ETV Bharat / sports

ਮੈਂ ਹੁਣ ਤੱਕ ਜੋ ਵੀ ਹਾਸਲ ਕੀਤਾ ਹੈ,ਉਹ ਮੇਰਾ ਸਰਵੋਤਮ ਨਹੀਂ:ਨੀਰਜ ਚੋਪੜਾ

ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਣਾ ਕਿਸੇ ਵੀ ਖਿਡਾਰੀ ਲਈ ਅਸਲ ਪ੍ਰਾਪਤੀ ਹੈ। ਪਰ ਭਾਰਤ ਦੇ ਜੈਵਲਿਨ ਥ੍ਰੋਅਰ ਸਟਾਰ ਨੀਰਜ ਚੋਪੜਾ ਦਾ ਕਹਿਣਾ ਹੈ ਕਿ ਉਸ ਦਾ ਸਰਵੋਤਮ ਪ੍ਰਦਰਸ਼ਨ ਅਜੇ ਬਾਕੀ ਹੈ। ਉਹ ਇਸ ਸਾਲ ਦੇ ਮੁਕਾਬਲਿਆਂ ਵਿੱਚ 90 ਮੀਟਰ ਦਾ ਅੰਕੜਾ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ।

ਮੈਂ ਹੁਣ ਤੱਕ ਜੋ ਵੀ ਹਾਸਲ ਕੀਤਾ ਹੈ,ਉਹ ਮੇਰਾ ਸਰਵੋਤਮ ਨਹੀਂ:ਨੀਰਜ ਚੋਪੜਾ
ਮੈਂ ਹੁਣ ਤੱਕ ਜੋ ਵੀ ਹਾਸਲ ਕੀਤਾ ਹੈ,ਉਹ ਮੇਰਾ ਸਰਵੋਤਮ ਨਹੀਂ:ਨੀਰਜ ਚੋਪੜਾ
author img

By

Published : Mar 18, 2022, 6:11 PM IST

ਲੰਡਨ: ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ 'ਚ 24 ਸਾਲਾ ਨੀਰਜ ਚੋਪੜਾ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ 'ਚ 87.58 ਮੀਟਰ ਦੀ ਕੋਸ਼ਿਸ਼ ਨਾਲ ਐਥਲੈਟਿਕਸ 'ਚ ਭਾਰਤ ਦਾ ਪਹਿਲਾ ਓਲੰਪਿਕ ਸੋਨ ਤਮਗਾ ਜਿੱਤਿਆ ਸੀ। ਉਹ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਓਲੰਪਿਕ ਵਿੱਚ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਬਣ ਗਿਆ।

ਚੋਪੜਾ ਨੇ ਕਿਹਾ ਕਿ ਇਸ ਸਾਲ ਦੇ ਟੀਚਿਆਂ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗਾ ਅਤੇ ਏਸ਼ਿਆਈ ਖੇਡਾਂ ਅਤੇ ਰਾਸ਼ਟਰ ਮੰਡਲ ਖੇਡਾਂ ਵਿੱਚ ਆਪਣੇ ਖ਼ਿਤਾਬਾਂ ਦਾ ਬਚਾਅ ਕਰਨ ਤੋਂ ਇਲਾਵਾ 90 ਮੀਟਰ ਤੋਂ ਅੱਗੇ ਜੈਵਲਿਨ ਸੁੱਟਣਾ ਸ਼ਾਮਲ ਹੈ।

ਚੋਪੜਾ ਨੇ ਇਕ ਸਪੋਰਟਸ ਵੈੱਬਸਾਈਟ ਨੂੰ ਦੱਸਿਆ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਮੈਂ ਹੁਣ ਤੱਕ ਜੋ ਪ੍ਰਦਰਸ਼ਨ ਕੀਤਾ ਹੈ ਅਤੇ ਜੋ ਵੀ ਮੈਂ ਹਾਸਲ ਕੀਤਾ ਹੈ। ਉਹ ਬਿਹਤਰ ਨਹੀਂ ਹੈ। ਮੈਨੂੰ ਲਗਦਾ ਹੈ ਕਿ ਮੈਂ ਭਵਿੱਖ ਵਿੱਚ ਬਿਹਤਰ ਕਰ ਸਕਦਾ ਹਾਂ। ਇਹ ਦੇਖ ਕੇ ਚੰਗਾ ਲੱਗਾ ਕਿ ਪੂਰਾ ਦੇਸ਼ ਮੇਰੇ 'ਤੇ ਵਿਸ਼ਵਾਸ ਕਰਦਾ ਹੈ ਅਤੇ ਉਨ੍ਹਾਂ ਨੂੰ ਮੇਰੇ ਤੋਂ ਬਹੁਤ ਉਮੀਦਾਂ ਹਨ।

ਉਸਨੇ ਕਿਹਾ ਮੈਂ ਲੰਬੇ ਸਮੇਂ ਤੋਂ 90 ਮੀਟਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਨੂੰ ਲਗਦਾ ਹੈ ਕਿ ਮੈਂ ਅਸਲ ਵਿੱਚ ਨੇੜਲੇ ਭਵਿੱਖ ਵਿੱਚ ਅਜਿਹਾ ਕਰ ਸਕਦਾ ਹਾਂ। ਮੇਰੇ 'ਤੇ 90 ਮੀਟਰ ਤੋਂ ਜ਼ਿਆਦਾ ਜੈਵਲਿਨ ਸੁੱਟਣ ਦਾ ਕੋਈ ਦਬਾਅ ਨਹੀਂ ਹੈ।

ਪਰ ਮੈਂ ਇਸ ਸਾਲ ਇਸ ਨੂੰ ਹਾਸਲ ਕਰਨ ਲਈ ਆਪਣੀ ਤਾਕਤ ਅਤੇ ਗਤੀ ਨਾਲ ਆਪਣੀ ਤਕਨੀਕ 'ਤੇ ਕੰਮ ਕਰਾਂਗਾ। ਚੋਪੜਾ ਦਾ ਨਿੱਜੀ ਸਰਵੋਤਮ 88.03 ਮੀ. ਹੈ।

ਚੋਪੜਾ ਨੇ 23 ਸਾਲ ਦੀ ਉਮਰ ਵਿੱਚ ਟੋਕੀਓ ਵਿੱਚ ਓਲੰਪਿਕ ਦੀ ਸ਼ੁਰੂਆਤ ਕੀਤੀ ਸੀ। ਉਸਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 87.58 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ।

ਸਾਲ 2011 ਵਿੱਚ ਉਸਨੇ ਆਪਣੀ ਫਿਟਨੈਸ ਵਿੱਚ ਸੁਧਾਰ ਲਈ ਆਪਣੇ ਪਰਿਵਾਰ ਦੇ ਦਬਾਅ ਵਿੱਚ ਜਿਮ ਜਾਣਾ ਸ਼ੁਰੂ ਕੀਤਾ। ਉੱਥੇ ਰਹਿੰਦਿਆਂ ਉਸਨੇ ਐਥਲੀਟਾਂ ਦਾ ਅਭਿਆਸ ਦੇਖਿਆ ਅਤੇ ਜੈਵਲਿਨ ਵਿੱਚ ਦਿਲਚਸਪੀ ਪੈਦਾ ਹੋਈ ਅਤੇ ਖੇਡ ਨੂੰ ਅਪਣਾਇਆ।

Laureus.com ਨਾਲ ਆਪਣੇ ਇੰਟਰਵਿਊ ਵਿੱਚ ਚੋਪੜਾ ਨੇ ਕਿਹਾ ਅਜਿਹੇ ਪੁਰਸਕਾਰ ਲਈ ਨਾਮਜ਼ਦ ਹੋਣਾ ਅਵਿਸ਼ਵਾਸ਼ਯੋਗ ਮਹਿਸੂਸ ਹੁੰਦਾ ਹੈ। ਓਲੰਪਿਕ ਸੋਨ ਤਮਗਾ ਜਿੱਤਣ ਤੋਂ ਪਹਿਲਾਂ ਵੀ ਮੈਂ ਹਮੇਸ਼ਾ ਦੁਨੀਆ ਭਰ ਦੇ ਖੇਡ ਦਿੱਗਜਾਂ ਨੂੰ ਇਨ੍ਹਾਂ ਪੁਰਸਕਾਰਾਂ ਦਾ ਹਿੱਸਾ ਬਣਦੇ ਦੇਖਿਆ ਹੈ। ਮੈਂ ਹਮੇਸ਼ਾ ਉਨ੍ਹਾਂ ਵਿੱਚੋਂ ਇੱਕ ਬਣਨਾ ਚਾਹੁੰਦਾ ਸੀ। ਹੁਣ ਜਦੋਂ ਮੇਰਾ ਨਾਮ ਸੂਚੀ ਵਿੱਚ ਹੈ ਮੈਂ ਅਸਲ ਵਿੱਚ ਖ਼ਾਸ ਮਹਿਸੂਸ ਕਰਦਾ ਹਾਂ।

ਜੇਕਰ ਮੈਂ ਜਿੱਤਦਾ ਹਾਂ ਤਾਂ ਮੈਂ ਇਸ ਪੁਰਸਕਾਰ ਨੂੰ ਆਪਣੀ ਸੂਚੀ ਦੇ ਸਿਖਰ 'ਤੇ ਰੱਖਣਾ ਚਾਹਾਂਗਾ। ਕਿਉਂਕਿ ਇਹ ਇੱਕ ਅੰਤਰਰਾਸ਼ਟਰੀ ਪੁਰਸਕਾਰ ਹੈ। ਇਹ ਬਹੁਤ ਖਾਸ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਬਹੁਤ ਸਾਰੇ ਭਾਰਤੀ ਨਾਮਜ਼ਦ ਹੋਣਗੇ ਅਤੇ ਭਾਰਤ ਲਈ ਇਸ ਨੂੰ ਜਿੱਤਣਗੇ ਜਿਵੇਂ ਮਹਾਨ ਸਚਿਨ ਨੇ ਕੀਤਾ ਹੈ।

ਇਹ ਵੀ ਪੜ੍ਹੋ:- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਕਲੈਂਡ ਵਿੱਚ ਹੋਲੀ ਮਨਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.