ETV Bharat / sports

ਵਿਨੇਸ਼ ਫੋਗਾਟ ਨੇ ਵਾਪਸ ਕੀਤਾ ਖੇਡ ਰਤਨ ਅਤੇ ਅਰਜੁਨ ਐਵਾਰਡ, ਬਜਰੰਗ ਪੁਨੀਆ ਨੇ ਕਿਹਾ- ਸਭ ਤੋਂ ਬੁਰਾ ਦੌਰ

Vinesh Phogat Returns Award: ਹਰਿਆਣਾ ਦੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਮੇਜਰ ਧਿਆਨ ਚੰਦ ਖੇਡ ਰਤਨ ਅਤੇ ਅਰਜੁਨ ਐਵਾਰਡ ਵਾਪਸ ਕਰ ਦਿੱਤਾ ਹੈ। ਪੀਐੱਮਓ ਜਾਂਦੇ ਸਮੇਂ ਪੁਲਿਸ ਨੇ ਰੋਕਿਆ ਤਾਂ ਉਨ੍ਹਾਂ ਨੇ ਆਪਣੇ ਐਵਾਰਡ ਜ਼ਮੀਨ 'ਤੇ ਹੀ ਰੱਖ ਦਿੱਤੇ ਅਤੇ ਹੱਥ ਜੋੜ ਕੇ ਵਾਪਸ ਚਲੀ ਗਈ।

Vinesh Phogat returns award
Vinesh Phogat returns award
author img

By ETV Bharat Punjabi Team

Published : Dec 30, 2023, 9:22 PM IST

ਨਵੀਂ ਦਿੱਲੀ: ਆਖ਼ਰਕਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਅੱਜ ਮੇਜਰ ਧਿਆਨ ਚੰਦ ਖੇਡ ਰਤਨ ਅਤੇ ਅਰਜੁਨ ਐਵਾਰਡ ਵਾਪਸ ਕਰ ਦਿੱਤਾ। ਵਿਨੇਸ਼ ਪੁਰਸਕਾਰ ਵਾਪਿਸ ਕਰਨ ਲਈ ਪੀਐੱਮਓ ਜਾ ਰਹੀ ਸੀ ਪਰ ਪਲਿਸ ਵੱਲੋਂ ਰੋਕੇ ਜਾਣ 'ਤੇ ਉਨ੍ਹਾਂ ਨੇ ਆਪਣੇ ਐਵਾਰਡ ਕਰਤੱਬ ਮਾਰਗ 'ਤੇ ਜ਼ਮੀਨ 'ਤੇ ਰੱਖ ਦਿੱਤੇ ਅਤੇ ਹੱਥ ਜੋੜ ਕੇ ਵਾਪਸ ਆ ਗਈ। ਪਹਿਲਵਾਨ ਬਜਰੰਗ ਪੂਨੀਆ ਨੇ ਵਿਨੇਸ਼ ਫੋਗਾਟ ਦੀ ਐਵਾਰਡ ਵਾਪਸ ਕਰਨ ਦੀਆਂ ਤਸਵੀਰਾਂ ਨੂੰ ਟੈਗ ਕੀਤਾ ਅਤੇ ਪੋਸਟ ਕੀਤਾ, "ਇਹ ਦਿਨ ਕਿਸੇ ਵੀ ਖਿਡਾਰੀ ਦੀ ਜ਼ਿੰਦਗੀ ਵਿੱਚ ਨਹੀਂ ਆਉਣਾ ਚਾਹੀਦਾ। ਦੇਸ਼ ਦੀਆਂ ਮਹਿਲਾ ਪਹਿਲਵਾਨ ਸਭ ਤੋਂ ਬੁਰੇ ਦੌਰ ਵਿੱਚੋਂ ਗੁਜ਼ਰ ਰਹੀਆਂ ਹਨ।"

  • यह दिन किसी खिलाड़ी के जीवन में न आए। देश की महिला पहलवान सबसे बुरे दौर से गुज़र रही हैं। #vineshphogat pic.twitter.com/bT3pQngUuI

    — Bajrang Punia 🇮🇳 (@BajrangPunia) December 30, 2023 " class="align-text-top noRightClick twitterSection" data=" ">

ਮੁੱਕੇਬਾਜ਼ ਵਿਜੇਂਦਰ ਸਿੰਘ ਦੀ ਪੋਸਟ: ਉਥੇ ਹੀ ਹਰਿਆਣਾ ਦੇ ਓਲੰਪੀਅਨ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਵਿਨੇਸ਼ ਫੋਗਾਟ ਦੇ ਕਰਤੱਬ ਮਾਰਗ 'ਤੇ ਰੱਖੇ ਐਵਾਰਡਾਂ ਦੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ, "ਹੇ ਰਾਮ।"

ਐਵਾਰਡ ਵਾਪਸ ਕਰਨ ਦਾ ਕੀਤਾ ਸੀ ਐਲਾਨ: ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 26 ਦਸੰਬਰ ਨੂੰ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣਾ ਮੇਜਰ ਧਿਆਨ ਚੰਦ ਖੇਡ ਰਤਨ ਅਤੇ ਅਰਜੁਨ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਸੀ। ਸੋਸ਼ਲ ਮੀਡੀਆ ਪਲੇਟਫਾਰਮ (X) 'ਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ ਕਿ ਸਾਨੂੰ ਇਨ੍ਹਾਂ ਹਾਲਾਤਾਂ 'ਚ ਪਜਾਉਣ ਲਈ ਤਾਕਤਵਰ ਦਾ ਬਹੁਤ-ਬਹੁਤ ਧੰਨਵਾਦ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਹ ਐਲਾਨ ਕੀਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ (X) 'ਤੇ ਇੱਕ ਪੋਸਟ ਦੇ ਨਾਲ ਪੱਤਰ ਦੀ ਇੱਕ ਕਾਪੀ ਵੀ ਸਾਂਝੀ ਕੀਤੀ ਹੈ।

  • मैं अपना मेजर ध्यानचंद खेल रत्न और अर्जुन अवार्ड वापस कर रही हूँ।

    इस हालत में पहुँचाने के लिए ताकतवर का बहुत बहुत धन्यवाद 🙏 pic.twitter.com/KlhJzDPu9D

    — Vinesh Phogat (@Phogat_Vinesh) December 26, 2023 " class="align-text-top noRightClick twitterSection" data=" ">

PM Modi ਨੂੰ ਲਿਖੀ ਚਿੱਠੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿੱਚ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਲਿਖਿਆ ਸੀ ਕਿ ਸਾਕਸ਼ੀ ਮਲਿਕ ਨੇ ਕੁਸ਼ਤੀ ਛੱਡ ਦਿੱਤੀ ਹੈ ਅਤੇ ਬਜਰੰਗ ਪੂਨੀਆ ਨੇ ਆਪਣਾ ਪਦਮ ਸ਼੍ਰੀ ਵਾਪਸ ਕਰ ਦਿੱਤਾ ਹੈ। ਪੂਰਾ ਦੇਸ਼ ਜਾਣਦਾ ਹੈ ਕਿ ਆਖਿਰ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਉਂ ਮਜਬੂਰ ਕੀਤਾ ਗਿਆ। ਵਿਨੇਸ਼ ਨੇ ਅੱਗੇ ਲਿਖਿਆ ਕਿ ਉਨ੍ਹਾਂ ਨੇ ਓਲੰਪਿਕ 'ਚ ਤਮਗਾ ਜਿੱਤਣ ਦਾ ਸੁਪਨਾ ਦੇਖਿਆ ਸੀ। ਪਰ ਹੁਣ ਇਹ ਸੁਪਨਾ ਵੀ ਫਿੱਕਾ ਪੈ ਰਿਹਾ ਹੈ। ਮੈਂ ਬੱਸ ਦੁਆ ਕਰਦੀ ਹਾਂ ਕਿ ਆਉਣ ਵਾਲੀ ਮਹਿਲਾ ਖਿਡਾਰੀਆਂ ਦੇ ਸੁਪਨੇ ਪੂਰੇ ਹੋਣ। ਪਿਛਲੇ ਕੁਝ ਸਾਲਾਂ ਵਿੱਚ ਮਹਿਲਾ ਪਹਿਲਵਾਨਾਂ ਨੇ ਜੋ ਸਾਮ੍ਹਣਾ ਕੀਤਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਕਿੰਨੇ ਦਮ ਘੁੱਟ ਕੇ ਜ਼ਿੰਦਗੀ ਜਿਊਣ ਲਈ ਮਜਬੂਰ ਹਾਂ। ਸ਼ੋਸ਼ਣ ਕਰਨ ਵਾਲੇ ਨੇ ਆਪਣਾ ਦਬਦਬਾ ਵੀ ਘੋਸ਼ਿਤ ਕੀਤਾ ਹੈ ਅਤੇ ਕੱਚੇ ਢੰਗ ਨਾਲ ਨਾਅਰੇ ਵੀ ਲਾਏ ਗਏ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਮਹਿਲਾ ਪਹਿਲਵਾਨਾਂ ਨੂੰ ਮੰਥਰਾ ਦੱਸਿਆ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਪਦਮ ਸ਼੍ਰੀ ਵਾਪਸ ਕਰਨ ਵਾਲੇ ਬਜਰੰਗ ਪੂਨੀਆ ਦੀ ਫੋਟੋ ਦੇਖ ਕੇ ਅੰਦਰ ਹੀ ਅੰਦਰ ਘੁਟ ਰਹੀ ਹਾਂ। ਮੈਨੂੰ ਵੀ ਆਪਣੇ ਪੁਰਸਕਾਰਾਂ ਤੋਂ ਘਿਰਣਾ ਆਉਣ ਲੱਗੀ ਹੈ। ਹੁਣ ਮੈਂ ਪੁਰਸਕਾਰ ਪ੍ਰਾਪਤ ਕਰਨ ਵਾਲੀ ਵਿਨੇਸ਼ ਦੀ ਉਸ ਤਸਵੀਰ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹਾਂ। ਮੇਜਰ ਧਿਆਨ ਚੰਦ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਮੈਨੂੰ ਦਿੱਤੇ ਗਏ ਹਨ, ਹੁਣ ਮੇਰੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਹੈ।

WFI ਦੀ ਨਵੀਂ ਬਾਡੀ ਹੋ ਚੁੱਕੀ ਹੈ ਮੁਅੱਤਲ: ਤੁਹਾਨੂੰ ਦੱਸ ਦਈਏ ਕਿ ਸਾਕਸ਼ੀ ਮਲਿਕ ਦੇ ਕੁਸ਼ਤੀ ਛੱਡਣ ਅਤੇ ਬਜਰੰਗ ਪੂਨੀਆ ਦੇ ਪੁਰਸਕਾਰ ਵਾਪਸ ਕਰਨ ਤੋਂ ਬਾਅਦ WFI ਦੀ ਨਵੀਂ ਬਾਡੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸਾਕਸ਼ੀ ਮਲਿਕ ਦੇ ਸਮਰਥਨ 'ਚ ਸਾਹਮਣੇ ਆਉਂਦੇ ਹੋਏ ਗੂੰਗੇ ਪਹਿਲਵਾਨ ਨੇ ਵੀ ਆਪਣੀ ਪਦਮਸ਼੍ਰੀ ਵਾਪਸ ਕਰਨ ਦਾ ਐਲਾਨ ਕੀਤਾ ਸੀ। WFI ਤੋਂ ਮੁਅੱਤਲ ਹੋਣ ਤੋਂ ਬਾਅਦ ਬ੍ਰਿਜਭੂਸ਼ਣ ਸ਼ਰਨ ਸਿੰਘ ਵੀ ਕੁਸ਼ਤੀ ਛੱਡਣ ਦਾ ਬਿਆਨ ਦੇ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.