ਵਿਸ਼ਾਖਾਪਟਨਮ: ਈਸ਼ਾਨ ਕਿਸ਼ਨ ਨੂੰ ਵਨਡੇ ਵਿਸ਼ਵ ਕੱਪ ਦੌਰਾਨ ਸ਼ੁਰੂਆਤੀ ਮੈਚਾਂ ਤੋਂ ਬਾਅਦ ਭਾਵੇਂ ਹੀ ਖੇਡਣ ਦਾ ਮੌਕਾ ਨਾ ਮਿਲਿਆ ਹੋਵੇ ਪਰ ਉਸ ਨੂੰ ਇੱਕ ਮਾਹਰ ਕੋਚ ਦੇ ਮਾਰਗਦਰਸ਼ਨ 'ਚ ਆਪਣੀ ਖੇਡ 'ਤੇ ਕੰਮ ਕਰਨ ਦਾ ਮੌਕਾ ਮਿਲਿਆ। ਉਸ ਨੇ ਨੈੱਟ ਵਿੱਚ ਸਖ਼ਤ ਬੱਲੇਬਾਜ਼ੀ ਅਭਿਆਸ ਕੀਤਾ ਅਤੇ ਇਸ ਦੌਰਾਨ ਕਲਪਨਾ ਕੀਤੀ ਕਿ ਮੈਚ ਦੀਆਂ ਸਥਿਤੀਆਂ ਵਿੱਚ ਕੁਝ ਗੇਂਦਬਾਜ਼ਾਂ ਨੂੰ ਕਿਵੇਂ ਖੇਡਣਾ ਹੈ।
25 ਸਾਲਾਂ ਕਿਸ਼ਨ ਨੂੰ ਵੀਰਵਾਰ ਨੂੰ ਇੱਥੇ ਆਸਟ੍ਰੇਲੀਆ ਖਿਲਾਫ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਦੌਰਾਨ ਆਪਣੀ ਮਿਹਨਤ ਦਾ ਫਲ ਮਿਲਿਆ। ਲੈੱਗ ਸਪਿਨਰ ਤਨਵੀਰ ਸੰਘਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨੇ 10 ਗੇਂਦਾਂ 'ਤੇ 30 ਦੌੜਾਂ ਬਣਾਈਆਂ।
-
Fifty on comeback by Ishan Kishan.
— Mufaddal Vohra (@mufaddal_vohra) November 23, 2023 " class="align-text-top noRightClick twitterSection" data="
A half century in 37 balls by Kishan upon his return to the team. He's going well. pic.twitter.com/3PRLqIvroy
">Fifty on comeback by Ishan Kishan.
— Mufaddal Vohra (@mufaddal_vohra) November 23, 2023
A half century in 37 balls by Kishan upon his return to the team. He's going well. pic.twitter.com/3PRLqIvroyFifty on comeback by Ishan Kishan.
— Mufaddal Vohra (@mufaddal_vohra) November 23, 2023
A half century in 37 balls by Kishan upon his return to the team. He's going well. pic.twitter.com/3PRLqIvroy
ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਸ਼ਨ ਨੇ ਕਿਹਾ, 'ਵਿਸ਼ਵ ਕੱਪ ਦੌਰਾਨ ਜਦੋਂ ਮੈਂ ਨਹੀਂ ਖੇਡ ਰਿਹਾ ਸੀ, ਮੈਂ ਹਰ ਅਭਿਆਸ ਸੈਸ਼ਨ ਤੋਂ ਪਹਿਲਾਂ ਆਪਣੇ ਆਪ ਤੋਂ ਪੁੱਛਦਾ ਸੀ ਕਿ ਹੁਣ ਮੇਰੇ ਲਈ ਕੀ ਜ਼ਰੂਰੀ ਹੈ। ਮੈਂ ਕੀ ਕਰ ਸਕਦਾ ਹਾਂ? ਮੈਂ ਨੈੱਟ 'ਤੇ ਬਹੁਤ ਅਭਿਆਸ ਕੀਤਾ। ਮੈਂ ਲਗਾਤਾਰ ਕੋਚ ਨਾਲ ਇਸ ਗੱਲ 'ਤੇ ਗੱਲ ਕਰ ਰਿਹਾ ਸੀ ਕਿ ਮੈਚ ਨੂੰ ਅੰਤ ਤੱਕ ਕਿਵੇਂ ਲਿਜਾਇਆ ਜਾਵੇ, ਕੁਝ ਗੇਂਦਬਾਜ਼ਾਂ ਨੂੰ ਕਿਵੇਂ ਨਿਸ਼ਾਨਾ ਬਣਾਇਆ ਜਾਵੇ।'
ਉਸ ਨੇ ਕਿਹਾ, 'ਲੈੱਗ ਸਪਿਨਰਾਂ ਦੇ ਖਿਲਾਫ ਖੱਬੇ ਹੱਥ ਦਾ ਬੱਲੇਬਾਜ਼ ਹੋਣ ਦੇ ਨਾਤੇ ਮੈਂ ਚੰਗੀ ਸਥਿਤੀ 'ਚ ਸੀ। ਮੈਨੂੰ ਪਤਾ ਸੀ ਕਿ ਵਿਕਟ ਕਿਹੋ ਜਿਹੀ ਸੀ। ਜਦੋਂ ਤੁਸੀਂ 209 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋ, ਤਾਂ ਤੁਹਾਨੂੰ ਅਜਿਹੇ ਗੇਂਦਬਾਜ਼ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਹੈ, ਜਿਸ ਦੇ ਖਿਲਾਫ ਤੁਸੀਂ ਵੱਡੇ ਸ਼ਾਟ ਖੇਡ ਸਕਦੇ ਹੋ। ਮੈਂ ਸੂਰਿਆ ਭਾਈ (ਕਪਤਾਨ ਸੂਰਿਆਕੁਮਾਰ ਯਾਦਵ) ਨਾਲ ਗੱਲ ਕੀਤੀ ਸੀ ਕਿ ਮੈਂ ਇਸ ਖਿਡਾਰੀ (ਸੰਘਾ) ਦੇ ਖਿਲਾਫ ਵੱਡੇ ਸ਼ਾਟ ਖੇਡਾਂਗਾ, ਚਾਹੇ ਉਹ ਜਿੱਥੇ ਵੀ ਗੇਂਦਬਾਜ਼ੀ ਕਰੇ ਕਿਉਂਕਿ ਅਸੀਂ ਦੌੜਾਂ ਅਤੇ ਗੇਂਦਾਂ ਦਾ ਅੰਤਰ ਘੱਟ ਕਰਨਾ ਹੈ।
-
Well played Ishan Kishan 💙 pic.twitter.com/z5rwAB3hPx
— उरक्षत ム (@urkshat) November 23, 2023 " class="align-text-top noRightClick twitterSection" data="
">Well played Ishan Kishan 💙 pic.twitter.com/z5rwAB3hPx
— उरक्षत ム (@urkshat) November 23, 2023Well played Ishan Kishan 💙 pic.twitter.com/z5rwAB3hPx
— उरक्षत ム (@urkshat) November 23, 2023
ਕਿਸ਼ਨ ਨੇ ਕਿਹਾ, 'ਤੁਸੀਂ ਪਿੱਛੇ ਦੇ ਬੱਲੇਬਾਜ਼ਾਂ ਲਈ ਜ਼ਿਆਦਾ ਦੌੜਾਂ ਨਹੀਂ ਛੱਡ ਸਕਦੇ। ਉਸ ਲਈ ਸਿੱਧੇ ਆ ਕੇ ਵੱਡੇ ਸ਼ਾਟ ਖੇਡਣਾ ਆਸਾਨ ਨਹੀਂ ਹੋਵੇਗਾ। ਮੈਨੂੰ ਜੋਖਮ ਉਠਾਉਣੇ ਪਏ ਅਤੇ ਮੈਨੂੰ ਆਪਣੇ ਆਪ 'ਤੇ ਭਰੋਸਾ ਸੀ।'
ਕਿਸ਼ਨ ਦੀਆਂ 39 ਗੇਂਦਾਂ ਵਿੱਚ 58 ਦੌੜਾਂ ਅਤੇ ਸੂਰਿਆਕੁਮਾਰ ਯਾਦਵ ਦੀਆਂ 42 ਗੇਂਦਾਂ ਵਿੱਚ 80 ਦੌੜਾਂ ਦੀ ਬਦੌਲਤ ਭਾਰਤ ਨੇ ਇੱਕ ਗੇਂਦ ਬਾਕੀ ਰਹਿੰਦਿਆਂ 209 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਅਤੇ ਪੰਜ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ।
ਟੀਚੇ ਦਾ ਪਿੱਛਾ ਕਰਦੇ ਹੋਏ ਦੋ ਵਿਕਟਾਂ ਜਲਦੀ ਗੁਆਉਣ 'ਤੇ ਕਿਸ਼ਨ ਨੇ ਕਿਹਾ, 'ਅਸੀਂ ਦੋ ਵਿਕਟਾਂ ਜਲਦੀ ਗੁਆ ਦਿੱਤੀਆਂ ਅਤੇ ਇਹ ਸਾਂਝੇਦਾਰੀ ਬਹੁਤ ਮਹੱਤਵਪੂਰਨ ਸੀ। ਮੈਂ ਵੀ ਆਈਪੀਐਲ ਵਿੱਚ ਸੂਰਿਆ ਨਾਲ ਇੱਕੋ ਟੀਮ ਵਿੱਚ ਖੇਡਿਆ ਸੀ ਇਸ ਲਈ ਮੈਨੂੰ ਪਤਾ ਹੈ ਕਿ ਉਹ ਕਿਵੇਂ ਖੇਡਦਾ ਹੈ, ਉਹ ਕਿਹੜੇ ਸ਼ਾਟ ਖੇਡ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਅੱਜ ਮੈਦਾਨ 'ਤੇ ਸੰਚਾਰ ਬਹੁਤ ਵਧੀਆ ਸੀ। ਅਸੀਂ ਇੱਕ ਦੂਜੇ ਨਾਲ ਗੱਲ ਕਰ ਰਹੇ ਸੀ ਕਿ ਅਸੀਂ ਕਿਸ ਗੇਂਦਬਾਜ਼ ਨੂੰ ਨਿਸ਼ਾਨਾ ਬਣਾਉਣਾ ਹੈ।'
ਕੁੱਲ ਮਿਲਾ ਕੇ ਵਿਕਟਕੀਪਰ ਬੱਲੇਬਾਜ਼ ਕਿਸ਼ਨ ਨੇ ਇਸ ਨੂੰ 'ਠੋਸ ਆਲ ਰਾਊਂਡਰ ਪ੍ਰਦਰਸ਼ਨ' ਕਿਹਾ। ਉਸ ਨੇ ਕਿਹਾ, 'ਮੈਂ ਜਾਣਦਾ ਹਾਂ ਕਿ ਗੇਂਦਬਾਜ਼ਾਂ ਲਈ ਚੀਜ਼ਾਂ ਆਸਾਨ ਨਹੀਂ ਸਨ। ਖਾਸ ਤੌਰ 'ਤੇ ਇਸ ਤੱਥ ਦੇ ਨਾਲ ਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਲੰਬੇ ਸਮੇਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਖੇਡ ਰਹੇ ਹਨ। ਇਸ ਲਈ ਕ੍ਰੈਡਿਟ ਸਾਰਿਆਂ ਨੂੰ ਜਾਂਦਾ ਹੈ।'
-
Ishan Kishan walks back after a fine fifty against Australia in Vizag. pic.twitter.com/dIiQBGK8uv
— CricTracker (@Cricketracker) November 23, 2023 " class="align-text-top noRightClick twitterSection" data="
">Ishan Kishan walks back after a fine fifty against Australia in Vizag. pic.twitter.com/dIiQBGK8uv
— CricTracker (@Cricketracker) November 23, 2023Ishan Kishan walks back after a fine fifty against Australia in Vizag. pic.twitter.com/dIiQBGK8uv
— CricTracker (@Cricketracker) November 23, 2023
ਕਿਸ਼ਨ ਨੇ ਕਿਹਾ, 'ਜਦੋਂ ਤੁਸੀਂ ਆਸਟ੍ਰੇਲੀਆ ਦੇ ਖਿਲਾਫ ਖੇਡਦੇ ਹੋ ਤਾਂ ਇਹ ਦਬਾਅ ਵਾਲਾ ਮੈਚ ਹੁੰਦਾ ਹੈ। ਕੁੱਲ ਮਿਲਾ ਕੇ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਚੰਗੇ ਸੀ। ਸੂਰਿਆਕੁਮਾਰ ਅਤੇ ਕਿਸ਼ਨ ਦੇ ਅਰਧ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਤੋਂ ਬਾਅਦ ਰਿੰਕੂ ਸਿੰਘ ਨੇ 14 ਗੇਂਦਾਂ 'ਤੇ ਨਾਬਾਦ 22 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਵੱਲ ਲੈ ਕੇ ਗਏ।'
ਕਿਸ਼ਨ ਨੇ ਕਿਹਾ, 'ਤੁਸੀਂ ਜਾਣਦੇ ਹੋ ਕਿ ਰਿੰਕੂ ਨੇ ਆਈਪੀਐਲ ਅਤੇ ਫਿਰ ਘਰੇਲੂ ਮੈਚਾਂ 'ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਇੱਥੇ ਆ ਕੇ ਆਸਟ੍ਰੇਲੀਆ ਦੇ ਖਿਲਾਫ ਖੇਡਣ ਤੋਂ ਬਾਅਦ ਉਨ੍ਹਾਂ ਨੇ ਜੋ ਸ਼ਾਟ ਖੇਡੇ ਉਨ੍ਹਾਂ ਵਿੱਚ ਉਨ੍ਹਾਂ ਨੇ ਆਪਣਾ ਸਬਰ ਦਿਖਾਇਆ।'