ਦੁਬਈ: ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਸਣੇ 6 ਭਾਰਤੀ ਖਿਡਾਰੀ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਪੈਸਾ ਇਕੱਠਾ ਕਰਨ ਲਈ 11 ਅਪ੍ਰੈਲ ਨੂੰ ਪ੍ਰਸ਼ੰਸਕਾਂ ਨਾਲ ਆਨਲਾਈਨ ਸ਼ਤਰੰਜ ਖੇਡਣਗੇ।
ਕੋਰੋਨਾ ਵਾਇਰਸ ਕਾਰਨ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਇਸ ਸਮੇਂ ਆਪਣੀਆਂ ਸਰਹੱਦਾਂ ਸੀਲ ਕੀਤੀਆਂ ਹੋਈਆਂ ਹਨ, ਜਿਸ ਕਾਰਨ ਆਨੰਦ ਅਜੇ ਵੀ ਜਰਮਨੀ ਵਿੱਚ ਫਸਿਆ ਹੋਇਆ ਹੈ।
ਆਨੰਦ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ, "11 ਅਪ੍ਰੈਲ ਨੂੰ ਭਾਰਤੀ ਸ਼ਤਰੰਜ ਖਿਡਾਰੀ ਫੰਡ ਇਕੱਠਾ ਕਰਨ ਲਈ ਪ੍ਰਸ਼ੰਸਕਾਂ ਨਾਲ ਸ਼ਤਰੰਜ ਖੇਡਣਗੇ। ਇਸ ਨਾਲ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਸਟਾਰ ਖਿਡਾਰੀਆਂ ਨਾਲ ਜੁੜਨ ਦਾ ਮੌਕਾ ਮਿਲੇਗਾ।"
ਆਨੰਦ ਤੋਂ ਇਲਾਵਾ ਕੋਨੇਰੂ ਹੰਪੀ, ਵਿਦਿਤ ਐਸ. ਗੁਜਰਾਤੀ, ਪੀ. ਹਰਿਕ੍ਰਿਸ਼ਨਾ, ਭਾਸਕਰਨ ਅਧੀਬਾਨ ਅਤੇ ਹਰਿਕਾ ਦ੍ਰੋਣਾਵੱਲੀ ਵੀ ਇਸ ਵਿੱਚ ਸ਼ਾਮਲ ਹੋਣਗੇ। ਇਸ ਸਮਾਗਮ ਤੋਂ ਪ੍ਰਾਪਤ ਚੰਦਾ ਪ੍ਰਧਾਨ ਮੰਤਰੀ ਰਾਹਤ ਫੰਡ ਨੂੰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਦਰਸ਼ਕਾਂ ਤੋਂ ਬਿਨਾਂ ਸਟੇਡਿਅਮ 'ਚ ਮੈਚ ਕਰਵਾਉਣ ਦੇ ਪੱਖ 'ਚ ਨਹੀਂ ਵਕਾਰ ਯੂਨਸ
ਖਿਡਾਰੀ $25 ਦੇ ਕੇ 6 ਭਾਰਤੀ ਖਿਡਾਰੀਆਂ ਵਿੱਚੋਂ ਦੋ ਵਿਰੁੱਧ ਰਜਿਸਟਰ ਕਰ ਸਕਦੇ ਹਨ ਅਤੇ ਖੇਡ ਸਕਦੇ ਹਨ, ਜਿਨ੍ਹਾਂ ਵਿੱਚੋਂ ਇੱਕ ਆਨੰਦ ਵੀ ਹੋ ਸਕਦੇ ਹਨ। ਹਾਲਾਂਕਿ, ਆਨੰਦ ਦੇ ਖਿਲਾਫ਼ ਖੇਡਣ ਲਈ ਘੱਟੋ-ਘੱਟ $150 ਦਾ ਦਾਨ ਦੇਣਾ ਪਵੇਗਾ।
ਕੋਰੋਨਾ ਵਾਇਰਸ ਭਾਰਤ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤੱਕ ਦੇਸ਼ ਭਰ ਵਿੱਚ ਕੋਰੋਨਾ ਦੇ 4000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।