਸ ਸਟਾਰ ਸੇਰੇਨਾ ਵੀ ਤੀਸਰੇ ਦੌਰ ਵਿੱਚੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਸ ਤੋਂ ਪਹਿਲਾ ਜਦ ਯੂਨਾਇਟਡ ਸਟੇਟ ਓਪਨ ਦੇ ਕੁਆਰਟਰ ਫਾਈਨਲ ਵਿੱਚ ਵਿਲਿਅਮਸ ਤੇ ਵਾਂਗ ਦਾ ਆਹਮਣਾ-ਸਾਹਮਣਾ ਹੋਇਆ ਸੀ ਜਦ ਵਿਲਿਅਮਸ ਨੇ ਵਾਂਗ ਨੂੰ 6-1,6-0 ਨਾਲ ਹਰਾਇਆ ਸੀ, ਤਦ ਇਹ ਮੁਕਾਬਲਾ ਸਿਰਫ਼ 44 ਮਿੰਟਾਂ ਤੱਕ ਚੱਲਿਆ ਸੀ। ਇਹ ਜਿੱਤ ਸੇਰੇਨਾ ਦੇ ਕਰੀਅਰ ਦੀ ਸਭ ਤੋਂ ਆਸਾਨ ਜਿੱਤ ਸੀ।
ਭਾਰਤ ਦੇ ਦਿਵਿਜ ਸ਼ਰਨ ਨੂੰ ਪੁਰਸ਼ ਡਬਲਸ ਮੁਕਾਬਲੇ ਦੇ ਦੂਜੇ ਦੌਰ ਵਿੱਚ ਹਾਰ ਮਿਲੀ। ਨਿਊਜ਼ੀਲੈਂਡ ਦੇ ਆਰਟਮ ਸਿਤਾਕ ਦੇ ਨਾਲ ਖੇਡ ਰਹੇ ਦਿਵਿਜ ਨੂੰ ਬ੍ਰਾਜ਼ੀਲ ਦੇ ਬਰੂਨੋ ਤੇ ਕਰੋਟੀਆ ਦੇ ਮੇਟ ਪੇਵਿਕ ਦੀ ਜੋੜੀ ਦੇ ਹੱਥੋਂ 7-6,(6-2),6-3 ਨਾਲ ਹਾਰ ਮਿਲੀ। ਇਹ ਮੁਕਾਬਲਾ ਇੱਕ ਘੰਟਾਂ 17 ਮਿੰਟ ਤੱਕ ਚੱਲਿਆ।