ETV Bharat / sports

Cristiano Ronaldo: ਸਾਉਦੀ ਅਰਬ ਦੇ ਆਲੀਸ਼ਾਨ ਹੋਟਲ ਵਿੱਚ ਰਹਿ ਰਹੇ ਨੇ ਰੋਨਾਲਡੋ, ਮਹੀਨੇ ਦਾ 2.5 ਕਰੋੜ ਰੁਪਏ ਕਿਰਾਇਆ

ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਆਪਣੇ ਸ਼ਾਹੀ ਅੰਦਾਜ਼ ਨੂੰ ਲੈ ਕੇ ਚਰਚਾ 'ਚ ਹਨ। ਰੋਨਾਲਡੋ ਇਨ੍ਹੀਂ ਦਿਨੀਂ ਸਾਊਦੀ ਅਰਬ ਦੇ ਆਲੀਸ਼ਾਨ ਫੋਰ ਸੀਜ਼ਨ ਹੋਟਲ 'ਚ ਠਹਿਰੇ ਹੋਏ ਹਨ। ਇਸ ਹੋਟਲ 'ਚ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਸਟਾਫ ਲਈ 17 ਕਮਰੇ ਬੁੱਕ ਕਰਵਾਏ ਹਨ, ਜਿਨ੍ਹਾਂ ਦਾ ਕਿਰਾਇਆ ਰੋਨਾਲਡੋ ਹਰ ਮਹੀਨੇ 2.5 ਕਰੋੜ ਰੁਪਏ ਅਦਾ ਕਰਦਾ ਹੈ।

Cristiano Ronaldo
Cristiano Ronaldo
author img

By

Published : Feb 2, 2023, 11:27 AM IST

ਨਵੀਂ ਦਿੱਲੀ: ਫੁੱਟਬਾਲ ਦੀ ਦੁਨੀਆ ਦੇ ਸਭ ਤੋਂ ਵੱਡੇ ਖਿਡਾਰੀਆਂ ਵਿੱਚੋਂ ਇਕ ਕ੍ਰਿਸਟੀਆਨੋ ਰੋਨਾਲਡੋ ਸੋਸ਼ਲ ਮੀਡੀਆ ਉੱਤੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਉਸ ਦੇ ਸ਼ਾਹੀ ਅੰਦਾਜ਼ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸਟਾਰ ਫੁੱਟਬਾਲਰ ਰੋਨਾਲਡੋ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਸਾਊਦੀ ਅਰਬ 'ਚ ਹਨ। 38 ਸਾਲਾ ਰੋਨਾਲਡੋ ਨੇ ਹਾਲ ਹੀ 'ਚ ਸਾਊਦੀ ਅਰਬ ਦੇ ਕਲੱਬ ਅਲ-ਨਾਸਿਰ ਨਾਲ ਡੀਲ ਕੀਤੀ ਹੈ।

ਇਸ ਡੀਲ ਰਾਹੀਂ ਰੋਨਾਲਡੋ ਹਰ ਸਾਲ ਲਗਭਗ 200 ਮਿਲੀਅਨ ਡਾਲਰ ਕਮਾ ਰਹੇ ਹਨ। ਇਨ੍ਹੀਂ ਦਿਨੀਂ ਰੋਨਾਲਡੋ ਰਿਆਦ ਦੇ ਫਾਈਵ ਸਟਾਰ ਫੋਰ ਸੀਜ਼ਨ ਹੋਟਲ 'ਚ ਪਰਿਵਾਰ ਨਾਲ ਠਹਿਰੇ ਹੋਏ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਰੋਨਾਲਡੋ ਇਸ ਹੋਟਲ ਦੇ ਮਹੀਨੇ ਦਾ ਕਿਰਾਇਆ ਕਿੰਨਾ ਅਦਾ ਕਰਦੇ ਹਨ।

ਇਹ ਵੀ ਪੜੋ: SAFF U20 football championship : ਤਾਨਿਆ ਕਾਂਤੀ ਕੋਲ ਆਪਣੀ ਯੋਗਤਾ ਸਾਬਤ ਕਰਨ ਦਾ ਮੌਕਾ

ਮਹੀਨੇ ਦਾ 2.5 ਕਰੋੜ ਰੁਪਏ ਕਿਰਾਇਆ: ਕ੍ਰਿਸਟੀਆਨੋ ਰੋਨਾਲਡੋ ਇਸ ਸਮੇਂ ਰਿਆਦ ਦੇ ਫੋਰ ਸੀਜ਼ਨ ਹੋਟਲ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਇੱਥੇ ਰਹਿਣ ਲਈ ਉਸ ਨੇ ਇਸ ਹੋਟਲ ਵਿੱਚ ਕਰੀਬ 17 ਕਮਰੇ ਬੁੱਕ ਕਰਵਾਏ ਹਨ। ਇਸ ਹੋਟਲ 'ਚ ਰੋਨਾਲਡੋ ਦੇ ਪਰਿਵਾਰ ਤੋਂ ਇਲਾਵਾ ਉਨ੍ਹਾਂ ਦਾ ਸਟਾਫ ਵੀ ਠਹਿਰਿਆ ਹੋਇਆ ਹੈ। ਇਸ ਦੇ ਨਾਲ ਹੀ ਰੋਨਾਲਡੋ ਨੂੰ ਇਸ ਆਲੀਸ਼ਾਨ ਹੋਟਲ 'ਚ ਰਹਿਣ ਲਈ ਇਕ ਮਹੀਨੇ ਦੇ ਕਿਰਾਏ ਲਈ ਮੋਟੀ ਰਕਮ ਅਦਾ ਕਰਨੀ ਪੈ ਰਹੀ ਹੈ। ਉਹ ਇਸ ਹੋਟਲ ਦਾ 2.5 ਕਰੋੜ ਰੁਪਏ ਮਹੀਨੇ ਦਾ ਕਿਰਾਇਆ ਅਦਾ ਕਰਦਾ ਹੈ। ਰੋਨਾਲਡੋ ਆਪਣੀ ਸ਼ਾਹੀ ਜੀਵਨ ਸ਼ੈਲੀ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦਾ ਹੈ। ਪਰ ਇਸ ਵਾਰ ਸਾਊਦੀ 'ਚ ਉਨ੍ਹਾਂ ਦੇ ਹੋਟਲ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਦੋ ਮੰਜ਼ਿਲਾਂ 'ਤੇ 17 ਕਮਰੇ ਬੁੱਕ ਕਰਵਾਏ: ਰੋਨਾਲਡੋ ਨੇ ਇਸ ਹੋਟਲ ਦੀਆਂ ਦੋ ਮੰਜ਼ਿਲਾਂ 'ਤੇ 17 ਕਮਰੇ ਬੁੱਕ ਕਰਵਾਏ ਹਨ। ਇਹ ਹੋਟਲ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਕਿੰਗਡਮ ਟਾਵਰ ਵਿੱਚ ਸਥਿਤ ਹੈ। ਇਹ ਲਗਜ਼ਰੀ ਹੋਟਲ ਦੁਨੀਆ ਦੀਆਂ ਸਾਰੀਆਂ ਸਹੂਲਤਾਂ ਨਾਲ ਲੈਸ ਹੈ। ਇਸ ਵਿੱਚ ਬਣੇ ਕਮਰੇ ਦਾ ਖੇਤਰਫਲ ਤਿੰਨ ਹਜ਼ਾਰ ਵਰਗ ਫੁੱਟ ਤੋਂ ਵੱਧ ਹੈ। ਰੋਨਾਲਡੋ ਨੇ ਇਸ ਹੋਟਲ ਵਿੱਚ ਆਪਣੇ ਲਈ ਇੱਕ ਵਿਸ਼ਾਲ ਕਿੰਗਡਮ ਸੂਟ ਬੁੱਕ ਕਰਵਾਇਆ ਹੈ, ਜੋ ਕਿ ਇਸ 99 ਮੰਜ਼ਿਲਾ ਹੋਟਲ ਵਿੱਚ ਸਭ ਤੋਂ ਆਲੀਸ਼ਾਨ ਹੈ।

ਦੱਸ ਦੇਈਏ ਕਿ ਇਸ ਹੋਟਲ ਸੂਟ ਦੀ ਕੀਮਤ ਵੀ ਇਸ ਦੀ ਵੈੱਬਸਾਈਟ 'ਤੇ ਉਪਲਬਧ ਨਹੀਂ ਹੈ ਅਤੇ ਇਸ ਨੂੰ ਪ੍ਰਾਈਵੇਟ ਤੌਰ 'ਤੇ ਬੁੱਕ ਕਰਨਾ ਪੈਂਦਾ ਹੈ। ਪਰ ਇਸ ਵਿਚ ਬਣੇ ਛੋਟੇ ਪ੍ਰੈਜ਼ੀਡੈਂਸ਼ੀਅਲ ਸੂਟ ਨੂੰ ਆਨਲਾਈਨ ਬੁੱਕ ਕੀਤਾ ਜਾ ਸਕਦਾ ਹੈ, ਜਿਸ ਲਈ ਇਕ ਰਾਤ ਦਾ ਕਿਰਾਇਆ 3.27 ਲੱਖ ਰੁਪਏ ਅਦਾ ਕਰਨਾ ਹੋਵੇਗਾ।

ਇਹ ਵੀ ਪੜੋ: Women IPL 2023: ਬੀਸੀਸੀਆਈ ਨੇ ਮਿਤਾਲੀ ਰਾਜ ਤੇ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਸੌਂਪੀ ਵੱਡੀ ਜਿੰਮੇਵਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.