ETV Bharat / sports

IND vs SL: ਰੋਹਿਤ ਨੇ ਕੋਹਲੀ ਦੀ ਤਾਰੀਫ ਦੇ ਪੜ੍ਹੇ ਕਸੀਦੇ

ਮੁਹਾਲੀ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੈਸਟ ਮੈਚ ਬੇਹੱਦ ਖਾਸ ਹੈ। ਵਿਰਾਟ ਕੋਹਲੀ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਆਪਣੇ ਕਰੀਅਰ ਦਾ 100ਵਾਂ ਟੈਸਟ ਮੈਚ ਖੇਡਣਗੇ। ਇਸ ਖਾਸ ਮੌਕੇ 'ਤੇ ਭਾਰਟੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਵਿਰਾਟ ਕੋਹਲੀ ਨੂੰ ਸਲਾਮ ਕੀਤਾ।

ਰੋਹਿਤ ਨੇ ਕੋਹਲੀ ਦੀ ਤਾਰੀਫ ਦੇ ਪੜ੍ਹੇ ਕਸੀਦੇ
ਰੋਹਿਤ ਨੇ ਕੋਹਲੀ ਦੀ ਤਾਰੀਫ ਦੇ ਪੜ੍ਹੇ ਕਸੀਦੇ
author img

By

Published : Mar 3, 2022, 4:05 PM IST

ਮੁਹਾਲੀ: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਟੀਮ ਸ਼੍ਰੀਲੰਕਾ ਖਿਲਾਫ਼ ਪਹਿਲੇ ਟੈਸਟ ਨੂੰ ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ ਲਈ ਯਾਦਗਾਰ ਬਣਾਉਣਾ ਚਾਹੁੰਦੀ ਹੈ। ਸ਼ੁੱਕਰਵਾਰ ਨੂੰ ਵਿਰਾਟ ਕੋਹਲੀ 100ਵਾਂ ਟੈਸਟ ਖੇਡਣ ਦੀ ਉਪਲਬਧੀ ਹਾਸਿਕ ਕਰਨ ਵਾਲੇ 12ਵੇਂ ਭਾਰਤੀ ਅਤੇ ਦੁਨੀਆ ਦੇ 71ਵੇਂ ਟੈਸਟ ਕ੍ਰਿਕਟਰ ਬਣ ਜਾਣਗੇ।

ਉਨ੍ਹਾਂ ਅੱਗੇ ਕਿਹਾ ਕਿ ਇਹ ਉਸਦੇ ਲਈ ਬਿਲਕੁਲ ਸ਼ਾਨਦਾਰ ਯਾਤਰਾ ਰਹੀ ਹੈ। ਜਦੋਂ ਤੋਂ ਉਸਨੇ ਆਪਣਾ ਡੈਬਿਊ ਕੀਤਾ ਹੈ ਅਤੇ ਆਪਣਾ 100ਵਾਂ ਮੈਚ ਖੇਡਣ ਲਈ ਲੰਬਾ ਸਫ਼ਰ ਤੈਅ ਕੀਤਾ ਹੈ, ਇਹ ਇੱਕ ਲੰਬਾ ਅਤੇ ਸ਼ਾਨਦਾਰ ਸਫ਼ਰ ਰਿਹਾ ਹੈ। ਉਨ੍ਹਾਂ ਨੇ ਇਸ ਖਾਸ ਫਾਰਮੈਟ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਟੀਮ ਵੀ ਅੱਗੇ ਵਧ ਰਹੀ ਹੈ।

ਰੋਹਿਤ ਸ਼ਰਮਾ ਨੇ ਕਿਹਾ, ਇਹ ਦੇਖਣਾ ਸ਼ਾਨਦਾਰ ਰਿਹਾ ਕਿ ਉਨ੍ਹਾਂ ਨੇ ਟੈਸਟ ਵਿੱਚ ਇਹ ਬੇਹਤਰੀਨ ਉਪਲਬਧੀ ਹਾਸਲ ਕੀਤੀ ਹੈ ਅਤੇ ਇਹ ਆਉਣ ਵਾਲੇ ਸਾਲਾਂ ਵਿੱਚ ਵੀ ਜਾਰੀ ਰਹੇਗੀ। ਅਸੀਂ ਯਕੀਨੀ ਤੌਰ 'ਤੇ ਸ਼ੁਰੂਆਤੀ ਟੈਸਟ ਨੂੰ ਉਨ੍ਹਾਂ ਲਈ ਖਾਸ ਬਣਾਉਣਾ ਚਾਹੁੰਦੇ ਹਾਂ, ਅਸੀਂ ਇਸ ਲਈ ਤਿਆਰ ਹਾਂ।

ਦੱਸ ਦੇਈਏ ਕਿ ਵਿਰਾਟ ਕੋਹਲੀ ਦਾ ਟੈਸਟ ਕਰੀਅਰ ਸ਼ਾਨਦਾਰ ਰਿਹਾ ਹੈ। 99ਵੇਂ ਟੈਸਟ ਮੈਚਾਂ 'ਚ ਵਿਰਾਟ ਕੋਹਲੀ ਨੇ 50 ਤੋਂ ਜ਼ਿਆਦਾ ਦੀ ਔਸਤ ਨਾਲ 7 ਹਜ਼ਾਰ 962 ਦੌੜਾਂ ਬਣਾਈਆਂ ਹਨ। ਕੋਹਲੀ ਦੇ ਬੱਲੇ ਤੋਂ 27 ਸੈਂਕੜੇ ਲੱਗੇ ਹਨ। ਉਨ੍ਹਾਂ ਨੇ ਆਸਟ੍ਰੇਲੀਆ ਖਿਲਾਫ਼ ਸਭ ਤੋਂ ਜ਼ਿਆਦਾ ਸੈਂਕੜੇ ਲਗਾਏ ਹਨ। ਕੋਹਲੀ ਨੇ ਇੰਗਲੈਂਡ ਅਤੇ ਸ਼੍ਰੀਲੰਕਾ ਖਿਲਾਫ਼ ਵੀ 5-5 ਸੈਂਕੜੇ ਲਗਾਏ ਹਨ। ਅਜਿਹੇ 'ਚ ਸਪੱਸ਼ਟ ਹੈ ਕਿ ਵਿਰਾਟ ਕੋਹਲੀ ਦਾ ਬੱਲਾ ਮਜ਼ਬੂਤ ​​ਗੇਂਦਬਾਜ਼ੀ ਲਾਈਨਅੱਪ ਦੇ ਖਿਲਾਫ਼ ਦੌੜਾਂ ਬਣਾ ਰਿਹਾ ਹੈ। ਵਿਰਾਟ ਕੋਹਲੀ ਤੋਂ 100ਵੇਂ ਟੈਸਟ ਮੈਚ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੇ 100ਵੇਂ ਟੈਸਟ ਨਾਲ ਨਵੇਂ ਯੁੱਗ 'ਚ ਪ੍ਰਵੇਸ਼ ਕਰੇਗੀ ਰੋਹਿਤ ਦੀ 'ਟੀਮ ਇੰਡੀਆ'

ETV Bharat Logo

Copyright © 2024 Ushodaya Enterprises Pvt. Ltd., All Rights Reserved.