ETV Bharat / sports

Swiss Open: ਪੀਵੀ ਸਿੰਧੂ ਥਾਈਲੈਂਡ ਦੀ ਬੁਸਾਨਨ ਨੂੰ ਹਰਾ ਕੇ ਬਣੀ ਪਹਿਲੀ ਵਾਰ ਸਵਿਸ ਓਪਨ ਚੈਂਪੀਅਨ - super 300 badminton finals

ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਜਿੱਤ ਲਿਆ ਹੈ। ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਭਾਰਤ ਦੀ ਸਿੰਧੂ ਨੇ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਲਗਾਤਾਰ ਗੇਮਾਂ ਵਿੱਚ ਹਰਾਇਆ। ਸਿੰਧੂ ਨੇ ਪਹਿਲੀ ਵਾਰ ਇਹ ਟੂਰਨਾਮੈਂਟ ਜਿੱਤਿਆ ਹੈ।

PV Sindhu beats Buchanan in straight games to win swiss open super 300 badminton finals

author img

By

Published : Mar 27, 2022, 5:17 PM IST

ਬਾਸੇਲ (ਸਵਿਟਜ਼ਰਲੈਂਡ) : ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਸਵਿਸ ਓਪਨ ਦਾ ਖਿਤਾਬ ਜਿੱਤ ਲਿਆ ਹੈ। ਫਾਈਨਲ ਮੈਚ ਵਿੱਚ ਵਿਸ਼ਵ ਦੀ 7ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਲਗਾਤਾਰ ਗੇਮਾਂ ਵਿੱਚ 21-16, 21-8 ਨਾਲ ਹਰਾਇਆ। ਸਿੰਧੂ ਨੇ ਪਹਿਲੀ ਵਾਰ ਸਵਿਸ ਓਪਨ ਸੁਪਰ 300 ਖਿਤਾਬ ਜਿੱਤਿਆ ਹੈ। ਪਹਿਲੇ ਹਾਫ 'ਚ ਥਾਈਲੈਂਡ ਦੀ ਖਿਡਾਰਨ ਨੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨਾਲ ਮੁਕਾਬਲਾ ਕੀਤਾ ਪਰ ਦੂਜੇ ਗੇਮ 'ਚ ਸਿੱਧੂ ਨੇ ਓਂਗਬਾਮਰੁੰਗਫਾਨ ਨੂੰ ਕੋਈ ਮੌਕਾ ਨਹੀਂ ਦਿੱਤਾ।

ਪਹਿਲੀ ਗੇਮ ਵਿੱਚ ਦੋਨਾਂ ਖਿਡਾਰੀਆਂ ਵਿੱਚ ਜ਼ਬਰਦਸਤ ਟੱਕਰ ਹੋਈ। ਇਕ ਸਮੇਂ ਮੈਚ 13-13 ਨਾਲ ਬਰਾਬਰੀ 'ਤੇ ਸੀ। ਇਸ ਤੋਂ ਬਾਅਦ ਸਿੰਧੂ ਨੇ ਲਗਾਤਾਰ ਤਿੰਨ ਅੰਕ ਹਾਸਲ ਕਰਕੇ ਬੜ੍ਹਤ ਬਣਾ ਲਈ। ਬੁਸਾਨਨ ਨੇ ਵਾਪਸੀ ਕਰਦੇ ਹੋਏ ਇਸ ਨੂੰ 18-16 ਨਾਲ ਬਰਾਬਰ ਕਰ ਲਿਆ, ਪਰ ਫਿਰ ਲਗਾਤਾਰ ਤਿੰਨ ਅੰਕ ਲੈ ਕੇ ਸਿੰਧੂ ਨੇ 21-16 ਨਾਲ ਗੇਮ ਜਿੱਤ ਲਈ। ਦੂਜੇ ਗੇਮ ਵਿੱਚ ਸਿੰਧੂ ਨੇ ਬੁਸਾਨਨ ਨੂੰ ਕੋਈ ਮੌਕਾ ਨਹੀਂ ਦਿੱਤਾ। ਇੱਕ ਸਮੇਂ ਭਾਰਤੀ ਖਿਡਾਰੀ 20-4 ਨਾਲ ਅੱਗੇ ਸਨ।

ਬੁਸਾਨਨ ਨੇ ਇਕ ਵਾਰ ਫਿਰ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲਗਾਤਾਰ 4 ਅੰਕ ਬਣਾਏ ਪਰ ਇਕ ਅੰਕ ਨਾਲ ਸਿੰਧੂ ਨੇ ਮੈਚ ਦੇ ਨਾਲ ਹੀ ਖਿਤਾਬ ਜਿੱਤ ਲਿਆ। ਸਿੰਧੂ ਦਾ ਇਸ ਸਾਲ ਇਹ ਦੂਜਾ ਖਿਤਾਬ ਹੈ। ਉਸਨੇ ਜਨਵਰੀ ਵਿੱਚ ਸਈਅਦ ਮੋਦੀ ਇੰਡੀਆ ਇੰਟਰਨੈਸ਼ਨਲ ਖਿਤਾਬ ਜਿੱਤਿਆ ਸੀ। ਸਿੰਧੂ ਨੇ ਬਾਸੇਲ 'ਚ ਹੀ ਸਾਲ 2019 'ਚ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ।

ਵਿਸ਼ਵ ਦੀ 7ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਸੈਮੀਫਾਈਨਲ 'ਚ ਥਾਈਲੈਂਡ ਦੀ ਸੁਪਾਨਿਦਾ ਕੇਥਾਂਗ ਨੂੰ 79 ਮਿੰਟ ਤੱਕ ਚੱਲੇ ਮੁਕਾਬਲੇ 'ਚ 21-18, 15-21, 21-19 ਨਾਲ ਹਰਾਇਆ। ਉਸ ਨੂੰ ਇਸ ਟੂਰਨਾਮੈਂਟ ਵਿੱਚ ਦੂਜਾ ਦਰਜਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ICC Women's WC: ਦੱਖਣੀ ਅਫ਼ਰੀਕਾ ਨੇ 3 ਵਿਕਟਾਂ ਨਾਲ ਜਿੱਤਿਆ ਮੈਚ, ਭਾਰਤ ਸੈਮੀਫਾਈਨਲ ਤੋਂ ਬਾਹਰ

ETV Bharat Logo

Copyright © 2025 Ushodaya Enterprises Pvt. Ltd., All Rights Reserved.