ਹੈਦਰਾਬਾਦ: ਇਰਾਨ ਦੀ ਸਥਿਤੀ ਹੁਣ ਜ਼ਿਆਦਾ ਹੀ ਖ਼ਰਾਬ ਨਜ਼ਰ ਆ ਰਹੀ ਹੈ, ਜਿੱਥੇ ਇੱਕ ਪਾਸੇ ਅਮਰੀਕਾ ਨਾਲ ਸਿੱਧੀ ਲੜਾਈ ਛਿੜ ਗਈ ਹੈ ਉੱਥੇ ਹੀ ਉਨ੍ਹਾਂ ਦੀ ਖ਼ੁਦ ਦੀ ਜਨਤਾ ਆਪਣੀ ਸਰਕਾਰ ਦੇ ਖ਼ਿਲਾਫ਼ ਵਿਰੋਧ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਦੇਸ਼ ਦੇ ਨਾਗਰਿਕਾਂ ਨੇ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਇਰਾਨ ਦਾ ਸਾਥ ਛੱਡ ਦਿੱਤਾ ਹੈ ਤੇ ਇਸ ਦੇ ਨਾਲ ਹੀ ਖਿਡਾਰੀਆਂ ਨੇ ਵੀ ਆਪਣੇ ਰਾਹ ਵੱਖ ਕਰ ਲਏ ਹਨ।
ਹੋਰ ਪੜ੍ਹੋ: ਇਸ਼ਾਨ ਸ਼ਰਮਾ ਦੀ ਫ਼ੋਟੋ ਉੱਤੇ ਵਿਰਾਟ ਦਾ ਕਮੈਂਟ ਹੋਇਆ ਵਾਇਰਲ
ਅਜਿਹਾ ਹੀ ਇਰਾਨ ਦੀ ਇਕਲੌਤੀ ਮਹਿਲਾ ਉਲੰਪਿਕ ਮੈਡਲ ਜੇਤੂ ਕੀਮੀਆ ਅਲੀਜ਼ਾਦੇਹ ਨੇ ਇਹ ਕਦਮ ਚੁੱਕਿਆ ਹੈ। ਪਰ ਇਹ ਕਦਮ ਉਨ੍ਹਾਂ ਨੇ ਆਪਣੀ ਸੁਰਖਿਆਂ ਦੇ ਕਾਰਨ ਤੋਂ ਨਹੀਂ ਸਗੋਂ ਇਰਾਨ ਦੇ ਖੇਡ ਵਿਭਾਗ ਦੇ ਅਧਿਕਾਰੀਆਂ ਦੀ ਵਜ੍ਹਾਂ ਨਾਲ ਚੁੱਕਿਆ ਹੈ।
ਹੋਰ ਪੜ੍ਹੋ: ਭਾਰਤ ਨੇ ਅਫ਼ਗਾਨਿਸਤਾਨ ਨੂੰ ਹਰਾਇਆ, ਕਾਰਤਿਕ ਤਿਆਗੀ ਨੇ ਲਈ ਹੈਟ੍ਰਿਕ
ਅਲੀਜ਼ਾਦੇਹ ਨੇ ਸੋਸ਼ਲ ਮੀਡੀਆ ਉੱਤੇ ਇੱਕ ਅਜਿਹੀ ਪੋਸਟ ਪਾਈ, ਜਿਸ ਵਿੱਚ ਉਨ੍ਹਾਂ ਨੇ ਦੇਸ਼ ਨੂੰ ਛੱਡਣ ਦੀ ਗੱਲ ਕੀਤੀ। 21 ਸਾਲ ਦੀ ਕੀਮੀਆ ਨੇ ਇਸ ਬਾਰੇ ਵਿੱਚ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਲਿਖਿਆ,"ਪਾਖੰਡ, ਝੂਠ, ਬੇਇਨਸਾਫੀ, ਅਤੇ ਚਾਪਲੂਸੀ" ਦਾ ਹਿੱਸਾ ਨਹੀਂ ਬਣਨਾ ਚਾਹੁੰਦੀ ਹਾਂ। ਕੀਮੀਆ ਇਸ ਸਮੇਂ ਕਿੱਥੇ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਪਰ ਸੋਸ਼ਲ ਮੀਡੀਆ ਉੱਤੇ ਕਿਹਾ ਜਾ ਰਿਹਾ ਹੈ ਕਿ ਉਹ ਟ੍ਰੇਨਿੰਗ ਦੇ ਲਈ ਨੀਦਰਲੈਂਡ ਵਿੱਚ ਹੈ।