ਹੈਡਿੰਗਲੇ : ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਮਹਾਨ ਬੱਲੇਬਾਜ਼ ਅਤੇ ਸਾਬਕਾ ਕਪਤਾਨ ਸਟੀਵ ਸਮਿਥ ਅੱਜ ਆਪਣਾ 100ਵਾਂ ਟੈਸਟ ਮੈਚ ਖੇਡਣਗੇ। ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਤੀਸਰਾ ਟੈਸਟ ਮੈਚ ਕੱਲ ਤੋਂ ਹੈਡਿੰਗਲੇ ਮੈਦਾਨ 'ਤੇ ਖੇਡਿਆ ਜਾਵੇਗਾ। ਆਸਟ੍ਰੇਲੀਆ ਦੇ ਮਹਾਨ ਬੱਲੇਬਾਜ਼ ਸਟੀਵ ਸਮਿਥ ਅੱਜ ਜਦੋਂ ਇਹ ਮੈਚ ਖੇਡਣ ਉਤਰਣਗੇ ਤਾਂ ਉਹ ਇਹ ਕਾਰਨਾਮਾ ਕਰਨ ਵਾਲੇ 15ਵੇਂ ਆਸਟ੍ਰੇਲੀਆਈ ਖਿਡਾਰੀ ਬਣ ਜਾਣਗੇ। ਲੈੱਗ ਸਪਿਨਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਟੀਵ ਸਮਿਥ ਲਈ ਇਹ ਵੱਡੀ ਉਪਲਬਧੀ ਹੋਵੇਗੀ।
ਮੈਚ ਨੂੰ ਯਾਦਗਾਰ ਬਣਾਉਣ ਦੀ ਵੀ ਕੋਸ਼ਿਸ਼ ਕਰਨਗੇ ਸਟੀਵ ਸਮਿਥ : ਵੀਰਵਾਰ ਤੋਂ ਹੈਡਿੰਗਲੇ 'ਚ ਸ਼ੁਰੂ ਹੋਣ ਜਾ ਰਹੇ ਏਸ਼ੇਜ਼ ਦੇ ਤੀਜੇ ਟੈਸਟ ਮੈਚ 'ਚ ਸਟੀਵ ਸਮਿਥ ਆਪਣਾ 100ਵਾਂ ਟੈਸਟ ਮੈਚ ਖੇਡਣਗੇ। ਇਸ ਟੈਸਟ ਮੈਚ ਨੂੰ ਜਿੱਤ ਕੇ ਜਿੱਥੇ ਆਸਟ੍ਰੇਲੀਆਈ ਕ੍ਰਿਕਟ ਟੀਮ ਇਕ ਹੋਰ ਸੀਰੀਜ਼ ਜਿੱਤਣਾ ਚਾਹੇਗੀ, ਉੱਥੇ ਹੀ ਉਹ ਇਸ ਟੈਸਟ ਮੈਚ ਨੂੰ ਸਟੀਵ ਸਮਿਥ ਲਈ ਯਾਦਗਾਰ ਬਣਾਉਣ ਦੀ ਵੀ ਕੋਸ਼ਿਸ਼ ਕਰੇਗੀ।
-
A different kind of ton for @stevesmith49 this week. One of the greatest to don the Baggy Green 💚💛#Smith100 #Ashes pic.twitter.com/JtKlcCIA9m
— Cricket Australia (@CricketAus) July 6, 2023 " class="align-text-top noRightClick twitterSection" data="
">A different kind of ton for @stevesmith49 this week. One of the greatest to don the Baggy Green 💚💛#Smith100 #Ashes pic.twitter.com/JtKlcCIA9m
— Cricket Australia (@CricketAus) July 6, 2023A different kind of ton for @stevesmith49 this week. One of the greatest to don the Baggy Green 💚💛#Smith100 #Ashes pic.twitter.com/JtKlcCIA9m
— Cricket Australia (@CricketAus) July 6, 2023
- SAFF Championship 2023 Final: ਭਾਰਤੀ ਟੀਮ ਨੇ 9ਵੀਂ ਵਾਰ ਕੀਤਾ ਟਰਾਫੀ 'ਤੇ ਕਬਜ਼ਾ, ਪੰਜਾਬ ਤੇ ਕੇਂਦਰੀ ਖੇਡ ਮੰਤਰੀ ਨੇ ਦਿੱਤੀ ਵਧਾਈ
- Ashes 2023: ਇਨ੍ਹਾਂ ਦੋ ਗਲਤ ਫੈਸਲਿਆਂ ਕਾਰਨ ਹਾਰਿਆ ਇੰਗਲੈਂਡ, ਟੀਮ ਬੀਅਰ ਪਾਰਟੀ ਦਾ ਕਰੇਗੀ ਬਾਈਕਾਟ
- ODI World Cup 2023 Qualifiers: ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਖਿਡਾਰੀਆਂ ਦੇ ਰਵੱਈਏ 'ਤੇ ਚੁੱਕੇ ਸਵਾਲ, ਜਾਣੋ ਕੀ ਕਿਹਾ?
ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਕ੍ਰਿਕਟ ਟੀਮ ਨੇ ਪਹਿਲੇ ਦੋ ਟੈਸਟ ਮੈਚ ਜਿੱਤ ਕੇ ਇਸ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਇਸ ਟੈਸਟ ਮੈਚ ਲਈ ਪਹਿਲਾਂ ਹੀ ਆਪਣੀ ਪਲੇਇੰਗ ਇਲੈਵਨ ਦਾ ਐਲਾਨ ਕਰ ਚੁੱਕੇ ਹਨ। ਐਂਡਰਸਨ, ਜੋਸ਼ ਟੰਗ ਅਤੇ ਜ਼ਖਮੀ ਖਿਡਾਰੀ ਓਲੀ ਪੋਪ ਇਸ ਮੈਚ 'ਚ ਖੇਡਣ ਲਈ ਬਾਹਰ ਹੋਣਗੇ ਜਦਕਿ ਉਨ੍ਹਾਂ ਦੀ ਜਗ੍ਹਾ ਕ੍ਰਿਸ ਵੋਕਸ, ਮਾਰਕ ਵੁੱਡ ਅਤੇ ਮੋਇਨ ਅਲੀ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਓਲੀ ਪੋਪ ਦੀ ਜਗ੍ਹਾ ਹੈਰੀ ਬਰੂਕਸ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰੇਗਾ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਦੱਸਿਆ ਕਿ ਜੇਮਸ ਐਂਡਰਸਨ ਨੂੰ ਆਰਾਮ ਦਿੱਤਾ ਗਿਆ ਹੈ ਤਾਂ ਜੋ ਉਹ ਨਵੀਂ ਊਰਜਾ ਨਾਲ ਅਗਲੇ ਮੈਚ ਵਿੱਚ ਉਤਰ ਸਕਣ। ਅੱਜ ਦੇ ਮੈਚ ਵਿੱਚ ਖੇਡਣ ਜਾ ਰਹੇ ਇੰਗਲੈਂਡ ਦੇ ਸਪਿਨ ਗੇਂਦਬਾਜ਼ ਮੋਈਨ ਅਲੀ ਕੋਲ ਆਪਣੀਆਂ 200 ਵਿਕਟਾਂ ਪੂਰੀਆਂ ਕਰਨ ਦਾ ਮੌਕਾ ਹੈ।