ਨਵੀਂ ਦਿੱਲੀ : ਸੋਨਪਰੀ ਹਿਮਾ ਦਾਸ ਨੇ ਸ਼ਨਿਚਰਵਾਰ ਨੂੰ ਇੱਕ ਹੋਰ ਸੋਨ ਤਮਗ਼ਾ ਆਪਣੇ ਨਾਂਅ ਕੀਤਾ ਹੈ। ਹਿਮਾ ਦਾਸ ਨੇ ਚੈਕਰੀਪਬਲਿਕ ਵਿੱਚ ਨੋਵੇ ਮੇਸਟੋ ਨਾਡ ਮੇਟੁਜੀ ਗ੍ਰੈਂਡ ਪ੍ਰਿਕਸ ਵਿੱਚ ਔਰਤਾਂ ਦੇ 400 ਮੀਟਰ ਮੁਕਾਬਲੇ ਵਿੱਚ ਅਵੱਲ ਸਥਾਨ ਹਾਸਲ ਕੀਤਾ ਹੈ। ਹਿਮਾ ਨੇ ਆਪਣੇ ਟਵਿਟਰ ਅਕਾਉਂਟ ਉੱਤੇ ਇੱਕ ਫ਼ੋਟੋ ਸਾਂਝੀ ਕਰਦਿਆਂ ਇਸ ਬਾਰੇ ਖ਼ੁਸ਼ੀ ਪ੍ਰਗਟਾਈ ਹੈ।
ਹਿਮਾ ਨੇ ਖੁਸ਼ੀ ਸਾਂਝੀ ਕਰਦਿਆਂ ਲਿਖਿਆ, 'ਅੱਜ ਚੈਕ ਰੀਪਬਲਿਕ ਵਿੱਚ 400 ਮੀਟਰ ਮੁਕਾਬਲੇ ਵਿੱਚ ਅਵੱਲ ਰਹਿੰਦੇ ਹੋਏ ਦੌੜ ਨੂੰ ਸਿਰੇ ਚਾੜ੍ਹਿਆ ਹੈ।'
ਇਹ ਵੀ ਪੜ੍ਹੋ : ਨਹੀਂ ਪਿਆ ਤਮਗ਼ਿਆਂ ਦਾ ਕੋਈ ਮੁੱਲ
ਜਾਣਕਾਰੀ ਮੁਤਾਬਕ ਹਿਮਾ ਨੇ ਇਸ ਦੌੜ ਵਿੱਚ 52.09 ਸਕਿੰਟ ਦਾ ਸਮਾਂ ਕੱਢਿਆ। ਹਿਮਾ ਦਾ ਇਸ ਮਹੀਨੇ ਦਾ ਇਹ 5ਵਾਂ ਸੋਨ ਤਮਗ਼ਾ ਹੈ। ਇਸ ਤੋਂ ਪਹਿਲਾ ਉਹ 2 ਜੁਲਾਈ ਨੂੰ ਯੂਰਪ 'ਚ, 7 ਜੁਲਾਈ ਨੂੰ ਕੁੰਟੋ ਐਥਲੈਟਿਕਸ ਮੀਟ 'ਚ, 13 ਜੁਲਾਈ ਨੂੰ ਚੈੱਕ ਰੀਪਬਲਿਕ 'ਚ ਅਤੇ 17 ਜੁਲਾਈ ਨੂੰ ਟਾਬੋਰ ਪ੍ਰੀ ਵਿੱਚ ਅਲੱਗ-ਅਲੱਗ ਮੁਕਾਬਲਿਆਂ ਵਿੱਚ ਸੋਨ ਤਮਗ਼ੇ ਜਿੱਤ ਚੁੱਕੀ ਹੈ। ਇਸ ਦੌੜ ਵਿੱਚ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦਾ ਹਿੱਸੇਦਾਰ ਨਹੀਂ ਹੈ।