ETV Bharat / sports

3 ਅਪ੍ਰੈਲ ਨੂੰ ਓਲੰਪਿਕਸ ਲਈ ਭਾਰਤੀ ਟੀਮ ਦੀ ਚੋਣ,NRAI ਹਰੇਕ ਈਵੈਂਟ ਲਈ ਦੋ ਖਿਡਾਰੀ ਰਿਜ਼ਰਵ ਰੱਖਦਾ ਹੈ

author img

By

Published : Mar 29, 2021, 12:09 PM IST

ਭਾਰਤੀ ਨਿਸ਼ਾਨੇਬਾਜ਼ਾਂ ਨੇ ਦੇਸ਼ ਲਈ 15 ਓਲੰਪਿਕ ਕੋਟੇ ਹਾਸਲ ਕਰ ਲਏ ਹਨ, ਸਪੋਰਟਸ ਫੈਡਰੇਸ਼ਨ ਦੀ ਚੋਣ ਨੀਤੀ ਦੇ ਤਹਿਤ ਖੇਡਾਂ ਤੋਂ ਪਹਿਲਾਂ ਸਾਰੇ ਟੂਰਨਾਮੈਂਟਾਂ ਤੇ ਟਰਾਇਲਾਂ ਦੇ ਅੰਕ ਨੂੰ ਵੇਖਦਿਆਂ ਅੰਤਮ ਟੀਮ ਦੀ ਚੋਣ ਕੀਤੀ ਜਾਵੇਗੀ।

3 ਅਪ੍ਰੈਲ ਨੂੰ ਓਲੰਪਿਕਸ ਲਈ ਭਾਰਤੀ ਟੀਮ ਦੀ ਚੋਣ

ਨਵੀਂ ਦਿੱਲੀ: ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐਨਆਰਏਏਆਈ) ਦੇ ਪ੍ਰਧਾਨ ਰਣਇੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਟੋਕਿਓ ਓਲੰਪਿਕ ਲਈ ਟੀਮ ਦੇ ਐਲਾਨ 3 ਜਾਂ 4 ਅਪ੍ਰੈਲ ਨੂੰ ਕੀਤਾ ਜਾਵੇਗਾ। ਇਸ ਦੌਰਾਨ ਕੋਵਿਡ -19 ਮਹਾਂਮਾਰੀ ਦੇ ਖਤਰੇ ਨੂੰ ਵੇਖਦੇ ਹੋਏ ਹਰ ਇਵੈਂਟ ਵਿੱਚ ਦੋ ਰਿਜ਼ਰਵ ਨਿਸ਼ਾਨੇਬਾਜ਼ਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਭਾਰਤੀ ਨਿਸ਼ਾਨੇਬਾਜ਼ਾਂ ਨੇ ਦੇਸ਼ ਲਈ 15 ਓਲੰਪਿਕ ਕੋਟੇ ਹਾਸਲ ਕਰ ਲਏ ਹਨ, ਸਪੋਰਟਸ ਫੈਡਰੇਸ਼ਨ ਦੀ ਚੋਣ ਨੀਤੀ ਦੇ ਤਹਿਤ ਖੇਡਾਂ ਤੋਂ ਪਹਿਲਾਂ ਸਾਰੇ ਟੂਰਨਾਮੈਂਟਾਂ ਤੇ ਟਰਾਇਲਾਂ ਦੇ ਅੰਕ ਨੂੰ ਵੇਖਦਿਆਂ ਅੰਤਮ ਟੀਮ ਦੀ ਚੋਣ ਕੀਤੀ ਜਾਵੇਗੀ।

ਰਣਇੰਦਰ ਨੇ ਇਥੇ ਖਤਮ ਹੋਏ ਆਈਐਸਐਸਐਫ ਵਰਲਡ ਕੱਪ ਤੋਂ ਬਾਅਦ ਕਿਹਾ, “ਮੈਂ 3 ਜਾਂ 4 ਅਪ੍ਰੈਲ ਨੂੰ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹਾਂ ਪਰ ਇਹ ਲੋਕਾਂ ਦੀ ਉਪਲਬਧਤਾ 'ਤੇ ਨਿਰਭਰ ਕਰੇਗਾ। ਕਿਉਂਕਿ ਮੈਂ ਮੀਟਿੰਗ ਦੀ ਬਜਾਏ 'ਜ਼ੂਮ ਕਾਲ '(ਆਨਲਾਇਨ) 'ਤੇ ਮਿਲਣਾ ਚਾਹੁੰਦਾ ਹਾਂ।"

ਰਣਇੰਦਰ ਨੇ ਕਿਹਾ, "ਜਦੋਂ ਐਨਆਰਏਆਈ ਓਲੰਪਿਕ ਟੀਮ ਦਾ ਐਲਾਨ ਕਰਾਂਗਾ ਤਾਂ ,ਉਹ ਹਰ ਇਵੈਂਟ ਲਈ ਦੋ ਰਿਜ਼ਰਵ ਦਾ ਐਲਾਨ ਵੀ ਕਰਾਂਗੇ ਤਾਂ ਜੋ ਸਾਡੇ ਕੋਲ ਖਿਡਾਰੀ ਹੋਣ। ਜੇਕਰ ਓਲੰਪਿਕ ਤੋਂ ਪਹਿਲਾਂ ਕੋਈ ਖਿਡਾਰੀ ਵਾਇਰਸ ਨਾਲ ਸੰਕਰਮਿਤ ਹੁੰਦਾ ਹੈ ਜਾਂ ਬੀਮਾਰ ਹੋ ਜਾਂਦਾ ਹੈ ਤਾਂ ਸਾਡੇ ਕੋਲ ਖਿਡਾਰੀ ਹੋਣ।"

“ਸਪੋਰਟਸ ਫੈਡਰੇਸ਼ਨ ਓਲੰਪਿਕ ਟੀਮ ਨੂੰ ਟੋਕਿਓ ਓਲੰਪਿਕ ਤੱਕ ‘ ਬਾਇਓ ਬੱਬਲ’ ਵਿੱਚ ਰੱਖਣ ਦੀ ਕੋਸ਼ਿਸ਼ ਕਰੇਗੀ। ਕਿਉਂਕਿ ਦੇਸ਼ 'ਚ ਕੋਵਿਡ -19 ਦੇ ਕੇਸ ਲਗਾਤਾਰ ਵੱਧ ਰਹੇ ਹਨ।”

ਐਨਆਰਏਏਆਈ ਦੇ ਪ੍ਰਧਾਨ ਨੇ ਕਿਹਾ, "ਉਹ ਦੇਸ਼ ਵਿੱਚ ਕੋਵਿਡ-19 ਦੇ ਮਾਮਲੇ ਵੱਧਣ ਸਬੰਧੀ ਸਰਕਾਰੀ ਸਲਾਹ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਸ਼ੂਟਰਾਂ ਦੇ ਪਰਿਵਾਰ ਨਾਲ ਇਸ ਸਬੰਧ 'ਚ ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕਰਨਗੇ। ਕਿਉਂਕਿ ਸਭ ਨੂੰ ਭਰੋਸੇ 'ਚ ਲਿਆ ਜਾ ਸਕੇ। ਇਹ ਇੱਕ ਵਿਅਕਤੀਗਤ ਫੈਸਲਾ ਹੈ ਤੇ ਐਨਆਰਆਈ ਇਸ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। "

ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਰਣਇੰਦਰ ਨੇ ਕਿਹਾ ਕਿ ਉਹ ਇਹ ਸੁਨਸ਼ਚਿਤ ਕਰਨਾ ਚਾਹੁੰਦੇ ਹਨ ਕਿ ਖਿਡਾਰੀ ਖੇਡ ਨਾਲ ਜੁੜੇ ਰਹਿਣ ਤੇ ਓਲੰਪਿਕ ਖੇਡਾਂ ਦੇ ਸਮੇਂ ਆਪਣਾ ਚੰਗਾ ਪ੍ਰਦਰਸ਼ਨ ਕਰ ਸਕਣ।

ਉਨ੍ਹਾਂ ਕਿਹਾ ਕਿ, "ਮੁੱਦਾ ਹੈ ਕਿ ਉਨ੍ਹਾਂ ਨੂੰ ਆਰਾਮ ਦੀ ਲੋੜ ਹੈ। ਸਾਡੇ ਐਥਲੀਟ ਕਾਫੀ ਤਜ਼ਰਬੇਕਾਰ ਹਨ, ਪਰ ਜੇਕਰ ਤੁਹਾਨੂੰ ਨਿਯਮਤ ਤੌਰ 'ਤੇ ਅੰਤਰ ਰਾਸ਼ਟਰੀ ਪੱਧਰ ਤੇ ਖੇਡਣ ਦਾ ਮੌਕਾ ਨਹੀਂ ਮਿਲੇਗਾ ਤਾਂ ਭਲੇ ਹੀ ਤੁਸੀਂ ਦੁਨੀਆ ਦੇ ਸਭ ਤੋਂ ਚੰਗੇ ਖਿਡਾਰੀ ਹੋਵੋਂ ਪਰ ਤੁਸੀਂ ਆਪਣੀ ਫਾਰਮ ਵਿੱਚ ਨਹੀਂ ਦਿਖਾਈ ਦਵੋਂਗੇ। ਅਸੀਂ ਤਿਆਰ ਹਾਂ ਪਰ ਸਾਨੂੰ ਅਨਿਰੰਤਰਤਾ ਦੂਰ ਕਰਨ ਦੀ ਲੋੜ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.