ETV Bharat / sports

Tokyo Olympic 2020, Day 8:ਲਵਲੀਨਾ ਨੇ ਸੈਮੀਫਾਈਨਲ ‘ਚ ਪਹੁੰਚ ਭਾਰਤ ਲਈ ਮੈਡਲ ਕੀਤਾ ਪੱਕਾ

author img

By

Published : Jul 30, 2021, 12:14 PM IST

ਲਵਲੀਨਾ ਦਾ ਸਾਹਮਣਾ ਚੀਨੀ ਤਾਈਪੇ ਦੇ ਖਿਡਾਰੀ ਨਿਯਾਨ ਚਿਨ ਚੇਨ ਨਾਲ ਹੋਇਆ ਜਿਸ ਨੂੰ ਲਵਲੀਨਾ ਨੇ ਤੀਜੇ ਦੌਰ ਵਿੱਚ ਹਰਾਇਆ। ਇਸਦੇ ਨਾਲ ਹੀ ਲਵਲੀਨਾ ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਆਪਣਾ ਇੱਕ ਮੈਡਲ ਪੱਕਾ ਕਰ ਲਿਆ ਹੈ।

ਲਵਲੀਨਾ ਨੇ ਸੈਮੀਫਾਈਨਲ ‘ਚ ਪਹੁੰਚ ਭਾਰਤ ਲਈ ਮੈਡਲ ਕੀਤਾ ਪੱਕਾ

ਟੋਕਿਓ: ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਕੋਕੂਗਿਕਨ ਇਰੇਨਾ ਵਿਖੇ ਹੋਈ ਟੋਕੀਓ ਓਲੰਪਿਕ ਦੇ 69 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ 4-1 ਨਾਲ ਜਿੱਤ ਦਰਜ ਕੀਤੀ। ਲਵਲੀਨਾ ਦਾ ਸਾਹਮਣਾ ਚੀਨੀ ਤਾਈਪੇ ਦੇ ਖਿਡਾਰੀ ਨਿਯਾਨ ਚਿਨ ਚੇਨ ਨਾਲ ਹੋਇਆ ਜਿਸ ਨੂੰ ਲਵਲੀਨਾ ਨੇ ਤੀਜੇ ਦੌਰ ਵਿੱਚ ਹਰਾਇਆ। ਇਸਦੇ ਨਾਲ ਹੀ ਲਵਲੀਨਾ ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਆਪਣਾ ਇੱਕ ਮੈਡਲ ਪੱਕਾ ਕਰ ਲਿਆ ਹੈ।

ਇਸ ਤੋਂ ਪਹਿਲਾਂ, ਲਵਲੀਨਾ ਨੇ ਮੰਗਲਵਾਰ ਨੂੰ ਕੁੱਕੁਗਿਕਨ ਅਰੇਨਾ ਵਿਖੇ ਖੇਡੇ ਗਏ ਆਖਰੀ -16 ਰਾਊਂਡ ਦੇ ਮੁਕਾਬਲੇ ਦੇ ਵਿੱਚ ਜਰਮਨੀ ਦੀ ਨਾਡਿਨਾ ਅਪਟੇਜ ਨੂੰ 3-2 ਨਾਲ ਹਰਾਇਆ। ਨੀਲੇ ਕਾਰਨਰ 'ਤੇ ਖੇਡ ਰਹੀ ਲਵਲੀਨਾ ਨੇ ਪੰਜ ਜੱਜਾਂ ਤੋਂ ਕ੍ਰਮਵਾਰ 28, 29, 30, 30, 27 ਅੰਕ ਪ੍ਰਾਪਤ ਕੀਤੇ। ਦੂਜੇ ਪਾਸੇ, ਨਾਡਿਨਾ ਨੇ 29, 28, 27, 27, 30 ਅੰਕ ਪ੍ਰਾਪਤ ਕੀਤੇ।

ਦੂਜੇ ਪਾਸੇ ਭਾਰਤੀ ਮੁੱਕੇਬਾਜ਼ ਸਿਮਰਨਜੀਤ ਕੌਰ (60 ਕਿਲੋਗ੍ਰਾਮ), ਓਲੰਪਿਕ ਖੇਡਾਂ ਦੀ ਸ਼ੁਰੂਆਤ ਵਿਚ ਥਾਈਲੈਂਡ ਦੀ ਸੁਦਾਪੋਰਨ ਸੀਸੋਂਦੀ ਤੋਂ ਹਾਰ ਕੇ ਪ੍ਰੀ ਕੁਆਰਟਰ ਫਾਈਨਲ ਵਿਚੋਂ ਬਾਹਰ ਹੋ ਗਈ ਹੈ। ਸਿਮਰਨਜੀਤ ਨੂੰ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਪਹਿਲੇ ਦੌਰ ਵਿੱਚ ਉਸਨੇ ਆਪਣੇ ਵਿਰੋਧੀ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਚੰਗੇ ਜਵਾਬੀ ਹਮਲੇ ਕੀਤੇ। ਜੱਜਾਂ ਨੇ ਹਾਲਾਂਕਿ ਸਰਬਸੰਮਤੀ ਨਾਲ ਥਾਈਲੈਂਡ ਦੇ ਮੁੱਕੇਬਾਜ਼ ਦੇ ਹੱਕ ਵਿੱਚ ਫੈਸਲਾ ਸੁਣਾਇਆ, ਜਿਸ ਦਾ ਦੂਜੇ ਗੇੜ ਵਿੱਚ ਸਿਮਰਨਜੀਤ ਦੇ ਪ੍ਰਦਰਸ਼ਨ ‘ਤੇ ਅਸਰ ਪਿਆ।

ਉਸਨੂੰ ਪਹਿਲੇ ਕੁਝ ਸਕਿੰਟਾਂ ਵਿੱਚ ਕੀਤੇ ਹਮਲੇ ਦਾ ਖਮਿਆਜਾ ਭੁਗਤਣਾ ਪਿਆ। ਇਸ ਦੇ ਨਾਲ ਹੀ ਉਸ ਨੇ ਡਿਫੈਂਸ ਵਿੱਚ ਗਲਤੀ ਵੀ ਕੀਤੀ। ਉਸਨੇ ਤੀਜੇ ਗੇੜ ਵਿੱਚ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਹੁਤ ਦੇਰ ਹੋ ਗਈ ਸੀ। ਥਾਈ ਮੁੱਕੇਬਾਜ਼ ਇੱਕ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਹੈ ਅਤੇ ਉਸਨੇ 2018 ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਵੀ ਜਿੱਤਿਆ ਹੈ।

ਇਹ ਵੀ ਪੜ੍ਹੋ: Tokyo Olympics 2020, Day 8: ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾਇਆ

ETV Bharat Logo

Copyright © 2024 Ushodaya Enterprises Pvt. Ltd., All Rights Reserved.