ਨਵੀਂ ਦਿੱਲੀ: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾਂ ਮੈਚ ਵੀਰਵਾਰ ਨੂੰ ਮੋਹਾਲੀ 'ਚ ਖੇਡਿਆ ਜਾਣਾ ਹੈ। ਇਸ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਨੂੰ ਫਾਈਨਲ ਪਲੇਇੰਗ 11 ਦੀ ਚੋਣ ਕਰਨ ਤੋਂ ਪਹਿਲਾਂ ਕਾਫੀ ਸੋਚ ਵਿਚਾਰ ਕਰਨੀ ਹੋਵੇਗੀ। ਦੋਵਾਂ ਲਈ ਸਭ ਤੋਂ ਵੱਡੀ ਸਿਰਦਰਦੀ ਟੀਮ ਇੰਡੀਆ ਦੀ ਓਪਨਿੰਗ ਜੋੜੀ ਨੂੰ ਲੈ ਕੇ ਹੋਣ ਵਾਲੀ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਰੋਹਿਤ ਦੇ ਨਾਲ ਯਸ਼ਸਵੀ ਜੈਸਵਾਲ ਅਤੇ ਸ਼ੁਭਮਨ ਗਿੱਲ ਵਿੱਚੋਂ ਕਿਸ ਨੂੰ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ ਜਾਵੇਗਾ।
-
What do you all make of this power-packed T20I squad set to face Afghanistan? 😎#TeamIndia | #INDvAFG | @IDFCFIRSTBank pic.twitter.com/pY2cUPdpHy
— BCCI (@BCCI) January 7, 2024 " class="align-text-top noRightClick twitterSection" data="
">What do you all make of this power-packed T20I squad set to face Afghanistan? 😎#TeamIndia | #INDvAFG | @IDFCFIRSTBank pic.twitter.com/pY2cUPdpHy
— BCCI (@BCCI) January 7, 2024What do you all make of this power-packed T20I squad set to face Afghanistan? 😎#TeamIndia | #INDvAFG | @IDFCFIRSTBank pic.twitter.com/pY2cUPdpHy
— BCCI (@BCCI) January 7, 2024
ਕੌਣ ਕਰੇਗਾ ਰੋਹਿਤ ਨਾਲ ਓਪਨਿੰਗ: ਜੇਕਰ ਭਾਰਤੀ ਟੀਮ ਸੱਜੇ ਅਤੇ ਖੱਬੇ ਹੱਥਾਂ ਦਾ ਸੁਮੇਲ ਚਾਹੁੰਦੀ ਹੈ ਤਾਂ ਉਹ ਮੋਹਾਲੀ ਵਿੱਚ ਰੋਹਿਤ ਦੇ ਨਾਲ ਯਸ਼ਸਵੀ ਜੈਸਵਾਲ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ। ਇਹ ਮੈਚ ਪੰਜਾਬ 'ਚ ਹੋਣ ਜਾ ਰਿਹਾ ਹੈ, ਇਸ ਲਈ ਗਿੱਲ ਨੂੰ ਆਪਣੇ ਘਰੇਲੂ ਮੈਦਾਨ 'ਤੇ ਖੇਡਣ ਦਾ ਫਾਇਦਾ ਮਿਲ ਸਕਦਾ ਹੈ। ਰੋਹਿਤ ਦੇ ਨਾਲ-ਨਾਲ ਗਿੱਲ ਨੂੰ ਵੀ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ।
ਮਿਡਲ ਆਰਡਰ 'ਚ ਕਿਸ ਦੀ ਹੋਵੇਗੀ ਜ਼ਿੰਮੇਵਾਰੀ: ਟੀਮ 'ਚ ਵਿਰਾਟ ਕੋਹਲੀ ਦੀ ਜਗ੍ਹਾ ਤੀਜੇ ਨੰਬਰ 'ਤੇ ਪੱਕੀ ਹੈ। ਤਿਲਕ ਵਰਮਾ ਨੂੰ 4ਵੇਂ ਨੰਬਰ 'ਤੇ ਅਤੇ ਸੰਜੂ ਸੈਮਸਨ ਨੂੰ 5ਵੇਂ ਨੰਬਰ 'ਤੇ ਮੌਕਾ ਦਿੱਤਾ ਜਾ ਸਕਦਾ ਹੈ। ਰਿੰਕੂ ਸਿੰਘ ਨੂੰ ਭਾਰਤ ਲਈ ਛੇਵੇਂ ਨੰਬਰ 'ਤੇ ਖੇਡਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਆਲਰਾਊਂਡਰ ਅਕਸ਼ਰ ਪਟੇਲ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਨਜ਼ਰ ਆਉਣਗੇ।
ਪਲੇਇੰਗ 11 'ਚ ਕਿਹੜੇ ਗੇਂਦਬਾਜ਼ਾਂ ਨੂੰ ਮਿਲੇਗਾ ਮੌਕਾ: ਕੁਲਦੀਪ ਯਾਦਵ ਟੀਮ 'ਚ ਸਪਿਨਰ ਵਜੋਂ ਖੇਡਦੇ ਨਜ਼ਰ ਆਉਣਗੇ। ਅਕਸ਼ਰ ਪਟੇਲ ਉਸ ਦਾ ਸਾਥ ਦੇਣਗੇ । ਇਸ ਸੀਰੀਜ਼ ਲਈ ਟੀਮ ਇੰਡੀਆ 'ਚ ਤਿੰਨ ਤੇਜ਼ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 'ਚੋਂ ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ ਅਤੇ ਅਵੇਸ਼ ਖਾਨ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਅਜਿਹੇ 'ਚ ਤਿੰਨੇ ਤੇਜ਼ ਗੇਂਦਬਾਜ਼ ਪਲੇਇੰਗ 11 'ਚ ਖੇਡਦੇ ਨਜ਼ਰ ਆਉਣਗੇ।
ਭਾਰਤ ਦੀ ਸੰਭਾਵਿਤ ਪਲੇਇੰਗ 11
- ਰੋਹਿਤ ਸ਼ਰਮਾ
- ਯਸ਼ਸਵੀ ਜੈਸਵਾਲ/ਸ਼ੁਭਮਨ ਗਿੱਲ
- ਵਿਰਾਟ ਕੋਹਲੀ
- ਤਿਲਕ ਵਰਮਾ
- ਸੰਜੂ ਸੈਮਸਨ
- ਰਿੰਕੂ ਸਿੰਘ
- ਅਕਸ਼ਰ ਪਟੇਲ
- ਕੁਲਦੀਪ ਯਾਦਵ
- ਅਰਸ਼ਦੀਪ ਸਿੰਘ
- ਮੁਕੇਸ਼ ਕੁਮਾਰ
- ਅਵੇਸ਼ ਖਾਨ