ETV Bharat / sports

ਕਿਸਾਨਾਂ ਦੇ ਹੱਕ 'ਚ ਨਿੱਤਰੇ ਅੰਤਰ ਰਾਸ਼ਟਰੀ ਖਿਡਾਰੀ ਪੁਰਸਕਾਰ ਮੋੜਨ ਲਈ ਦਿੱਲੀ ਪੁੱਜੇ

ਕਿਸਾਨਾਂ ਦੇ ਹੱਕ 'ਚ ਨਿੱਤਰੇ 31 ਅੰਤਰ ਰਾਸ਼ਟਰੀ ਖਿਡਾਰੀ ਰਾਸ਼ਟਰਪਤੀ ਨੂੰ ਆਪਣੇ ਪੁਰਸਕਾਰ ਵਾਪਸ ਮੋੜਨ ਲਈ ਦਿੱਲੀ ਪੁੱਜੇ। ਦੱਸਣਯੋਗ ਹੈ ਕਿ ਪੁਰਸਕਾਰ ਵਾਪਸ ਮੋੜਨ ਲਈ ਪੁੱਜੇ ਖਿਡਾਰੀਆਂ 'ਚ ਪਦਮ ਸ੍ਰੀ, ਅਰਜੁਨ ਆਵਾਰਡ, ਧਿਆਨ ਚੰਦ ਆਵਾਰਡ ਤੇ ਦ੍ਰੋਣਾਚਾਰਿਆ ਆਵਾਰਡ ਨਾਲ ਸਨਮਾਨਤ ਖਿਡਾਰੀ ਵੀ ਸ਼ਾਮਲ ਹਨ।

ਅੰਤਰ ਰਾਸ਼ਟਰੀ ਖਿਡਾਰੀ ਪੁਰਸਕਾਰ ਮੋੜਨ ਲਈ ਦਿੱਲੀ ਪੁੱਜੇ

author img

By

Published : Dec 7, 2020, 9:26 PM IST

ਨਵੀਂ ਦਿੱਲੀ : ਪੂਰੇ ਦੇਸ਼ 'ਚ ਖੇਤੀ ਕਾਨੂੰਨਾਂ ਦਾ ਵਿਰੋਧ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਸਣੇ ਯੂਪੀ, ਮਹਾਰਾਸ਼ਟਰ ਤੇ ਹੋਰਨਾਂ ਸੂਬਿਆਂ ਤੋਂ ਆਏ ਕਿਸਾਨ ਵੀ ਲਗਾਤਾਰ ਧਰਨੇ 'ਤੇ ਡੱਟੇ ਹੋਏ ਹਨ। ਕਿਸਾਨ ਪਿਛਲੇ 11 ਦਿਨਾਂ ਤੋਂ ਦਿੱਲੀ-ਹਰਿਆਣਾ ਤੇ ਦਿੱਲੀ-ਯੂਪੀ ਦੇ ਬਾਰਡਰ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਕਿਸਾਨਾਂ ਦੇ ਹੱਕ 'ਚ ਨਿੱਤਰੇ ਅੰਤਰ ਰਾਸ਼ਟਰੀ ਖਿਡਾਰੀ ਪੁਰਸਕਾਰ ਮੋੜਨ ਲਈ ਦਿੱਲੀ ਪੁੱਜੇ

ਦੇਸ਼ ਦੀ ਜਨਤਾ ਸਣੇ ਵੱਡੀ ਗਿਣਤੀ 'ਚ ਪੰਜਾਬੀ ਗਇਕ, ਬਾਲੀਵੁੱਡ ਅਦਾਕਾਰਾਂ ਸਣੇ ਕਈ ਜੱਥੇਬੰਦੀਆਂ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਕਿਸਾਨਾਂ ਦੇ ਹੱਕ 'ਚ ਨਿੱਤਰੇ 31 ਅੰਤਰ ਰਾਸ਼ਟਰੀ ਖਿਡਾਰੀ, ਰਾਸ਼ਟਰਪਤੀ ਨੂੰ ਆਪਣੇ ਪੁਰਸਕਾਰ ਵਾਪਸ ਮੋੜਨ ਲਈ ਦਿੱਲੀ ਪੁੱਜੇ। ਦੱਸਣਯੋਗ ਹੈ ਕਿ ਪੁਰਸਕਾਰ ਵਾਪਸ ਮੋੜਨ ਲਈ ਪੁੱਜੇ ਖਿਡਾਰੀਆਂ 'ਚ ਪਦਮ ਸ੍ਰੀ, ਅਰਜੁਨ ਆਵਾਰਡ, ਧਿਆਨ ਚੰਦ ਆਵਾਰਡ ਤੇ ਦ੍ਰੋਣਾਚਾਰਿਆ ਆਵਾਰਡ ਨਾਲ ਸਨਮਾਨਤ ਖਿਡਾਰੀ ਵੀ ਸ਼ਾਮਲ ਹਨ।

ਅੰਤਰ ਰਾਸ਼ਟਰੀ ਖਿਡਾਰੀ ਪੁਰਸਕਾਰ ਮੋੜਨ ਲਈ ਦਿੱਲੀ ਪੁੱਜੇ
ਅੰਤਰ ਰਾਸ਼ਟਰੀ ਖਿਡਾਰੀ ਪੁਰਸਕਾਰ ਮੋੜਨ ਲਈ ਦਿੱਲੀ ਪੁੱਜੇ

ਪਦਮ ਸ੍ਰੀ ਨਾਲ ਸਨਮਾਨਤ ਪਹਿਲਵਾਨ ਕਰਤਾਰ ਸਿੰਘ, ਓਲੰਪੀਅਨ ਗੁਰਮੇਲ ਸਿੰਘ,ਏਸ਼ੀਅਨ ਖੇਡਾਂ ਦੀ ਸੋਨ ਤਮਗਾ ਜੇਤੂ ਰਾਜਵੀਰ ਕੌਰ ਕਬੱਡੀ ਖਿਡਾਰੀ ਹਰਦੀਪ ਸਿੰਘ ਪਹੁੰਚੀ। ਸੱਜਣ ਸਿੰਘ ਚੀਮਾ ਅਤੇ ਵੇਟਲਿਫਟਰ ਤਾਰਾ ਸਿੰਘ ਅਰਜੁਨ ਐਵਾਰਡੀ ਨੇ ਵੀ ਇਨ੍ਹਾਂ ਖਿਡਾਰੀਆਂ ਨੂੰ ਆਪਣੇ ਐਵਾਰਡ ਵਾਪਸ ਕਰਨ ਲਈ ਵਾਪਸ ਭੇਜੇ ਹਨ।

ਖਿਡਾਰੀਆਂ ਨੂੰ ਦਿੱਲੀ ਪੁਲਿਸ ਤੇ ਸੁਰੱਖਿਆ ਕਰਮਚਾਰੀਆਂ ਨੇ ਰਾਸ਼ਟਰਪਤੀ ਭਵਨ ਤੱਕ ਜਾਣ ਨਹੀਂ ਦਿੱਤਾ। ਜਿਸ ਤੋਂ ਬਾਅਦ ਉਹ ਪਰਤ ਆਏ ਤੇ ਕਿਸਾਨਾਂ ਨਾਲ ਧਰਨੇ 'ਚ ਸ਼ਾਮਲ ਹੋ ਗਏ। ਖਿਡਾਰੀਆਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਦੀ ਲੜਾਈ 'ਚ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਹ ਹਰ ਹਾਲ 'ਚ ਆਪਣੇ ਪੁਰਸਕਾਰ ਮੋੜ ਦੇਣਗੇ। ਖਿਡਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਇਸ ਫੈਸਲੇ ਬਾਰੇ ਈ-ਮੇਲ ਰਾਹੀਂ ਰਾਸ਼ਟਰਪਤੀ ਨੂੰ ਸੂਚਨਾ ਦਿੱਤੀ ਸੀ। ਜੇਕਰ ਰਾਸ਼ਟਰਪਤੀ ਉਨ੍ਹਾਂ ਨੂੰ ਮੁਲਾਕਾਤ ਦਾ ਸਮਾਂ ਨਹੀਂ ਦੇਣਗੇ ਤਾਂ ਉਹ ਰਾਸ਼ਟਰਪਤੀ ਭਵਨ ਦੇ ਬਾਹਰ ਹੀ ਆਪਣੇ ਪੁਰਸਕਾਰ ਛੱਡ ਕੇ ਵਾਪਸ ਆ ਜਾਣਗੇ।

ਹਾਕੀ ਵਿੱਚ ਧਿਆਨਚੰਦ ਅਵਾਰਡ ਤੇ ਗੋਲਡ ਮੈਡਲਿਸਟ ਓਲੰਪੀਅਨ ਗੁਰਮੇਲ ਸਿੰਘ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਬਣਾਏ ਗਏ ਕੋਈ ਵੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ। ਉਹ ਕਿਸਾਨਾਂ ਵਿਰੁੱਧ ਪਾਸ ਕੀਤੇ ਗਏ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦੇ ਹਨ। ਉਹ ਆਪਣਾ ਆਵਾਰਡ ਵਾਪਸ ਕਰ ਰਹੇ ਹਨ। ਗੁਰਮੇਲ ਸਿੰਘ ਦੀ ਪਤਨੀ ਰਾਜਵੀਰ ਕੌਰ ਨੂੰ ਵੀ ਹਾਕੀ 'ਚ ਅਰਜੁਨ ਪੁਰਸਕਾਰ ਮਿਲਿਆ ਹੈ, ਤੇ ਦੋਹਾਂ ਨੇ ਹੀ ਆਪਣੇ ਪੁਰਸਕਾਰ ਮੋੜਨ ਦਾ ਫ਼ੈਸਲਾ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.