ਨਵੀਂ ਦਿੱਲੀ: ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਖੇਲੋ ਇੰਡੀਆ ਦੇ ਐਥਲੀਟਾਂ ਲਈ ਕਰੋੜਾਂ ਦਾ ਫੰਡ ਜਾਰੀ ਕੀਤਾ ਹੈ। ਐਤਵਾਰ ਨੂੰ ਸਾਈ ਨੇ ਕਿਹਾ ਕਿ ਉਨ੍ਹਾਂ ਨੇ ਖੇਲੋ ਇੰਡੀਆ ਨਾਲ ਜੁੜੇ 2,749 ਖਿਡਾਰੀਆਂ ਨੂੰ 8.25 ਕਰੋੜ ਰੁਪਏ ਭੱਤੇ ਵਜੋਂ ਜਾਰੀ ਕੀਤੇ ਹਨ। ਇਹ ਭੱਤੇ 2020-21 ਦੀ ਪਹਿਲੀ ਤਿਮਾਹੀ ਲਈ ਹਨ।
ਸਾਈ ਨੇ ਇਕ ਬਿਆਨ ਵਿੱਚ ਕਿਹਾ ਕਿ, "22 ਮਈ ਨੂੰ ਖਿਡਾਰੀਆਂ ਦੇ ਬੈਂਕ ਖਾਤਿਆਂ ਵਿਚ ਫੰਡ ਭੇਜੇ ਗਏ ਸਨ। ਕੁਲ ਰਕਮ 2,893 ਖਿਡਾਰੀਆਂ ਨੂੰ ਦਿੱਤੀ ਜਾਵੇਗੀ। ਬਾਕੀ 144 ਖਿਡਾਰੀਆਂ ਨੇ ਖਾਤੇ ਵਿੱਚ ਭੱਤੇ ਮਈ ਦੇ ਅਖੀਰ ਵਿੱਚ ਜਮ੍ਹਾ ਕਰ ਦਿੱਤੇ ਜਾਣਗੇ।"
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਨ੍ਹਾਂ ਭੱਤਿਆਂ ਵਿੱਚ ਖਿਡਾਰੀਆਂ ਦੇ ਗ੍ਰਹਿ ਸ਼ਹਿਰ ਦੀ ਯਾਤਰਾ, ਘਰ ਵਿੱਚ ਰਹਿਣ ਵੇਲੇ ਖਾਣੇ ਦੇ ਖਰਚੇ ਅਤੇ ਖਿਡਾਰੀਆਂ ਵਲੋਂ ਕੀਤੇ ਗਏ ਹੋਰ ਖਰਚੇ ਸ਼ਾਮਲ ਹਨ। ਹਰੇਕ ਖਿਡਾਰੀ ਦੇ ਖਾਤੇ ਵਿੱਚ 30,000 ਜਮ੍ਹਾਂ ਹਨ। ਸਾਈ ਨੇ ਦੱਸਿਆ ਕਿ ਇਹ ਭੱਤੇ 35 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 21 ਖੇਡਾਂ ਦੇ ਖਿਡਾਰੀਆਂ ਨੂੰ ਦਿੱਤੇ ਗਏ ਹਨ। ਉਨ੍ਹਾਂ ਵਿਚੋਂ ਮਹਾਰਾਸ਼ਟਰ ਦੇ ਸਭ ਤੋਂ ਵੱਧ 386 ਖਿਡਾਰੀ ਸ਼ਾਮਲ ਹਨ।
‘ਖੇਲੋ ਇੰਡੀਆ’ ਸਕੋਲਰਸ਼ਿਪ ਦਾ ਹਿੱਸਾ
ਇਸ ਤੋਂ ਇਲਾਵਾ ਹਰਿਆਣਾ (381), ਦਿੱਲੀ (225), ਪੰਜਾਬ (202) ਅਤੇ ਤਾਮਿਲਨਾਡੂ (165) ਨੰਬਰ ਆਉਂਦਾ ਹੈ। ਇਹ ਖੇਲੋ ਇੰਡੀਆ ਸਕਾਲਰਸ਼ਿਪ ਦਾ ਹਿੱਸਾ ਹਨ। ਹਰ ਖਿਡਾਰੀ ਨੂੰ ਹਰ ਸਾਲ ਇਕ ਲੱਖ, 20 ਹਜ਼ਾਰ ਰੁਪਏ ਦੇਣ ਦਾ ਪ੍ਰਬੰਧ ਹੈ, ਜੋ ਕਿ ਖੇਲੋ ਇੰਡੀਆ ਸਕਾਲਰਸ਼ਿਪ ਦਾ ਹਿੱਸਾ ਹੈ।
ਇਹ ਵੀ ਪੜ੍ਹੋ: ਜੂਨ 'ਚ ਸ਼ੁਰੂ ਹੋ ਸਕਦੀ ਹੈ ਲਾ ਲੀਗਾ, ਸਰਕਾਰ ਨੇ ਦਿੱਤੀ ਮੰਨਜ਼ੂਰੀ