ਨਵੀਂ ਦਿੱਲੀ: ਮੁਨੀਸ਼ ਬਾਲੀ ਨੂੰ ਨਿਊਜ਼ੀਲੈਂਡ ਦੇ ਸੀਮਤ ਓਵਰਾਂ ਦੇ ਦੌਰੇ ਲਈ ਭਾਰਤੀ ਟੀਮ ਦਾ ਫੀਲਡਿੰਗ ਕੋਚ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਵੀਵੀਐਸ ਲਕਸ਼ਮਣ ਦੀ ਅਗਵਾਈ ਵਾਲੇ ਸਪੋਰਟ ਸਟਾਫ ਦਾ ਹਿੱਸਾ ਹੋਣਗੇ।
ਰਾਹੁਲ ਦ੍ਰਾਵਿੜ ਦੀ ਅਗਵਾਈ ਵਾਲੇ ਸਪੋਰਟ ਸਟਾਫ ਨੂੰ ਟੀ-20 ਵਿਸ਼ਵ ਕੱਪ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ, ਲਕਸ਼ਮਣ ਨੇ ਵੈਲਿੰਗਟਨ 'ਚ 18 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਦੌਰੇ ਲਈ ਮੁੱਖ ਕੋਚ ਦਾ ਅਹੁਦਾ ਸੰਭਾਲਿਆ ਹੈ। ਭਾਰਤ ਇਸ ਦੌਰੇ 'ਤੇ ਤਿੰਨ ਟੀ-20 ਅਤੇ ਇੰਨੇ ਹੀ ਵਨਡੇ ਖੇਡੇਗਾ। ਬਾਲੀ, ਰਿਸ਼ੀਕੇਸ਼ ਕਾਨਿਤਕਰ (ਬੱਲੇਬਾਜ਼ੀ ਕੋਚ) ਅਤੇ ਸਾਈਰਾਜ ਬਾਹੂਤੁਲੇ (ਬੋਲਿੰਗ ਕੋਚ) ਨਿਊਜ਼ੀਲੈਂਡ ਦੇ ਸਪੋਰਟ ਸਟਾਫ ਦਾ ਹਿੱਸਾ ਹੋਣਗੇ।
ਬਾਲੀ ਆਇਰਲੈਂਡ ਵਿੱਚ ਭਾਰਤੀ ਟੀਮ ਦਾ ਹਿੱਸਾ ਸੀ। ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ਤੋਂ ਇਲਾਵਾ ਉਹ ਇਸ ਸਾਲ ਦੇ ਸ਼ੁਰੂ 'ਚ ਕੁਝ ਸਮਾਂ ਇੰਗਲੈਂਡ 'ਚ ਵੀ ਟੀਮ ਦੇ ਨਾਲ ਸੀ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਤਿੰਨੇ ਨਿਊਜ਼ੀਲੈਂਡ ਵਿੱਚ ਲਕਸ਼ਮਣ ਦੇ ਸਹਾਇਕ ਹੋਣਗੇ।
ਇਹ ਵੀ ਪੜੋ: ਜ਼ਿਆਦਾ ਤਜ਼ਰਬੇ ਅਤੇ ਗਲਤੀਆਂ ਤੋਂ ਨਾ ਸਿੱਖਣ ਕਾਰਨ ਖਿਤਾਬ ਨਹੀਂ ਜਿੱਤ ਸਕੀ ਟੀਮ ਇੰਡੀਆ!