ਨਵੀਂ ਦਿੱਲੀ : ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੀ ਅਗਵਾਈ ਵਾਲੀ ਅਸਾਮ ਓਲੰਪਿਕ ਸੰਘ ਨੇ ਆਪਣਾ ਕਾਰਜਕਾਲ ਪੂਰਾ ਕਰ ਕੇ ਇਸ ਸਾਲ ਫ਼ਰਵਰੀ ਵਿੱਚ ਹੀ ਚੋਣ ਕਰਵਾਉਣ ਦੀ ਇੱਛਾ ਪ੍ਰਗਟਾਈ ਸੀ।
![IOA ਨੇ ਸਾਂਭਿਆ ਭਾਰਤੀ ਗੋਲਫ਼ ਸੰਘ](https://etvbharatimages.akamaized.net/etvbharat/prod-images/3829922_template-1.jpg)
ਏਓਏ ਨੇ ਹਾਲਾਂਕਿ ਚੋਣ ਨਹੀਂ ਕਰਵਾਈ ਅਤੇ ਆਈਓਏ ਨੂੰ ਸੂਬਾ ਓਲੰਪਿਕ ਇਕਾਈ ਦੇ ਪ੍ਰਸ਼ਾਸਨਿਕ ਅਤੇ ਪ੍ਰਬੰਧਨ ਮਾਮਲਿਆਂ ਦੀ ਦੇਖ-ਰੇਖ ਲਈ ਕਮੇਟੀ ਦਾ ਗਠਨ ਕਰਨਾ ਪਿਆ ਸੀ ਜੋ 6 ਮਹੀਨੇ ਦੇ ਅੰਦਰ ਚੋਣ ਕਰਵਾਏਗੀ।
![IOA ਨੇ ਸਾਂਭਿਆ ਭਾਰਤੀ ਗੋਲਫ਼ ਸੰਘ](https://etvbharatimages.akamaized.net/etvbharat/prod-images/3829922_golf3.jpg)
ਇਹ ਵੀ ਪੜ੍ਹੋ : ਕ੍ਰਿਕਟ ਤੋਂ ਬਾਅਦ ਸਿਆਸਤ ਦੀ ਪਿੱਚ 'ਤੇ ਬੱਲੇਬਾਜ਼ੀ ਕਰਨ ਨੂੰ ਤਿਆਰ ਧੋਨੀ !
ਇਸ ਕਮੇਟੀ ਦੇ ਪ੍ਰਧਾਨ ਆਈਓਏ ਦੇ ਸੰਯੁਕਤ ਸਕੱਤਰ ਐੱਸਐੱਸ ਬਾਲੀ ਹੋਣਗੇ ਜਿਸ ਵਿੱਚ 2 ਹੋਰ ਮੈਂਬਰ ਮੁਸ਼ਤਾਕ ਅਹਿਮਦ ਅਤੇ ਸੁਨੀਲ ਇਲਾਨਗਬਾਮ ਵੀ ਹੋਣਗੇ। ਇਸੇ ਤਰ੍ਹਾਂ ਗੋਲਫ਼ ਸੰਘ ਦੇ ਪ੍ਰਸ਼ਾਸਨਿਕ ਅਤੇ ਪ੍ਰਬੰਧਨ ਮਾਮਲਿਆਂ ਦੀ ਦੇਖ-ਰੇਖ ਲਈ ਕਵਿਤਾ ਸਿੰਘ ਦੀ ਅਗਵਾਈ ਵਿੱਚ ਪੈਨਲ ਦਾ ਗਠਨ ਕੀਤਾ ਗਿਆ ਹੈ।