ETV Bharat / sports

ਸਲਾਮ ਮਾਰੀਆ...8 ਸਾਲ ਦੇ ਬੱਚੇ ਦੀ ਸਰਜਰੀ ਲਈ ਵੇਚਿਆ ਟੋਕੀਓ ਓਲੰਪਿਕਸ ਵਿੱਚ ਜਿੱਤਿਆ ਚਾਂਦੀ ਦਾ ਤਗਮਾ - ਯੂਰਪੀਅਨ ਟੀਮ ਚੈਂਪੀਅਨਸ਼ਿਪ

ਮਾਰੀਆ ਆਂਦਰੇਜਿਕ ਨੇ ਅੱਠ ਮਹੀਨਿਆਂ ਦੇ ਬੱਚੇ ਲਈ ਢਾਈ ਕਰੋੜ ਰੁਪਏ ਤੋਂ ਵੱਧ ਕੀਮਤ 'ਤੇ ਆਪਣਾ ਮੈਡਲ ਨੀਲਾਮ ਕੀਤਾ ਹੈ। ਦਰਅਸਲ, ਪੋਲੈਂਡ ਦੇ ਇਸ ਬੱਚੇ ਦੀ ਦਿਲ ਦੀ ਸਰਜਰੀ ਹੋਣੀ ਹੈ, ਜਿਸ ਲਈ ਲੱਗਭਗ 2 ਕਰੋੜ 86 ਲੱਖ ਰੁਪਏ ਦੀ ਲੋੜ ਸੀ।

ਸਲਾਮ ਮਾਰੀਆ...8 ਸਾਲ ਦੇ ਬੱਚੇ ਦੀ ਸਰਜਰੀ ਲਈ ਵੇਚਿਆ ਟੋਕੀਓ ਓਲੰਪਿਕਸ ਵਿੱਚ ਜਿੱਤਿਆ ਚਾਂਦੀ ਦਾ ਤਗਮਾ

author img

By

Published : Aug 19, 2021, 10:02 PM IST

ਚੰਡੀਗੜ੍ਹ: ਪੋਲੈਂਡ ਦੀ ਜੈਵਲਿਨ ਥ੍ਰੋਅਰ ਮਾਰੀਆ ਆਂਦਰੇਜਿਕ ਨੇ ਆਪਣਾ ਚਾਂਦੀ ਦਾ ਤਮਗਾ ਨਿਲਾਮ ਕਰ ਦਿੱਤਾ ਹੈ, ਜੋ ਉਸਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਟੋਕੀਓ 2020 ਓਲੰਪਿਕ ਖੇਡਾਂ ਵਿੱਚ ਜਿੱਤਿਆ ਸੀ।

ਤੁਹਾਨੂੰ ਦੱਸ ਦਈਏ, ਉਸਨੇ ਅੱਠ ਮਹੀਨੇ ਦੇ ਬੱਚੇ ਦੀ ਦਿਲ ਦੀ ਸਰਜਰੀ ਲਈ ਮੈਡਲ ਦੀ ਨਿਲਾਮੀ ਕੀਤੀ ਹੈ। ਆਂਦਰੇਜਿਕ ਦਾ ਸਿਲਵਰ ਮੈਡਲ ਪੋਲੈਂਡ ਦੀ ਸੁਵਿਧਾ ਸਟੋਰ ਕੰਪਨੀ ਅਬਕਾ ਪੋਲਸਕਾ ਨੇ ਤਕਰੀਬਨ 2.5 ਕਰੋੜ ਰੁਪਏ ਤੋਂ ਵੱਧ ਵਿੱਚ ਖਰੀਦਿਆ ਹੈ।

  • Poland's javelin thrower Maria Andrejczyk has auctioned her #Tokyo2020 silver medal for $125,000 to help fund for the heart surgery of an eight month old boy in her country. pic.twitter.com/JwbZnqjRHA

    — Doordarshan Sports (@ddsportschannel) August 19, 2021 " class="align-text-top noRightClick twitterSection" data=" ">

ਆਂਦਰੇਜਿਕ ਨੇ 64.61 ਮੀਟਰ ਦੇ ਥ੍ਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ ਸੀ, ਜਦੋਂ ਕਿ ਆਸਟਰੇਲੀਆ ਦੀ ਕੈਲਸੀ-ਲੀ ਬਾਰਬਰ ਨੇ 64.56 ਨਾਲ ਕਾਂਸੀ ਦਾ ਤਮਗਾ ਜਿੱਤਿਆ ਸੀ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ।

ਬੱਚੇ ਦਾ ਨਾਂ ਪੋਲ ਮਿਲੋਸਜੇਕ ਹੈ ਅਤੇ ਉਸਦੀ ਸਰਜਰੀ ਅਮਰੀਕਾ ਵਿੱਚ ਕੀਤੀ ਜਾਣੀ ਹੈ। 11 ਅਗਸਤ ਨੂੰ ਮਾਰੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਇਸ ਬੱਚੇ ਦੇ ਇਲਾਜ ਲਈ ਪੈਸੇ ਇਕੱਠੇ ਕਰਨਾ ਚਾਹੁੰਦੀ ਹੈ।

ਮਾਰੀਆ ਸਾਲ 2016 ਦੀਆਂ ਰੀਓ ਓਲੰਪਿਕਸ ਵਿੱਚ ਚੌਥੇ ਸਥਾਨ 'ਤੇ ਰਹੀ ਸੀ। ਇਸ ਸਾਲ ਮਈ ਵਿੱਚ ਉਹ ਵਿਸ਼ਵ ਦੀ ਚੋਟੀ ਦੀ 71.40 ਮੀਟਰ ਸੁੱਟ ਕੇ ਆਪਣੀ ਫਾਰਮ ਨੂੰ ਮੁੜ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀ ਸੀ। ਪੋਲਿਸ਼ ਜੈਵਲਿਨ ਸਟਾਰ ਨੇ ਆਪਣੇ ਮੈਡਲ ਦੀ ਨਿਲਾਮੀ ਕਰਨ ਦੇ ਆਪਣੇ ਫੈਸਲੇ 'ਤੇ ਖੁਲਾਸਾ ਕਰਦਿਆਂ ਕਿਹਾ ਕਿ ਉਸ ਨੂੰ ਫੈਸਲਾ ਲੈਣ ਵਿੱਚ ਦੇਰ ਨਹੀਂ ਲੱਗੀ ਕਿਉਂਕਿ ਉਹ ਆਪਣੇ ਕੀਮਤੀ ਸੰਪਤੀ ਦੀ ਨਿਲਾਮੀ ਕਰਕੇ ਛੋਟੇ ਬੱਚੇ ਦੀ ਮਦਦ ਕਰਨਾ ਚਾਹੁੰਦੀ ਸੀ।

ਉਨ੍ਹਾਂ ਨੇ 11 ਅਗਸਤ ਨੂੰ ਆਪਣੀ ਫੇਸਬੁੱਕ 'ਤੇ ਆਪਣੀ ਮੂਲ ਭਾਸ਼ਾ ਵਿੱਚ ਲਿਖਿਆ, ਇਹ ਪਹਿਲਾ ਫੰਡਰੇਜ਼ਰ ਸੀ ਜਿਸ ਵਿੱਚ ਮੈਂ ਹਿੱਸਾ ਲਿਆ ਅਤੇ ਮੈਨੂੰ ਪਤਾ ਸੀ ਕਿ ਇਹ ਸਹੀ ਹੈ।

ਕੈਂਸਰ ਪੀੜ੍ਹਤ ਰਹਿ ਚੁੱਕੀ ਹੈ ਮਾਰੀਆ

ਡੇਲੀ ਮੇਲ ਦੇ ਅਨੁਸਾਰ, ਬੱਚੇ ਦੀ ਹੁਣ ਸਟੈਨਫੋਰਡ ਯੂਨੀਵਰਸਿਟੀ ਵਿੱਚ ਸਰਜਰੀ ਹੋਵੇਗੀ। ਉਸਦੇ ਪਰਿਵਾਰ ਨੇ ਉਸਦੇ ਲਈ 1.5 ਮਿਲੀਅਨ ਪੋਲਿਸ਼ ਜ਼ਲੋਟੀਆਂ ($ 384,512) ਇਕੱਠੇ ਕੀਤੇ ਹਨ। ਮਾਰੀਆ ਦੁਆਰਾ ਨਿਲਾਮੀ ਕੀਤਾ ਗਿਆ ਚਾਂਦੀ ਦਾ ਤਗਮਾ ਉਸਦਾ ਪਹਿਲਾ ਓਲੰਪਿਕ ਤਗਮਾ ਸੀ। ਸਾਲ 2018 ਵਿੱਚ ਮਾਰੀਆ ਨੂੰ ਹੱਡੀਆਂ ਦੇ ਕੈਂਸਰ ਦਾ ਪਤਾ ਚੱਲਿਆ ਸੀ।

ਉਸਦੀ ਜਾਂਚ ਦੇ ਇੱਕ ਸਾਲ ਬਾਅਦ ਉਸਨੇ 2019 ਯੂਰਪੀਅਨ ਟੀਮ ਚੈਂਪੀਅਨਸ਼ਿਪ ਸੁਪਰ ਲੀਗ ਵਿੱਚ ਦੂਜਾ ਸਥਾਨ ਹਾਸਲ ਕਰਕੇ 2019 ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। ਹਾਲਾਂਕਿ, ਉਹ ਕੁਆਲੀਫਾਇੰਗ ਗੇੜ ਵਿੱਚ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਈ ਸੀ।

ਇਹ ਵੀ ਪੜ੍ਹੋ:NCA Head ਦੇ ਇਕੱਲੇ ਦਾਅਵੇਦਾਰ:ਰਾਹੁਲ ਦ੍ਰਵਿੜ

ETV Bharat Logo

Copyright © 2025 Ushodaya Enterprises Pvt. Ltd., All Rights Reserved.