ਚੇਨੱਈ: ਪੀਐੱਸਪੀਬੀ ਦੇ ਲਕਸ਼ਮਣ ਰਾਵਤ ਨੇ ਅਜੇ ਰਸਤੋਗੀ ਸਮਾਰਕ ਅਖਿਲ ਭਾਰਤੀ ਓਪਨ ਸਨੂਕਰ ਚੈਂਪੀਅਨਸ਼ਿਪ 2020 ਦੇ ਫ਼ਾਇਨਲ ਵਿੱਚ ਕਰਨਾਟਕ ਦੇ ਐੱਮ.ਯੋਗੇਸ਼ ਕੁਮਾਰ ਨੂੰ 6-3 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ।
![ਲਕਸ਼ਮਣ ਰਾਵਤ ਨੇ ਜਿੱਤੀ ਅਖਿਲ ਭਾਰਤੀ ਓਪਨ ਸਨੂਕਰ ਚੈਂਪੀਅਨਸ਼ਿਪ](https://etvbharatimages.akamaized.net/etvbharat/prod-images/9699965_t.jpg)
ਰਾਵਤ ਨੇ ਯੋਗੇਸ਼ ਨੂੰ 71-41, 45-55, 2-63, 73-24, 56-24, 97-21, 34-52, 57-41, 65-57 ਨਾਲ ਮਾਤ ਦਿੱਤੀ।
ਯੋਗੇਸ਼ ਪਹਿਲਾ ਫ਼੍ਰੇਮ ਗੁਆਉਣ ਤੋਂ ਬਾਅਦ ਦੋ ਫ਼੍ਰੇਮ ਜਿੱਤ ਕੇ ਮੋਹਰੀ ਰਿਹਾ, ਪਰ ਰਾਵਤ ਨੇ ਵਾਪਸੀ ਕਰ ਟ੍ਰਾਫ਼ੀ ਜਿੱਤ ਲਈ।
ਇਸ ਤੋਂ ਪਹਿਲਾਂ ਲਕਸ਼ਮਣ ਰਾਵਤ ਨੇ ਸ਼ੁੱਕਰਵਾਰ ਨੂੰ ਇਥੇ ਇਸ਼ਪ੍ਰੀਤ ਸਿੰਘ ਚੱਢਾ ਨੂੰ 5-0 ਨਾਲ ਹਰਾ ਕੇ ਅਜੇਤੂ ਰਸਤੋਗੀ ਸਮਾਰਕ ਅਖਿਲ ਭਾਰਤੀ ਓਪਨ ਸਨੂਕਰ ਚੈਂਪੀਅਨਸ਼ਿਪ 2020 ਦੇ ਫ਼ਾਇਨਲ ਵਿੱਚ ਪ੍ਰਵੇਸ਼ ਕੀਤਾ ਸੀ, ਜਿਥੋਂ ਉਨ੍ਹਾਂ ਦਾ ਸਾਹਮਣਾ ਕਰਨਾਟਕ ਦੇ ਐੱਮ.ਯੋਗੇਸ਼ ਕੁਮਾਰ ਨਾਲ ਸੀ।
ਯੋਗੇਸ਼ ਨੇ ਤਾਮਿਲਨਾਡੂ ਦੇ ਵਰੁਣ ਕੁਮਾਰ ਦੀ ਚੁਣੌਤੀ 5-2 ਨਾਲ ਖ਼ਤਮ ਕਰਦੇ ਹੋਏ ਫ਼ਾਇਨਲ ਵਿੱਚ ਸਥਾਨ ਪੱਕਾ ਕੀਤਾ ਸੀ। ਇਸ ਤੋਂ ਪਹਿਲਾਂ ਕੁਆਰਟਰ ਫ਼ਾਇਨਲ ਵਿੱਚ ਲਕਸ਼ਮਣ ਰਾਵਤ ਨੇ ਐੱਸ.ਕ੍ਰਿਸ਼ਣਾ ਨੂੰ ਹਰਾਇਆ ਸੀ।