ਨਲੀਂ ਦਿੱਲੀ: ਪੈਰਾਲੰਪਿਕ ਚਾਂਦੀ ਤਮਗ਼ਾ ਜੇਤੂ ਦੀਪਾ ਮਲਿਕ ਨੇ ਸੋਮਵਾਰ ਨੂੰ ਸੰਨਿਆਸ ਦਾ ਐਲਾਨ ਕੀਤਾ ਹੈ ਤਾਂਕਿ ਉਹ ਰਾਸ਼ਟਰੀ ਖੇਡ ਕੋਡ ਨੂੰ ਮੰਨਦੇ ਹੋਏ ਭਾਰਤੀ ਪੈਰਾਲੰਪਿਕ ਕਮੇਟੀ (ਪੀਸੀਆਈ) ਦੇ ਚੇਅਰਮੈਨ ਦਾ ਅਹੁਦਾ ਸੰਭਾਲ ਸਕੇ।
ਰਾਸ਼ਟਰੀ ਖੇਡ ਨਿਯਮ ਮੁਤਾਬਕ ਕੋਈ ਵੀ ਮੌਜੂਦਾ ਖਿਡਾਰੀ ਮਹਾਂਸੰਘ ਵਿੱਚ ਅਧਿਕਾਰਕ ਅਹੁਦਾ ਨਹੀਂ ਲੈ ਸਕਦੇ। ਇਸ ਨਿਯਮ ਦਾ ਹਵਾਲਾ ਦਿੰਦੇ ਹੋਏ ਮਲਿਕ ਨੇ ਸੰਨਿਆਸ ਲਿਆ ਹੈ।
ਦੀਪਾ ਨੇ ਕਿਹਾ ਕਿ ਚੋਣ ਦੇ ਲਈ ਉਹ ਪੀਸੀਆਈ ਨੂੰ ਕਾਫ਼ੀ ਪਹਿਲਾਂ ਤੋਂ ਚਿੱਠੀ ਦੇ ਦਿੱਤੀ ਸੀ। ਉਹ ਨਵੀਂ ਕਮੇਟੀ ਨੂੰ ਮਾਨਵਤਾ ਦੇਣ ਦੇ ਸਬੰਧ ਵਿੱਚ ਹਾਈਕੋਰਟ ਦੇ ਫ਼ੈਸਲੇ ਦਾ ਇੰਤਜ਼ਾਰ ਕੀਤਾ ਅਤੇ ਹੁਣ ਕੇਂਦਰੀ ਖੇਡ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਕਰਨ ਦੇ ਲਈ ਮੈਂ ਖੇਡ ਤੋਂ ਸੰਨਿਆਸ ਦਾ ਐਲਾਨ ਕਰਦੀ ਹਾਂ। ਹੁਣ ਪੈਰਾ-ਖੇਡਾਂ ਦੀ ਸੇਵਾ ਕਰਨ ਅਤੇ ਬਾਕੀ ਖਿਡਾਰੀਆਂ ਦੀ ਮਦਦ ਕਰਨ ਦਾ ਸਮਾਂ ਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸੰਨਿਆਸ ਦਾ ਐਲਾਨ ਕਰਨਾ ਮਹੱਤਵਪੂਰਨ ਹੈ। ਮੈਨੂੰ ਦੇਸ਼ ਦੇ ਨਿਯਮਾਂ ਮੁਤਾਬਕ ਹੀ ਚੱਲਣਾ ਹੋਵੇਗਾ। ਪਰ ਜੇ ਜ਼ਰੂਰਤ ਪਈ ਤਾਂ ਮੈਂ 2022 ਦੀਆਂ ਏਸ਼ੀਅਨ ਗੇਮ ਦੇ ਸਮੇਂ ਆਪਣੇ ਫ਼ੈਸਲੇ ਦੀ ਸਮੀਖਿਆ ਕਰ ਸਕਦੀ ਹਾਂ। ਮੈਨੂੰ ਨਹੀਂ ਪਤਾ ਕਿ ਮੇਰੇ ਅੰਦਰ ਦਾ ਖਿਡਾਰੀ ਕਦੇ ਖ਼ਤਮ ਹੋਵੇਗਾ ਜਾਂ ਨਹੀਂ।
ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਬਹੁਤ ਭਾਰੀ ਮਨ ਨਾਲ ਇਹ ਫ਼ੈਸਲਾ ਲਿਆ ਹੈ। ਪਰ ਖੇਡ ਦੀ ਬਿਹਤਰੀ ਦੇ ਲਈ ਮੈਨੂੰ ਅਜਿਹਾ ਕਰਨਾ ਸੀ। ਜੇ ਮੈਨੂੰ ਪੀਸੀਆਈ ਵਿੱਚ ਅਹੁਦਾ ਸੰਭਾਲਣਾ ਹੈ ਤਾਂ ਮੈਨੂੰ ਕਾਨੂੰਨ ਮੰਨਣਾ ਹੋਵੇਗਾ।