ETV Bharat / sports

24 ਉਂਗਲਾ ਵਾਲੀ ਕੁੜੀ ਨੇ ਕੀਤਾ ਕਮਾਲ, ਖੇਲੋ ਇੰਡੀਆ 'ਚ ਜਿੱਤਿਆ ਤਗਮਾ - ਖੇਲੋ ਇੰਡੀਆ ਚੈਂਪੀਅਨਸ਼ਿਪ

ਚਾਂਦੀ ਦਾ ਤਗਮਾ ਜਿੱਤਣ ਵਾਲੀ ਪੰਜਾਬ ਦੀ ਪਹਿਲੀ ਧੀ ਬਣੀ ਹੈ। ਪੰਜਾਬ ਦੀ ਇਸ ਧੀ ਨੇ ਲੁਧਿਆਣਾ ਦਾ ਨਾਂ ਰੋਸ਼ਨ ਕੀਤਾ ਹੈ 24 ਉਂਗਲਾਂ ਵਾਲੀ ਕੁੜੀ ਨੇ ਜੂਡੋ 'ਚ ਚੰਗੇ ਚੰਗਿਆਂ ਨੂੰ ਮਾਤ ਦੇ ਰਹੀ ਹੈ।

24 ਉਂਗਲਾ ਵਾਲੀ ਕੁੜੀ ਨੇ ਕੀਤਾ ਕਮਾਲ, ਖੇਲੋ ਇੰਡੀਆ 'ਚ ਜਿੱਤਿਆ ਤਗਮਾ

author img

By

Published : Jun 16, 2022, 5:53 PM IST

Updated : Jun 16, 2022, 9:53 PM IST

ਲੁਧਿਆਣਾ: ਪੰਜਾਬ ਦੀਆਂ ਧੀਆਂ ਕਿਸੇ ਤੋਂ ਘੱਟ ਨਹੀਂ ਹਨ ਖਾਸ ਕਰਕੇ ਲੁਧਿਆਣਾ ਦੀ ਇਸ਼ਰੂਪ ਇਨ੍ਹੀਂ ਦਿਨੀਂ ਮੁੜ ਤੋਂ ਆਪਣੀ ਖੇਡ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ਼ਰੂਪ ਨੇ ਜੂਡੋ 'ਚ ਹਾਲ ਹੀ ਦੇ ਵਿਚ ਹੋਈਆਂ ਕੌਮੀ ਪੱਧਰੀ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤਿਆ ਹੈ ਉਸ ਨੇ ਆਪਣੀ ਇਸ ਜਿੱਤ ਨਾਲ ਜਿਥੇ ਇੱਕ ਪਾਸੇ ਸਭ ਦਾ ਦਿਲ ਜਿੱਤ ਲਿਆ ਉਥੇ ਹੀ ਉਸ ਨੂੰ 'ਤੇ ਉਸ ਦੇ ਪਰਿਵਾਰ ਨੂੰ ਸਰਕਾਰ ਤੋਂ ਬਹੁਤ ਮਲਾਲ ਵੀ ਹੈ ਕਿਉਂਕਿ ਜਿੱਤਣ ਦੇ ਬਾਵਜੂਦ ਉਸ ਨੂੰ ਸਰਕਾਰ ਦਾ ਨਾਂ ਤਾਂ ਕੋਈ ਨੁਮਾਇੰਦਾ ਵਧਾਈ ਦੇਣ ਆਇਆ 'ਤੇ ਨਾ ਹੀ ਕੋਈ ਪ੍ਰਸ਼ਾਸ਼ਨਿਕ ਅਧਿਕਾਰੀ ਉਸ ਦੇ ਘਰ ਆਇਆ। ਉਸ ਨੇ ਸਿਰਫ ਕੌਂਮੀ ਹੀ ਨਹੀਂ ਸਗੋਂ ਕੌਮਾਂਤਰੀ ਮੁਕਾਬਲਿਆਂ 'ਚ ਵੀ ਝੰਡੇ ਗੱਡੇ ਹਨ।

ਕਿਵੇਂ ਜਿੱਤਿਆ ਮੈਡਲ: ਇਸ਼ਰੂਪ ਨੇ ਦੱਸਿਆ ਕੇ ਉਸ ਦੇ ਖੇਲੋ ਇੰਡੀਆ ਚੈਂਪੀਅਨਸ਼ਿਪ 'ਚ ਚਾਰ ਮੁਕਾਬਲੇ ਹੋਏ ਹਨ। ਜਿਨ੍ਹਾਂ ਵਿੱਚੋਂ 3 'ਚ ਉਸ ਨੂੰ ਜਿੱਤ ਹਾਸਿਲ ਹੋਈ ਪਰ ਆਖਰੀ ਮੁਕਾਬਲੇ 'ਚ ਉਸ ਨੂੰ ਟੈਕਨੀਕਲ ਪੁਆਇੰਟ ਕਰਕੇ ਦਿੱਲੀ ਤੋਂ ਹਾਰਨਾ ਪਿਆ। ਉਸ ਨੇ ਦੱਸਿਆ ਕਿ ਉਸ ਦਾ ਪਹਿਲਾ ਮੁਕਾਬਲਾ ਮਨੀਪੁਰ ਦੇ ਨਾਲ ਦੂਜਾ ਦਿੱਲੀ ਦੇ ਨਾਲ 'ਤੇ ਫਿਰ ਚੌਥਾ ਅੰਤਿਮ ਵੀ ਦਿੱਲੀ ਦੇ ਨਾਲ ਹੀ ਹੋਈਆਂ ਸੀ। ਉਨ੍ਹਾਂ ਆਪਣੇ ਪਹਿਲੇ ਤਿੰਨੇ ਮੈਚ ਜਿੱਤੇ ਸਨ 'ਤੇ ਆਖਰੀ ਮੈਚ 'ਚ ਹਾਰਨਾਂ ਪਿਆ।

24 ਉਂਗਲਾ ਵਾਲੀ ਕੁੜੀ ਨੇ ਕੀਤਾ ਕਮਾਲ, ਖੇਲੋ ਇੰਡੀਆ 'ਚ ਜਿੱਤਿਆ ਤਗਮਾ

ਪਹਿਲੇ ਵੀ ਜਿੱਤੇ ਕੌਮਾਂਤਰੀ ਮੁਕਾਬਲੇ:
ਇਸ਼ਰੂਪ ਪਹਿਲਾਂ ਵੀ ਕਈ ਕੌਮਾਂਤਰੀ ਮੁਕਾਬਲੇ ਜਿੱਤ ਚੁੱਕੀ ਹੈ ਉਸ ਨੇ 12 ਸਾਲ ਦੀ ਉਮਰ 'ਚ 2019 ਅੰਦਰ ਕਾਮਨਵੈਲਥ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ ਜਿਸ ਤੋਂ ਬਾਅਦ ਉਸ ਨੇ ਕੋਰੋਨਾ ਕਰਕੇ ਕੋਈ ਮੁਕਾਬਲੇ 'ਚ ਹਿੱਸਾ ਨਹੀਂ ਲਿਆ 'ਤੇ ਫਿਰ ਉਸ ਨੇ ਏਸ਼ੀਅਨ ਖੇਡਾਂ 'ਚ ਵੀ ਕਾਂਸੀ ਦਾ ਤਗਮਾ ਜਿੱਤਿਆ 'ਤੇ ਫਿਰ 1 ਸਾਲ ਪਹਿਲਾਂ ਕੌਮੀ ਮੁਕਾਬਲਿਆਂ 'ਚ ਸੋਨ ਤਗਮਾ ਆਪਣੇ ਨਾਂ ਕੀਤਾ ਸੀ।

ਇਹ ਵੀ ਪੜ੍ਹੋ:- PM ਮੋਦੀ 19 ਜੂਨ ਨੂੰ ਸ਼ਤਰੰਜ ਓਲੰਪੀਆਡ ਲਈ ਟਾਰਚ ਰਿਲੇਅ ਕਰਨਗੇ ਲਾਂਚ

ਇਸ਼ਰੂਪ ਦੀ ਵਿਲੱਖਣਤਾ:
ਇਸ਼ਰੂਪ ਆਮ ਕੁੜੀਆਂ ਨਾਲੋਂ ਕਾਫੀ ਵੱਖਰੀ ਹੈ ਇੱਕ ਪਾਸੇ ਜਿੱਥੇ ਉਹ ਸਰੀਰਕ ਤੌਰ 'ਤੇ ਕਾਫੀ ਤਾਕਤਵਰ ਹੈ ਉਥੇ ਹੀ ਉਸ ਦੇ ਹੱਥਾਂ 'ਤੇ ਪੈਰਾਂ 'ਚ 24 ਉਂਗਲਾਂ ਹਨ ਉਸ ਦੇ ਹੱਥ 'ਤੇ ਪੈਰ ਦੋਵਾਂ 'ਚ 6-6 ਉਂਗਲਾਂ ਹਨ ਹਾਲਾਂਕਿ ਉਸ ਨੇ ਦੱਸਿਆ ਕੇ ਇਸ ਕਰਕੇ ਉਸ ਨੂੰ ਖੇਡ 'ਚ ਨਾ ਕੋਈ ਕਦੇ ਨੁਕਸਾਨ ਹੋਇਆ 'ਤੇ ਨਾ ਹੀ ਕੋਈ ਫਾਇਦਾ ਹੋਇਆ ਹੈ। 2017 'ਚ ਉਸ ਨੇ ਜਦੋਂ ਖੇਡਣਾ ਸ਼ੁਰੂ ਕੀਤਾ ਸੀ ਉਦੋਂ ਉਹ 10 ਸਾਲ ਦੀ ਸੀ 2019 'ਚ ਹੀ ਉਹ ਕਾਮਨਵੈਲਥ ਖੇਡਾਂ 'ਚ ਮੈਡਲ ਲੈ ਆਈ ਫਿਰ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।

ਏਸ਼ੀਆਈ ਖੇਡਾਂ 'ਤੇ ਓਲੰਪਿਕ ਦੀ ਤਿਆਰੀ: ਇਸ਼ਰੂਪ ਫਿਲਹਾਲ ਓਲੰਪਿਕ ਖੇਡਾਂ ਤੇ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਹੀ ਹੈ, ਕੁਝ ਦਿਨਾਂ ਬਾਅਦ ਹੀ ਦਿੱਲੀ ਦੇ ਵਿਚ ਏਸ਼ੀਆਈ ਖੇਡਾਂ 'ਤੇ ਵਿਸ਼ਵ ਚੈਮਪੀਅਨ ਸ਼ਿਪ ਦੇ ਟ੍ਰੇਲ ਹੋਣੇ ਹਨ ਜਿਸ ਵਿਚ ਹਿੱਸਾ ਲੈਣ ਲਈ ਉਹ ਜੀ ਤੋੜ ਮਿਹਨਤ ਕਰ ਰਹੀ ਹੈ ਤਾਂ ਜੋ ਸਿਰਫ ਲੁਧਿਆਣਾ ਜਾਂ ਪੰਜਾਬ ਨਹੀਂ ਲਈ ਨਹੀਂ ਸਗੋਂ ਦੇਸ਼ ਦੇ ਲਈ ਮੈਡਲ ਲਿਆ ਸਕੇ। ਉਸ ਦੇ ਮਾਤਾ ਪਿਤਾ ਵੀ ਉਸ ਦੀ ਇਸ ਉਪਲਬਧੀ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਸ ਦੀ ਮਾਤਾ ਨੇ ਕਿਹਾ ਕਿ ਉਸ ਦੀ ਬੇਟੀ 'ਤੇ ਉਨ੍ਹਾਂ ਨੂੰ ਮਾਣ ਹੈ।

ਸਰਕਾਰ ਤੋਂ ਮਲਾਲ: ਇਸ਼ਰੂਪ ਭਾਵੇਂ ਇਕ ਤੋਂ ਬਾਅਦ ਇਕ ਮੈਡਲ ਲਿਆ ਰਹੀ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਸਮੇਂ ਦੀਆਂ ਸਰਕਾਰਾਂ ਨੇ ਨਾ ਤਾਂ ਕੋਈ ਹੱਲਾ ਸ਼ੇਰੀ ਦਿੱਤੀ ਤੇ ਨਾ ਹੀ ਸਰਕਾਰ ਦਾ ਜਾਂ ਪ੍ਰਸ਼ਾਸ਼ਨ ਦਾ ਕੋਈ ਨੁਮਾਇੰਦਾ ਉਸ ਨੂੰ ਮਿਲਣ ਵਧਾਈ ਦੇਣ ਘਰ ਪੁੱਜਾ। ਉਸ ਨੇ ਜਦੋਂ 2019 'ਚ ਮੈਡਲ ਜਿੱਤਿਆ ਨਾ ਤਾਂ ਉਦੋਂ ਅਤੇ ਨਾ ਹੀ ਹੁਣ ਉਸ ਨੂੰ ਕੋਈ ਵੀ ਵਧਾਈ ਦੇਣ ਪਹੁੰਚਿਆ ਹੈ। ਹੁਣ ਵੀ ਉਸ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਜਿਸ ਕਰਕੇ ਉਹ ਸਰਕਾਰ ਤੋਂ ਕਾਫੀ ਨਰਾਜ਼ ਹੈ।

ਇਹ ਵੀ ਪੜ੍ਹੋ:- ਭਾਰਤ ਨੂੰ ਦੱਖਣੀ ਅਫਰੀਕਾ ਖਿਲਾਫ ਮੈਚ 'ਚ ਪੰਤ ਦੇ ਫਾਰਮ 'ਚ ਵਾਪਸੀ ਦੀ ਉਮੀਦ

Last Updated : Jun 16, 2022, 9:53 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.