ਦੁਬਈ : ਅਮਰੀਕਾ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਮੁੱਕੇਬਾਜ਼ ਅਤੇ ਨਾਕਆਉਟ ਕਿੰਗ ਦੇ ਨਾਂਅ ਨਾਲ ਮਸ਼ਹੂਰ ਵਿਜੇਂਦਰ ਸਿੰਘ ਹੁਣ ਆਪਣਾ ਅਗਲਾ ਮੁਕਾਬਲਾ 2 ਵਾਰ ਦੇ ਕਾਮਨਵੈਲਥ ਸੁਪਰ ਦਰਮਿਆਨੇ ਭਾਰ ਦੇ ਚੈਂਪੀਅਨ ਚਾਰਲਜ਼ ਏਦਾਮੁ ਵਿਰੁੱਧ ਲੜਣਗੇ।
ਵਿਜੇਂਦਰ ਅਤੇ ਏਦਾਮੁ ਵਿਚਕਾਰ 10 ਰਾਉਂਡ ਦਾ ਇਹ ਮੁਕਾਬਲਾ 22 ਨਵੰਬਰ ਨੂੰ ਹਵੇਗਾ। ਇਸ ਮੁਕਾਬਲੇ ਨੂੰ ਅਮਰੀਕਾ ਵਿੱਚ ਭਾਰਤੀ ਪ੍ਰਮੋਟਰ ਟਾਪ ਰੈਂਕ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਮੈਗਾ ਫ਼ਾਇਟ ਵਿੱਚ ਵਿਜੇਂਦਰ ਤੋਂ ਇਲਾਵਾ ਡਬਲਿਊਬੀਓ ਵਿਸ਼ਵ ਸੁਪਰ ਹੌਲੇ ਭਾਰ ਦੇ ਚੋਟੀ ਦੇ ਜੈਕ ਕਾਟਰੇਲ ਅਤੇ ਡਬਲਿਊਬੀਓ ਵਿਸ਼ਵ ਬੇਂਟਮਵੇਟ ਨੰਬਰ-4 ਥਾਮਸ ਪੈਟ੍ਰਿਕਕ ਵਾਰਡ ਸਮੇਤ ਵਿਸ਼ਵ ਦੇ ਚੋਟੀ ਦੇ ਮੁੱਕੇਬਾਜ਼ਾਂ ਵਿੱਚਕਾਰ ਵੀ ਮੁਕਾਬਲਾ ਦੇਖਣ ਨੂੰ ਮਿਲੇਗਾ।
ਡਬਲਿਊਬੀਓ ਏਸ਼ੀਆ ਪੈਸਿਫਿਕ ਅਤੇ ਓਰੀਐਂਟਲ ਸੁਪਰ ਦਰਮਿਆਨੇ ਭਾਰ ਦੇ ਚੈਂਪੀਅਨ ਵਿਜੇਂਦਰ ਨੇ ਇਸ ਸਾਲ ਜੁਲਾਈ ਵਿੱਚ ਮਾਇਕ ਸਨਾਇਡਰ ਨੂੰ ਹਰਾ ਕੇ ਆਪਣੇ ਕਰਿਅਰ ਦੀ ਲਗਾਤਾਰ 11ਵੀਂ ਜਿੱਤ ਦਰਜ ਕੀਤੀ ਸੀ। ਉਹ ਆਪਣੇ ਪਿਛਲੇ 11 ਮੁਕਾਬਲਿਆਂ ਵਿੱਚੋਂ 8 ਜਿੱਤ ਕੇ ਨਾਕਆਉਟ ਜਿੱਤ ਦਰਜ ਕਰ ਚੁੱਕੇ ਹਨ ਅਤੇ ਇਸ ਲਈ ਉਨ੍ਹਾਂ ਨੇ ਨਾਕਆਉਟ ਕਿੰਗ ਕਿਹਾ ਜਾਣ ਲੱਗਾ।
ਵਿਜੇਂਦਰ ਨੇ ਇਸ ਮੁਕਾਬਲੇ ਨੂੰ ਲੈ ਕੇ ਕਿਹਾ ਕਿ 2 ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਦੀ ਸ਼ਾਨਦਾਰ ਟ੍ਰੇਨਿੰਗ ਤੋਂ ਬਾਅਦ ਮੈਂ ਜਿੱਤ ਦੇ ਨਾਲ ਸਾਲ ਦੀ ਸਮਾਪਤੀ ਕਰਨ ਲਈ ਪੂਰੀ ਤਿਆਰੀ ਕੀਤੀ ਹੈ। ਇਸ ਮੁਕਾਬਲੇ ਨਾਲ ਮੈਨੂੰ ਵਿਸ਼ਵ ਖ਼ਿਤਾਬ ਵੱਲ ਵੱਧਣ ਵਿੱਚ ਮਦਦ ਮਿਲੇਗੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੁਬਈ ਵਿੱਚ ਹੋਣ ਵਾਲੀ ਮੇਰੀ ਪਹਿਲੀ ਫ਼ਾਇਟ ਕਾਫ਼ੀ ਸ਼ਾਨਦਾਰ ਹੋਵੇਗਾ ਅਤੇ ਮੈਂ ਇੱਕ ਹੋ ਨਾਕਆਉਟ ਜਿੱਤ ਦਰਜ ਕਰਨ ਲਈ ਉਤਸ਼ਾਹਿਤ ਹਾਂ।