ਟੋਕੀਓ: ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ (Saina Nehwal) ਨੇ ਮੰਗਲਵਾਰ ਨੂੰ BWF ਵਿਸ਼ਵ ਚੈਂਪੀਅਨਸ਼ਿਪ (BWF World Championship) 'ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਸਾਇਨਾ ਨੇ ਹਾਂਗਕਾਂਗ ਦੀ ਚੇਂਗ ਨਗਨ ਯੀ (Cheung Ngan Yi) 'ਤੇ ਸਿੱਧੇ ਗੇਮ 'ਚ ਜਿੱਤ ਦਰਜ ਕੀਤੀ। ਇਸ ਪਹਿਲੇ ਦੌਰ ਦੇ ਮੈਚ ਵਿੱਚ ਸਾਇਨਾ ਨੇ ਨਗਨ ਯੀ ਨੂੰ 38 ਮਿੰਟ ਵਿੱਚ 21-19, 21-9 ਨਾਲ ਹਰਾਇਆ।
-
🇮🇳 @NSaina cruised into the Round of 32 post a comfortable win in R64 of the #BWFWorldChampionships2022 🔥👌#BWFWorldChampionships#Tokyo2022#IndiaontheRise#Badminton pic.twitter.com/XH3ivEGDFa
— BAI Media (@BAI_Media) August 23, 2022 " class="align-text-top noRightClick twitterSection" data="
">🇮🇳 @NSaina cruised into the Round of 32 post a comfortable win in R64 of the #BWFWorldChampionships2022 🔥👌#BWFWorldChampionships#Tokyo2022#IndiaontheRise#Badminton pic.twitter.com/XH3ivEGDFa
— BAI Media (@BAI_Media) August 23, 2022🇮🇳 @NSaina cruised into the Round of 32 post a comfortable win in R64 of the #BWFWorldChampionships2022 🔥👌#BWFWorldChampionships#Tokyo2022#IndiaontheRise#Badminton pic.twitter.com/XH3ivEGDFa
— BAI Media (@BAI_Media) August 23, 2022
ਵਿਸ਼ਵ ਚੈਂਪੀਅਨਸ਼ਿਪ BWF World Championship) 'ਚ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੀ 32 ਸਾਲਾ ਖਿਡਾਰਨ ਨੇ ਪ੍ਰੀ-ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ, ਕਿਉਂਕਿ ਉਸ ਦੀ ਦੂਜੇ ਦੌਰ ਦੀ ਵਿਰੋਧੀ ਨਾਜ਼ੋਮੀ ਓਕੁਹਾਰਾ ਸੱਟ ਕਾਰਨ ਟੂਰਨਾਮੈਂਟ ਤੋਂ ਹਟ ਗਈ ਹੈ। ਇਸ ਨਾਲ ਸਾਇਨਾ ਨੂੰ 'ਬਾਈ' ਦਿੱਤਾ ਗਿਆ।
ਇਹ ਵੀ ਪੜ੍ਹੋ:- ਮੈਨਚੈਸਟਰ ਯੂਨਾਈਟਿਡ ਦੀ ਇਸ ਸੀਜ਼ਨ ਦੀ ਪ੍ਰੀਮੀਅਰ ਲੀਗ ਦੀ ਪਹਿਲੀ ਜਿੱਤ
ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੇ ਵੀ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਭਾਰਤੀ ਜੋੜੀ ਨੂੰ ਮਲੇਸ਼ੀਆ ਦੀ ਯੇਨ ਯੁਆਨ ਲੋ ਅਤੇ ਵੈਲੇਰੀ ਸੇਓ ਦੀ ਜੋੜੀ ਨੂੰ 21-11, 21-13 ਨਾਲ ਹਰਾਉਣ ਵਿਚ ਜ਼ਿਆਦਾ ਮੁਸ਼ਕਲ ਨਹੀਂ ਆਈ। ਹਾਲਾਂਕਿ ਵੈਂਕਟ ਗੌਰਵ ਪ੍ਰਸਾਦ ਅਤੇ ਜੂਹੀ ਦੇਵਗਨ ਦੀ ਮਿਕਸਡ ਡਬਲਜ਼ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜੋੜੀ ਇੰਗਲੈਂਡ ਦੀ ਗ੍ਰੈਗਰੀ ਮਾਇਰਸ ਅਤੇ ਜੈਨੀ ਮੂਰ ਤੋਂ 10-21, 21-23 ਨਾਲ ਹਾਰ ਗਈ।