ETV Bharat / sports

ਪਹਿਲੀ ਵਾਰ ਵਰਚੁਅਲ ਸਮਾਰੋਹ ਦੇ ਤਹਿਤ ਵੰਡੇ ਗਏ ਰਾਸ਼ਟਰੀ ਖੇਡ ਪੁਰਸਕਾਰ, ਇਹ ਖਿਡਾਰੀ ਤੇ ਕੋਚ ਹੋਏ ਸਨਮਾਨਿਤ - ਖਿਡਾਰੀ

ਰਾਸ਼ਟਰੀ ਖੇਡ ਦਿਵਸ ਮੌਕੇ ਰਾਸ਼ਟਰਪਤੀ ਭਵਨ ਤੋਂ ਵਰਚੁਅਲ ਸਮਾਰੋਹ ਦੇ ਦੌਰਾਨ ਚੁਣੇ ਗਏ ਖਿਡਾਰੀਆਂ ਨੂੰ ਰਾਸ਼ਟਰੀ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

ਤਸਵੀਰ
ਤਸਵੀਰ
author img

By

Published : Aug 29, 2020, 1:46 PM IST

ਹੈਦਰਾਬਾਦ: ਅੱਜ ਰਾਸ਼ਟਰਪਤੀ ਭਵਨ ਵਿੱਚ ਚੁਣੇ ਗਏ ਖਿਡਾਰੀਆਂ ਨੂੰ ਵਰਚੁਅਲ ਸਮਾਰੋਹ ਦੇ ਦੌਰਾਨ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਅੱਜ ਦੇ ਦਿਨ ਹਾਕੀ ਦੇ ਜਾਦੂਗਰ ਵੱਜੋਂ ਜਾਣੇ ਜਾਂਦੇ ਮੇਜਰ ਧਿਆਨਚੰਦ ਦਾ ਜਨਮਦਿਨ ਹੁੰਦਾ ਹੈ ਜਿਸ ਨੂੰ ਭਾਰਤ ਸਰਕਾਰ ਰਾਸ਼ਟਰੀ ਖੇਡ ਦਿਵਸ ਵੱਜੋਂ ਮਨਾਉਂਦੀ ਹੈ।

ਸਭ ਤੋਂ ਪਹਿਲਾਂ ਰਾਸ਼ਟਰੀ ਖੇਡ ਪੁਰਸਕਾਰ ਦੀ ਸ਼ੁਰੂਆਤ ਕਰਦੇ ਹੋਏ ਖੇਡ ਪੁਰਸਕਾਰ ਲਈ ਚੁਣੇ ਗਏ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵੀਡੀਓ ਕਾਨਫ਼ਰੰਸਿੰਗ ਦੇ ਜਰੀਏ ਸਾਰੇ ਖਿਡਾਰੀ ਜੁੜੇ ਸਭ ਤੋਂ ਪਹਿਲਾਂ ਪੂਣੇ ਤੋਂ ਮਨਿਕਾ ਬੱਤਰਾ ਨੂੰ ਖੇਡ ਰਤਨ ਦਿੱਤਾ ਗਿਆ। ਇਸ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਖੇਡ ਪੁਰਸਕਾਰ ਨਾਲ ਨਵਾਜਿਆ ਗਿਆ। ਰਾਣੀ ਰਾਮਪਾਲ ਵੀਡੀਓ ਕਾਨਫ਼ਰੰਸਿੰਗ ਦੇ ਜਰੀਏ ਬੰਗਲੁਰੂ ਤੋ਼ ਜੁੜੀ ਸੀ। ਇਸ ਤੋਂ ਬਾਅਦ ਪੈਰਾ ਅਥਲੀਟ ਮਰੀਅਪਨ ਨੂੰ ਰਾਸ਼ਟਰਪਤੀ ਵੱਲੋਂ ਖੇਡ ਪੁਰਸਕਾਰ ਦਿੱਤਾ ਗਿਆ।

ਚੁਣੇ ਗਏ ਖਿਡਾਰੀਆਂ ਦੀ ਸੂਚੀ
ਚੁਣੇ ਗਏ ਖਿਡਾਰੀਆਂ ਦੀ ਸੂਚੀ

ਇਸ ਤੋਂ ਬਾਅਦ ਦ੍ਰੋਣਾਚਾਰੀਆ ਪੁਰਸਕਾਰ ਚੁਣੇ ਗਏ ਕੋਚਾਂ ਨੂੰ ਭੇਟ ਕੀਤਾ ਗਿਆ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇੱਕ-ਇੱਕ ਕਰਕੇ ਸਾਰੇ ਕੋਚਾਂ ਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।

ਚੁਣੇ ਹੋਏ ਖਿਡਾਰੀਆਂ ਤੇ ਕੋਚਾਂ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਮੁੰਬਈ, ਪੁਣੇ, ਬੰਗਲੁਰੂ, ਕੋਲਕਾਤਾ, ਹੈਦਰਾਬਾਦ, ਸੋਨੀਪਤ, ਚੰਡੀਗੜ੍ਹ, ਲਖਨਊ, ਦਿੱਲੀ, ਭੋਪਾਲ ਤੇ ਇਟਾਨਗਰ ਤੋਂ ਇਸ ਸਮਾਗਮ ਵਿੱਚ ਹਿੱਸਾ ਲਿਆ।

ਦੱਸ ਦਈਏ ਕਿ ਰਾਸ਼ਟਰੀ ਖੇਡ ਦਿਵਸ ਦੇ ਮੌਕੇ ਉੱਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਇੱਕ ਸਮਾਚਾਰ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਅਸੀ਼ ਪਹਿਲਾਂ ਹੀ ਖੇਡ ਪੁਰਸਕਾਰਾਂ ਵਿੱਚ ਮਿਲਣ ਵਾਲੀ ਪੁਰਸਕਾਰ ਰਾਸ਼ੀ ਨੂੰ ਵਧਾ ਦਿੱਤਾ ਹੈ।

ਕੇਂਦਰੀ ਖੇਡ ਮੰਤਰੀ ਨੇ ਕਿਹਾ ਕਿ ਅਸੀਂ ਖੇਡ ਤੇ ਸਾਹਸੀ ਪੁਰਸਕਾਰਾਂ ਦੇ ਲਈ ਪੁਰਸਕਾਰ ਰਾਸ਼ੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਖੇਡ ਪੁਰਸਕਾਰ ਦੇ ਲਈ ਪੁਰਸਕਾਰ ਰਾਸ਼ੀ ਪਹਿਲਾਂ ਤੋਂ ਹੀ ਵਧਾਈ ਜਾ ਚੁੱਕੀ ਹੈ। ਅਰਜੁਨ ਪੁਰਸਕਾਰ ਤੇ ਖੇਡ ਰਤਨ ਪੁਰਸਕਾਰ ਲਈ ਰਾਸ਼ੀ ਕ੍ਰਮਵਾਰ 15 ਲੱਖ ਰੁਪਏ ਅਤੇ 25 ਲੱਖ ਰੁਪਏ ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਖੇਡ ਰਤਨ ਸਨਮਾਨ ਪਾਉਣ ਵਾਲੇ ਖਿਡਾਰੀ ਨੂੰ 7.5 ਲੱਖ ਰੁਪਏ ਤੇ ਅਰਜੁਨ ਅਵਾਰਡ ਵਿਜੇਤਾ ਨੂੰ ਪੰਜ ਲੱਖ ਰੁਪਏ ਦੀ ਨਕਦ ਰਾਸ਼ੀ ਮਿਲਦੀ ਸੀ।

ਰਾਸ਼ਟਰੀ ਖੇਡ ਪੁਰਸਕਾਰਾਂ ਦੇ ਲਈ ਚੁਣੇ ਗਏ ਖਿਡਾਰੀਆਂ ਦੀ ਸੂਚੀ

ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ: ਮਨੀਕਾ ਬੱਤਰਾ, ਰਾਣੀ ਰਾਮਪਾਲ, ਮਰੀਅਪਨ ਥਾਂਗਾਵੇਲੂ

ਅਰਜੁਨ ਅਵਾਰਡ: ਅਤਾਨੁ ਦਾਸ, ਦੀਪਕ ਹੁੱਡਾ, ਅਕਾਸ਼ਦੀਪ ਸਿੰਘ, ਲਵਲੀਨਾ ਬਰੋਗੋਹਿਨ, ਮਨੂੰ ਭਾਕਰ, ਮਨੀਸ਼ ਕੌਸ਼ਿਕ, ਸੰਧਿਆ ਝਿੰਗਨ, ਦੱਤੂ ਭੋਕਾਨਲ, ਰਾਹੁਲ ਅਵਾਰੇ, ਦੁਤੀ ਚੰਦ, ਦੀਪਤੀ ਸ਼ਰਮਾ, ਸ਼ਿਵਾ ਕੇਸ਼ਵਨ, ਮਧੁਰਿਕਾ ਪਾਟਕਰ, ਮਨੀਸ਼ਾ ਪਾਟਿਲ, ਮਨੀਸ਼, ਚਿਰਾਗ ਸ਼ੈੱਟੀ, ਵਿਜੇਸ਼ ਭਾਰਗਵੰਸ਼ੀ, ਅਜੈ ਸਾਵੰਤ, ਸਾਰਿਕਾ ਕਾਲੇ, ਦਿਵਿਆ ਕਕਰਾਨ

ਦ੍ਰੋਣਾਚਾਰੀਆ ਪੁਰਸਕਾਰ (ਜੀਵਨ ਕਾਲ ਸ਼੍ਰੇਣੀ): ਧਰਮਿੰਦਰ ਤਿਵਾੜੀ, ਪੁਰਸ਼ੋਤਮ ਰਾਏ, ਸ਼ਿਵ ਸਿੰਘ, ਰੋਮੇਸ਼ ਪਠਾਨੀਆ, ਕੇ ਕੇ ਹੁੱਡਾ, ਵਿਜੇ ਮੁਨੀਸ਼ਵਰ

ਦ੍ਰੋਣਾਚਾਰੀਆ ਪੁਰਸਕਾਰ (ਨਿਯਮਤ ਸ਼੍ਰੇਣੀ): ਜਸਪਾਲ ਰਾਣਾ, ਕੁਲਦੀਪ ਹਾਂਡੂੂ

ਜੂਡ ਫੇਲਿਕਸ ਧਿਆਨਚੰਦ ਅਵਾਰਡ: ਕੁਲਦੀਪ ਸਿੰਘ ਭੁੱਲਰ, ਜਿੰਸੀ ਫਿਲਿਪ ਜੇ. ਰਣਜੀਥ ਕੁਮਾਰ, ਤ੍ਰਿਪਤੀ ਮੁਰਗਾਂਡੇ, ਪ੍ਰਦੀਪ ਸ਼੍ਰੀਕ੍ਰਿਸ਼ਨ ਗੰਧੇ, ਸੱਤਿਆ ਪ੍ਰਕਾਸ਼ ਤਿਵਾੜੀ, ਮਨਜੀਤ ਸਿੰਘ, ਐਨ. ਊਸ਼ਾ, ਮਨਪ੍ਰੀਤ ਸਿੰਘ, ਨੇਤਰਪਾਲ ਹੁੱਡਾ, ਨੰਦਨ ਪੀ. ਬਾਲ, ਸਵਰਗੀ ਸ਼੍ਰੀ ਸਚਿਨ ਨਾਗ (ਅਸ਼ੋਕ ਨਾਗ-ਬੇਟਾ)

ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਅਵਾਰਡ: ਸਰਫਰਾਜ ਸਿੰਘ, ਟਾਕ ਤਮੂਤ, ਸ਼੍ਰੀ ਮਗਨ ਬੀਸਾ (ਸੁਸ਼ਮਾ ਬੀਸਾ - ਪਤਨੀ), ਅਨੀਤਾ ਦੇਵੀ, ਕੇਵਲ ਹੀਰੇਨ ਕੱਕਾ, ਸਤਿੰਦਰ ਸਿੰਘ

ETV Bharat Logo

Copyright © 2024 Ushodaya Enterprises Pvt. Ltd., All Rights Reserved.