ਨਵੀਂ ਦਿੱਲੀ: ਭਾਰਤੀ ਕੁਸ਼ਤੀ 'ਤੇ ਛਾਏ ਸੰਕਟ ਦੇ ਬੱਦਲਾਂ ਦੇ ਹਟਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ ਹਨ ਅਤੇ ਹੁਣ WFI ਦੇ ਮੁਅੱਤਲ ਪ੍ਰਧਾਨ ਸੰਜੇ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਹ ਐਡ-ਹਾਕ ਕਮੇਟੀ ਜਾਂ ਖੇਡ ਮੰਤਰਾਲੇ ਦੁਆਰਾ ਲਗਾਈ ਗਈ ਮੁਅੱਤਲੀ ਨੂੰ ਸਵੀਕਾਰ ਨਹੀਂ ਕਰਦੇ ਅਤੇ ਰਾਸ਼ਟਰੀ ਕੁਸ਼ਤੀ ਦਾ ਆਯੋਜਨ ਕਰਨਗੇ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀਆਂ ਚੋਣਾਂ ਤੋਂ ਸਿਰਫ਼ ਤਿੰਨ ਦਿਨ ਬਾਅਦ, ਮੰਤਰਾਲੇ ਨੇ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ। ਸਰਕਾਰ ਦੀ ਬੇਨਤੀ 'ਤੇ ਭਾਰਤੀ ਓਲੰਪਿਕ ਸੰਘ (IOA) ਨੇ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਹੈ, ਜਿਸ ਦੇ ਚੇਅਰਮੈਨ ਭੁਪਿੰਦਰ ਸਿੰਘ ਬਾਜਵਾ ਹੋਣਗੇ।
ਐਡਹਾਕ ਕਮੇਟੀ ਨੂੰ ਸਵੀਕਾਰ ਨਹੀਂ ਕਰਦੇ: ਕਮੇਟੀ ਦੇ ਹੋਰ ਮੈਂਬਰਾਂ ਵਿੱਚ ਸਾਬਕਾ ਹਾਕੀ ਖਿਡਾਰੀ ਐਮਐਮ ਸੋਮਾਇਆ ਅਤੇ ਸਾਬਕਾ ਬੈਡਮਿੰਟਨ ਖਿਡਾਰਨ ਮੰਜੂਸ਼ਾ ਕੰਵਰ ਸ਼ਾਮਲ ਹਨ। ਐਡਹਾਕ ਕਮੇਟੀ ਨੇ 2 ਤੋਂ 5 ਫਰਵਰੀ ਤੱਕ ਜੈਪੁਰ ਵਿੱਚ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਕਰਵਾਉਣ ਦਾ ਐਲਾਨ ਕੀਤਾ ਹੈ। ਸੰਜੇ ਨੇ ਪੀਟੀਆਈ ਨੂੰ ਕਿਹਾ, 'ਸਾਡੀਆਂ ਚੋਣਾਂ ਲੋਕਤੰਤਰੀ ਢੰਗ ਨਾਲ ਕਰਵਾਈਆਂ ਗਈਆਂ। ਰਿਟਰਨਿੰਗ ਅਫਸਰ ਨੇ ਕਾਗਜ਼ਾਂ 'ਤੇ ਦਸਤਖਤ ਕੀਤੇ, ਉਹ ਉਨ੍ਹਾਂ ਨੂੰ ਨਜ਼ਰਅੰਦਾਜ਼ ਕਿਵੇਂ ਕਰ ਸਕਦਾ ਹੈ? ਅਸੀਂ ਇਸ ਐਡਹਾਕ ਕਮੇਟੀ ਨੂੰ ਸਵੀਕਾਰ ਨਹੀਂ ਕਰਦੇ।
ਕਾਰਜਕਾਰਨੀ ਕਮੇਟੀ ਦੀ ਮੀਟਿੰਗ: ਇਹ ਪੁੱਛੇ ਜਾਣ 'ਤੇ ਕਿ ਰਾਸ਼ਟਰੀ ਚੈਂਪੀਅਨਸ਼ਿਪ ਕਿਵੇਂ ਹੋਵੇਗੀ, ਉਨ੍ਹਾਂ ਕਿਹਾ, 'ਅਸੀਂ ਇਸ ਮੁਅੱਤਲੀ ਨੂੰ ਸਵੀਕਾਰ ਨਹੀਂ ਕਰਦੇ। WFI ਵਧੀਆ ਕੰਮ ਕਰ ਰਿਹਾ ਹੈ। ਜੇਕਰ ਸਾਡੀਆਂ ਸਟੇਟ ਐਸੋਸੀਏਸ਼ਨਾਂ ਟੀਮਾਂ ਨਹੀਂ ਭੇਜਦੀਆਂ ਤਾਂ ਐਡਹਾਕ ਕਮੇਟੀ ਨੈਸ਼ਨਲ ਚੈਂਪੀਅਨਸ਼ਿਪ ਦਾ ਆਯੋਜਨ ਕਿਵੇਂ ਕਰੇਗੀ? ਅਸੀਂ ਜਲਦੀ ਹੀ ਆਪਣੀ ਰਾਸ਼ਟਰੀ ਚੈਂਪੀਅਨਸ਼ਿਪ ਦਾ ਆਯੋਜਨ ਕਰਾਂਗੇ। ਅਸੀਂ ਜਲਦੀ ਹੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਬੁਲਾਵਾਂਗੇ। ਇਸ ਦਾ ਨੋਟਿਸ ਇੱਕ-ਦੋ ਦਿਨਾਂ ਵਿੱਚ ਭੇਜ ਦਿੱਤਾ ਜਾਵੇਗਾ।
ਸੰਜੇ ਸਿੰਘ ਦੇ ਪ੍ਰਧਾਨ ਬਣਨ ਤੋਂ ਖ਼ਫਾ ਨੇ ਪਹਿਲਵਾਨ: ਦੱਸ ਦਈਏ ਜਦੋਂ ਸੰਜੇ ਸਿੰਘ ਨੂੰ WFI ਦਾ ਪ੍ਰਧਾਨ ਐਲਾਨਿਆ ਗਿਆ ਸੀ ਤਾਂ ਬ੍ਰਿਜ ਭੂਸ਼ਣ ਸਰਨ ਖ਼ਿਲਾਫ਼ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪ੍ਰਦਰਸ਼ਨ ਕਰਨ ਵਾਲੀ ਮਹਿਲਾ ਪਹਿਵਾਨ ਸ਼ਾਖ਼ਸੀ ਮਲਿਕ ਅਤੇ ਬਜਰੰਗ ਪੁਨੀਆ ਨੇ ਪਹਿਲਾਵਾਨੀ ਤੋਂ ਸਨਿਆਸ ਲੈਣ ਦੇ ਨਾਲ-ਨਾਲ ਆਪਣੇ ਸਨਾਮਾਨ ਵੀ ਵਾਪਿਸ ਕਰ ਦਿੱਤੇ ਸਨ ਅਤੇ ਇਸ ਤੋਂ ਬਾਅਦ 30 ਦਸੰਬਰ ਨੂੰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀ ਮੇਜਰ ਧਿਆਨ ਚੰਦ ਖੇਡ ਰਤਨ ਅਤੇ ਅਰਜੁਨ ਐਵਾਰਡ ਵਾਪਸ ਕਰ ਦਿੱਤਾ ਸੀ।