ETV Bharat / sports

ਟੋਕਿਓ ਓਲੰਪਿਕ 2021: ਡਿਸਕਸ ਥ੍ਰੋ ’ਚ ਸੀਮਾ ਪੂਨੀਆ ਨੇ ਕੀਤਾ ਕੁਆਲੀਫਾਈ

author img

By

Published : Jun 30, 2021, 8:46 AM IST

ਡਿਸਕਸ ਥ੍ਰੋਅਰ ਸੀਮਾ ਪੁਨੀਆ ਨੇ ਮੰਗਲਵਾਰ ਨੂੰ ਅੰਤਰ-ਰਾਜ ਅਥਲੈਟਿਕਸ ਚੈਂਪੀਅਨਸ਼ਿਪ ਦੇ ਆਖਰੀ ਦਿਨ 63.70 ਮੀਟਰ ਦੀ ਥ੍ਰੋਅ ਸੁੱਟ ਕੇ ਟੋਕੀਓ ਓਲੰਪਿਕ ਦੇ ਲਈ ਕੁਆਲੀਫਾਈ ਕੀਤਾ।

ਟੋਕਿਓ ਓਲੰਪਿਕ 2021 ਡਿਸਕਸ ਥ੍ਰੋ ਸੀਮਾ ਪੂਨੀਆ ਨੇ ਟੋਕਿਓ ਓਲੰਪਿਕ ਲਈ ਕੀਤਾ ਕੁਆਲੀਫਾਈ

ਚੰਡੀਗੜ੍ਹ: ਡਿਸਕਸ ਥ੍ਰੋਅਰ ਸੀਮਾ ਪੂਨੀਆ ਨੇ ਮੰਗਲਵਾਰ ਨੂੰ ਪਟਿਆਲਾ ਵਿਖੇ ਅੰਤਰ-ਰਾਜ ਅਥਲੈਟਿਕਸ ਮੀਟਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੋਕਿਓ ਓਲੰਪਿਕ ਦੀ ਟਿਕਟ ਜਿੱਤੀ ਹੈ। ਸੀਮਾ ਪੂਨੀਆ ਨੇ 63.70 ਮੀਟਰ ਦੀ ਥ੍ਰੋਅ ਸੁੱਟ ਕੇ ਸੋਨ ਤਗਮਾ ਜਿੱਤਿਆ। ਇਸਦੇ ਨਾਲ, ਉਹ 2004, 2012 ਅਤੇ 2016 ਦੀਆਂ ਖੇਡਾਂ ਤੋਂ ਬਾਅਦ ਆਪਣੇ ਚੌਥੇ ਓਲੰਪਿਕ ਵਿੱਚ ਹਿੱਸਾ ਲਵੇਗੀ।

ਸੋਨੀਪਤ ਦੀ ਰਹਿਣ ਵਾਲੀ 37 ਸਾਲਾ ਸੀਮਾ ਪੂਨੀਆ ਇਸ ਈਵੈਂਟ ਵਿੱਚ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਭਾਰਤੀ ਮਹਿਲਾ ਹੈ। ਰਾਸ਼ਟਰੀ ਰਿਕਾਰਡ ਧਾਰਕ ਕਮਲਪ੍ਰੀਤ ਕੌਰ ਨੇ ਸੋਮਵਾਰ ਨੇ ਵੀ ਟੋਕਿਓ ਓਲੰਪਿਕ ਲਈ 66.59 ਮੀ. ਦਾ ਥ੍ਰੋਅ ਸੁੱਟ ਕੇ ਟੋਕੀਓ ਦ ਲਈ ਕੁਆਲੀਫਾਈ ਕੀਤਾ ਸੀ। ਕਮਲਪ੍ਰੀਤ ਕੌਰ ਨੇ ਮੰਗਲਵਾਰ ਨੂੰ ਈਵੈਂਟ ਵਿੱਚ ਸ਼ੁਰੂਆਤ ਨਹੀਂ ਕੀਤੀ ਸੀ, ਹਾਲਾਂਕਿ ਉਸਦਾ ਨਾਮ ਸ਼ੁਰੂਆਤ ਵਿੱਚ ਉਸਦਾ ਨਾਮ ਸੀ।

ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਵੀ ਟਵੀਟ ਕਰਕੇ ਸੀਮਾ ਪੂਨੀਆ ਨੂੰ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ‘ਤੇ ਵਧਾਈ ਦਿੱਤੀ। ਖੇਡ ਮੰਤਰੀ ਨੇ ਲਿਖਿਆ ਕਿ ਮੈਂ ਸੀਮਾ ਪੂਨੀਆ ਨੂੰ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਲਈ ਸ਼ੁੱਭਕਾਮਨਾਵਾਂ ਦਿੰਦੀ ਹਾਂ। ਸੀਮਾ ਪੂਨੀਆ ਨੇ ਪਟਿਆਲਾ ਵਿੱਚ 60 ਵੀਂ ਰਾਸ਼ਟਰੀ ਅੰਤਰ-ਰਾਸ਼ਟਰੀ ਅਥਲੈਟਿਕਸ ਚੈਂਪਿਅਨਸਿਪ ਦੇ ਲਈ ਫਾਇਨਲ ਵਿੱਚ ਮਹਿਲਾਵਾਂ ਦੇ ਡਿਸਕਸ ਥ੍ਰੋ ਵਿੱਚ 63.72 ਮੀਟਰ ਦੀ ਥ੍ਰੋ ਦੇ ਬਾਅਦ ਟੋਕਿਓ 2020 ਲਈ ਕੁਆਲੀਫਾਈ ਕੀਤਾ ਹੈ।

ਦੱਸ ਦੇਈਏ ਕਿ, ਸੀਮਾ ਪੂਨੀਆ ਨੇ 2018 ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਅਤੇ 2018 ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਮੰਗਲਵਾਰ ਨੂੰ ਉਸਨੇ 63.50 ਮੀਟਰ ਦੇ ਓਲੰਪਿਕ ਕੁਆਲੀਫਾਈਂਗ ਮਾਰਕ ਹਾਸਿਲ ਕੀਤਾ ਪੂਨੀਆ ਦਾ 2004, 2012 ਅਤੇ 2016 ਤੋਂ ਬਾਅਦ ਇਹ ਚੌਥਾ ਓਲੰਪਿਕ ਹੈ।

ਇਹ ਵੀ ਪੜੋ: ਖੇਡ ਵਿਭਾਗ ਵੱਲੋਂ ਸਿਖਲਾਈ ਵਾਸਤੇ ਸਾਜ਼ੋ-ਸਾਮਾਨ ਵੰਡਣ ਦੀ ਇਤਿਹਾਸਕ ਪਹਿਲਕਦਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.