ਕਰਾਚੀ: ਟੀ.ਵੀ. ਐਂਕਰ ਨੌਮਨ ਨਿਆਜ਼ (TV Anchor Noman Niaz) ਨੇ ਆਨ-ਏਅਰ (ਪ੍ਰੋਗਰਾਮ ਦੌਰਾਨ) ਬਹਿਸ ਲਈ ਸ਼ੋਇਬ ਅਖਤਰ (Shoaib Akhtar) ਤੋਂ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ। ਪਰ ਨਾਲ ਹੀ ਕਿਹਾ ਕਿ ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ (Pakistani fast bowler) ਪੀ.ਟੀ.ਵੀ. ਦੇ ਨਾਲ ਵਚਨਬੱਧਤਾ ਨੂੰ ਹਲਕੇ ਵਿਚ ਲੈ ਰਹੇ ਸਨ ਜਿਸ ਕਾਰਣ ਵੀ ਇਹ ਘਟਨਾ ਵਾਪਰੀ। ਅਖਤਰ ਨੂੰ ਨਿਆਜ਼ ਨੇ ਸੈੱਟ ਛੱਡ ਕੇ ਜਾਣ ਲਈ ਕਹਿ ਦਿੱਤਾ ਸੀ ਅਤੇ ਸਾਬਕਾ ਪਾਕਿਸਤਾਨੀ ਕ੍ਰਿਕਟਰ (Former Pakistan cricketer) ਨੇ ਤੁਰੰਤ ਹੀ ਐਲਾਨ ਕਰ ਦਿੱਤਾ ਕਿ ਉਹ ਪੀ.ਟੀ.ਵੀ. ਦੇ ਕ੍ਰਿਕਟ ਮਾਹਰ ਵਜੋਂ ਅਸਤੀਫਾ ਦੇ ਰਹੇ ਹਨ।
ਨਿਆਜ਼ ਨੇ ਜਿਸ ਤਰੀਕੇ ਨਾਲ ਅਖਤਰ ਨਾਲ ਵਰਤਾਓ ਕੀਤਾ ਸੀ, ਉਸ ਨਾਲ ਸੋਸ਼ਲ ਮੀਡੀਆ 'ਤੇ ਹਲਚਲ ਮਚ ਗਈ ਸੀ ਜਿਸ ਵਿਚੋਂ ਕਈ ਨੇ ਟੀ.ਵੀ. ਐਂਕਰ ਦੀ ਬਰਖਾਸਤਗੀ ਦੀ ਮੰਗ ਕੀਤੀ ਸੀ। ਇਹ ਘਟਨਾ ਵਿਸ਼ਵ ਕੱਪ ਸ਼ੋਅ ਦੌਰਾਨ ਹੋਈ ਸੀ ਜਿਸ ਵਿਚ ਵਿਵ ਰਿਚਰਡਸ, ਡੇਵਿਡ ਗਾਵਰ, ਰਾਸ਼ਿਦ ਲਤੀਫ, ਆਕਿਬ ਜਾਵੇਦ, ਅਜ਼ਹਰ ਮਹਿਮੂਦ, ਉਮਰ ਗੁਲ ਅਤੇ ਸਨਾ ਮੀਰ ਵੀ ਮੌਜੂਦ ਸਨ। ਅਖ਼ਤਰ ਨੇ ਉਦੋਂ ਤੱਕ ਪੀ.ਟੀ.ਵੀ. ਮੈਨੇਜਰਮੈਂਟ ਵਲੋਂ ਗਠਿਤ ਜਾਂਚ ਕਮੇਟੀ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਉਦੋਂ ਤੱਕ ਨਿਆਜ਼ ਨੂੰ ਉਨ੍ਹਾਂ ਦੇ ਵਰਤਾਓ ਲਈ ਬਰਖਾਸਤ ਨਹੀਂ ਕੀਤਾ ਜਾਂਦਾ। ਕਮੇਟੀ ਨੇ ਤੁਰੰਤ ਦੋਹਾਂ ਨੂੰ ਆਫ ਏਅਰ ਕਰ ਦਿੱਤਾ।
- " class="align-text-top noRightClick twitterSection" data="">
ਨਿਆਜ਼ ਨੇ ਯੂ.ਟਿਊਬ ਵੀਡੀਓ ਵਿਚ ਸ਼ੋਇਬ ਅਖ਼ਤਰ ਕੋਲੋਂ ਮੰਗੀ ਮੁਆਫੀ
ਨਿਆਜ਼ ਨੇ ਵੀਰਵਾਰ ਦੀ ਰਾਤ ਯੂ-ਟਿਊਬ ਚੈਨਲ 'ਤੇ ਇਕ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਨੇ ਬਹੁਤ ਵੱਡੀ ਗਲਤੀ ਕੀਤੀ ਅਤੇ ਉਨ੍ਹਾਂ ਦਾ ਵਰਤਾਓ ਠੀਕ ਨਹੀਂ ਸੀ। ਨਿਆਜ਼ ਨੇ ਕਿਹਾ, ਮੈਂ ਮੁਆਫੀ ਮੰਗਦਾ ਹਾਂ ਅਤੇ ਆਪਣੇ ਵਰਤਾਓ ਲਈ ਲੱਖਾਂ ਵਾਰ ਮੁਆਫੀ ਮੰਗਾਂਗਾ ਕਿਉਂਕਿ ਇਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਸ਼ੋਇਬ ਇਕ ਸਟਾਰ ਹੈ। ਨਿਆਜ਼ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਪ੍ਰਤੀਕਿਰਿਆ ਵੀ ਜਾਇਜ਼ ਸੀ, ਉਨ੍ਹਾਂ ਨੇ ਕਿਹਾ,'ਮੈਨੂੰ ਕੋਈ ਅਧਿਕਾਰ ਨਹੀਂ ਸੀ। ਗਲਤੀ ਇਨਸਾਨ ਤੋਂ ਹੁੰਦੀ ਹੈ ਜਿਸ ਦੇ ਲਈ ਮੈਂ ਮੁਆਫੀ ਮੰਗਦਾ ਹਾਂ। ਇਕ ਵਾਰ ਨਹੀਂ ਸਗੋਂ ਲੱਖਾਂ ਵਾਰ। ਸ਼ੋਇਬ ਇਕ ਰਾਕ ਸਟਾਰ ਹੈ। ਜੋ ਵੀ ਕੈਮਰੇ 'ਤੇ ਹੋਇਆ, ਉਹ ਸ਼ੋਭਾ ਨਹੀਂ ਦਿੰਦਾ।
ਉਨ੍ਹਾਂ ਨੇ ਕਿਹਾ, 'ਸ਼ੋਇਬ ਸਾਡੇ ਨਾਲ ਸਾਲਾਨਾ ਆਧਾਰ 'ਤੇ ਕਾਨਟ੍ਰੈਕਟ ਵਿਚ ਸੀ ਅਤੇ ਅਸੀਂ ਉਨ੍ਹਾਂ ਨੂੰ ਐਕਸਕਲੂਜ਼ਿਵ ਹੋਣ ਦੇ ਆਧਾਰ 'ਤੇ ਕਾਫੀ ਚੰਗਾ ਭੁਗਤਾਨ ਕਰਦੇ ਹਾਂ। ਵਿਸ਼ਵ ਕੱਪ ਤੋਂ ਪਹਿਲਾਂ ਸ਼ੋਇਬ ਮੇਰੇ ਕੋਲ ਆਏ ਅਤੇ ਮੈਨੂੰ ਤਨਖਾਹ ਵਧਾਉਣ ਦੀ ਮੰਗ ਕੀਤੀ ਜੋ ਬਾਅਦ ਵਿਚ ਚੈਨਲ ਡਾਇਰੈਕਟਰ ਦੇ ਨਾਲ ਮੀਟਿੰਗ ਤੋਂ ਬਾਅਦ ਸੁਲਝਾ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਬਾਅਦ ਵਿਚ 17 ਅਕਤੂਬਰ ਨੂੰ ਸ਼ੋਇਬ ਨੂੰ ਟਰਾਂਸਮਿਸ਼ਨ (ਟੀ.ਵੀ. ਪ੍ਰੋਗਰਾਮ) ਵਿਚ ਹਿੱਸਾ ਹੋਣਾ ਸੀ ਪਰ ਉਹ ਦੁਬਈ ਚਲੇ ਗਏ ਅਤੇ ਉਥੇ ਹਰਭਜਨ ਸਿੰਘ ਦੇ ਨਾਲ ਇਕ ਸ਼ੋਅ ਵਿਚ ਹਿੱਸਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੀ.ਟੀ.ਵੀ. ਟਰਾਂਸਮਿਸ਼ਨ ਲਈ ਦੋ ਦਿਨ ਬਾਅਦ ਆਉਣ ਦਾ ਵਾਅਦਾ ਕੀਤਾ। ਪਰ ਉਹ ਨਹੀਂ ਆਏ।
ਇਹ ਵੀ ਪੜ੍ਹੋ-ਪੰਜਾਬ 'ਚ ਵਧਿਆ ਕਾਟੋ-ਕਲੇਸ਼, ਸੇਖੜੀ ਨੇ ਕਿਹਾ 'ਬਾਜਵਾ ਤੋਂ ਜਾਨ ਦਾ ਖ਼ਤਰਾ'