ਹੈਦਰਾਬਾਦ: 19 ਮਈ, 2019 ਨੂੰ ਦੁੱਤੀ ਚੰਦ ਨੇ ਦੁਨੀਆ ਨੂੰ ਸਮਲਿੰਗੀ ਰਿਸ਼ਤੇ ਵਿੱਚ ਹੋਣ ਦਾ ਖੁਲਾਸਾ ਕੀਤਾ ਸੀ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਵਿੱਚ ਦੁੱਤੀ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਭੈਣ ਨੇ ਉਨ੍ਹਾਂ ਦੇ ਸਮਲਿੰਗੀ ਰਿਸ਼ਤੇ ਨੂੰ ਲੈ ਕੇ ਬਲੈਕਮੇਲ ਅਤੇ ਸਰੀਰਕ ਅਤੇ ਮਾਨਸਿਕ ਤੌਰ ਉੱਤੇ ਤੰਗ ਕੀਤਾ ਸੀ।
ਸਮਲਿੰਗੀ ਰੂਪ 'ਚ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀ ਕੀ ਪ੍ਰਤੀਕਿਰਿਆ ਸੀ?
ਮੇਰੇ ਲਈ ਇਹ ਪਿਆਰ ਹੈ, ਲੋਕ ਇਸ ਨੂੰ ਅਲੱਗ-ਅਲੱਗ ਨਾਵਾਂ ਨਾਲ ਜਾਣਦੇ ਹਨ, ਪਰ ਮੇਰੇ ਲਈ, ਮੈਨੂੰ ਆਪਣੇ ਇੱਕ ਦੋਸਤ ਨਾਲ ਪਿਆਰ ਹੋ ਗਿਆ। ਮੈਂ ਕਦੇ ਕਿਸੇ ਨੂੰ ਨਹੀਂ ਦੱਸਿਆ ਕਿ ਮੈਂ ਉਸ ਦੇ ਨਾਲ ਰਹਿਣਾ ਚਾਹੁੰਦੀ ਹਾਂ ਜਾਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ। ਮੈਂ ਸਿਰਫ਼ ਆਪਣੇ ਪਰਿਵਾਰ ਨੂੰ ਦੱਸਿਆ ਕਿ ਮੈਂ ਉਸ ਨੂੰ ਪਸੰਦ ਕਰਦੀ ਹਾਂ ਅਤੇ ਭਵਿੱਖ ਵਿੱਚ ਮੈਂ ਵਿਆਹ ਨਹੀਂ ਬਲਕਿ ਉਸ ਦੇ ਨਾਲ ਰਹਾਂਗਾ।
ਮੇਰੀ ਨੇ ਮੈਨੂੰ ਕਿਹਾ ਕਿ ਤੂੰ ਇੱਕ ਵੱਡੀ ਲੜਕੀ ਹੈ ਅਤੇ ਆਪਣੇ ਫ਼ੈਸਲੇ ਖ਼ੁਦ ਲੈ ਸਕਦੀ ਹੈ ਅਤੇ ਉਸ ਸਮੇਂ ਸਭ ਕੁੱਝ ਠੀਕ ਸੀ। ਮੈਨੂੰ ਸਮਲਿੰਗੀ ਜਾਂ ਸਮਲਿੰਗੀ ਸਬੰਧਾਂ ਬਾਰੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਸੀ। ਪਰ ਜਦ ਮੈਂ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ, ਜਿਸ ਦੇ ਲਈ ਸਰਕਾਰ ਨੇ ਮੈਨੂੰ 3 ਕਰੋੜ ਰੁਪਏ ਨਾਲ ਸਨਮਾਨਿਤ ਕੀਤਾ ਤਾਂ ਮੇਰੀ ਸਭ ਤੋਂ ਵੱਡੀ ਭੈਣ ਦਾ ਮੇਰੇ ਪ੍ਰਤੀ ਰਵਇਆ ਪੂਰੀ ਤਰ੍ਹਾਂ ਬਦਲ ਗਿਆ। ਉਹ ਮੇਰੇ ਤੋਂ ਪੈਸੇ ਮੰਗਣ ਲੱਗੀ। ਉਹ ਮੈਨੂੰ ਕਹਿੰਦੀ ਸੀ ਕਿ ਜੇ ਤੂੰ ਮੇਰੇ ਕਹੇ ਅਨੁਸਾਰ ਨਹੀਂ ਕਰੇਂਗੀ ਤਾਂ ਉਹ ਤੇਰੇ ਬਾਰੇ ਮੀਡਿਆ ਨੂੰ ਦੱਸ ਦਵੇਗੀ ਅਤੇ ਤੇਰੇ ਜੀਵਨ ਨੂੰ ਦੁੱਖੀ ਕਰ ਦਵੇਗੀ। ਦੁੱਤੀ ਚੰਦ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਸ ਨੇ ਉਹ ਹੀ ਕੀਤਾ ਜੋ ਉਸ ਨੇ ਕਿਹਾ। ਮੈਨੂੰ ਉਨ੍ਹਾਂ ਧਮਕੀਆਂ ਤੋਂ ਡਰ ਲੱਗਦਾ ਸੀ ਜੋ ਮੈਨੂੰ ਉਸ ਤੋਂ ਮਿਲੀਆਂ ਸਨ, ਪਰ ਕੁੱਝ ਸਮੇਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਂ ਹੁਣ ਇਸ ਨੂੰ ਨਹੀਂ ਸਾਂਭ ਸਕਦੀ ਅਤੇ ਜਨਤਾ ਦੇ ਸਾਹਮਣੇ ਆਉਣ ਦਾ ਫ਼ੈਸਲਾ ਕੀਤਾ।
ਜਦ ਮੈਨੂੰ ਪਤਾ ਚੱਲਿਆ ਕਿ ਮੈਂ ਸਮਲਿੰਗੀ ਹਾਂ ਤਾਂ ਲੋਕਾਂ ਨੇ ਮੈਨੂੰ ਕੋਸਣਾ ਸ਼ੁਰੂ ਕਰ ਦਿੱਤਾ, ਪਰ ਜਦ ਐਲੇਨ ਡੀਜੇਨਰੇਸ ਵਰਗੇ ਅੰਤਰ-ਰਾਸ਼ਟਰੀ ਸਟਾਰ ਮੇਰੇ ਸਮਰੱਥਨ ਵਿੱਚ ਆਏ ਤਾਂ ਜਦ ਬਾਲੀਵੁੱਡ ਅਦਾਕਾਰਾਂ ਨੇ ਵੀ ਮੇਰੇ ਸਮਰੱਥਨ ਵਿੱਚ ਆਪਣੀ ਆਵਾਜ਼ ਚੁੱਕਣੀ ਸ਼ੁਰੂ ਕੀਤੀ, ਤਾਂ ਲੋਕਾਂ ਦਾ ਰਵਇਆ ਮੇਰੇ ਪ੍ਰਤੀ ਬਦਲ ਗਿਆ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਰਿਸ਼ਤਾ ਕਦੋਂ ਤੱਕ ਚੱਲੇਗਾ, ਪਰ ਜਦੋਂ ਤੱਕ ਅਸੀਂ ਇੱਕ-ਦੂਸਰੇ ਨੂੰ ਪਸੰਦ ਕਰਾਂਗੇ, ਉਦੋਂ ਤੱਕ ਅਸੀਂ ਇਕੱਠੇ ਰਹਾਂਗੇ। ਮੈਂ ਆਪਣੇ ਸਾਥੀ ਨੂੰ ਕਦੇ ਵੀ ਮੇਰੇ ਨਾਲ ਰਹਿਣ ਲਈ ਮਜ਼ਬੂਰ ਨਹੀਂ ਕਰਾਂਗੀ।
ਹਾਇਪਰਐਂਡ੍ਰੋਜੇਨਿਜ਼ਮ ਦੇ ਆਧਾਰ 'ਤੇ 2015 'ਚ IAAF ਵੱਲੋਂ ਰੋਕ ਲਾਏ ਜਾਣ ਤੋਂ ਬਾਅਦ ਤੁਹਾਡੀ ਸੋਚ ਕੀ ਸੀ?
ਮੈਂ ਪੈਦਾਇਸ਼ੀ ਲੜਾਕੂ ਹਾਂ, ਮੈਂ ਹਮੇਸ਼ਾ ਹਰ ਉਸ ਚੀਜ਼ ਦੇ ਲਈ ਲੜਾਈ ਲੜੀ ਹੈ ਜੋ ਮੈਂ ਹਾਸਲ ਕੀਤੀ ਹੈ। ਮੈਂ ਸਪ੍ਰਿੰਟਰ ਬਣਨ ਦੇ ਲਈ ਆਪਣੇ ਪਿੰਡ ਵਿੱਚ ਗ਼ਰੀਬੀ ਅਤੇ ਲੋਕਾਂ ਦੀ ਮਾਨਸਿਕਤਾ ਨਾਲ ਲੜਾਈ ਕੀਤੀ। 2014 ਵਿੱਚ ਏਸ਼ੀਆਈ ਅਤੇ ਰਾਸ਼ਟਰਮੰਡਲ ਖੇਡਾਂ ਦੇ ਲਈ ਚੁਣੇ ਜਾਣ ਤੋਂ ਬਾਅਦ IAAF ਵੱਲੋਂ ਰੋਕ ਦੇ ਬਾਰੇ ਗੱਲ ਕਰਦੇ ਹੋਏ ਦੁੱਤੀ ਨੇ ਕਿਹਾ ਕਿ ਕੁੱਝ ਦਿਨਾਂ ਦੇ ਪ੍ਰੀਖਣ ਕੈਂਪ ਦੌਰਾਨ, ਮੈਨੂੰ ਭਾਰਤੀ ਟੀਮ ਤੋਂ ਕੱਢ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਮੈਂ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕਦੀ।
ਕਿਸੇ ਨੇ ਵੀ ਮੇਰੀ ਇਸ ਰੋਕ ਦਾ ਕਾਰਨ ਨਹੀਂ ਦੱਸਿਆ। ਮੈਨੂੰ ਸਿਰਫ਼ ਇਹ ਦੱਸਿਆ ਗਿਆ ਕਿ ਮੇਰੇ ਸਰੀਰ ਵਿੱਚ ਕਿਸੇ ਪ੍ਰਕਾਰ ਦੀ ਖ਼ੂਨ ਦੀ ਸਮੱਸਿਆ ਹੈ, ਜਿਸ ਕਾਰਨ ਮੈਨੂੰ ਘਰ ਜਾਣ ਲਈ ਕਿਹਾ। ਮੈਨੂੰ ਉਦੋਂ ਹੀ ਵਾਪਸ ਆਉਣ ਲਈ ਕਿਹਾ ਗਿਆ ਜਦੋਂ ਮੈਂ ਠੀਕ ਹਾਂ ਅਤੇ ਮੇਰੀ ਸਿਹਤ ਦੀ ਸਥਿਤੀ ਸਮਾਨ ਹੋ ਜਾਵੇ। ਜਿਸ ਨੂੰ ਸੁਣਨ ਤੋਂ ਬਾਅਦ ਮੈਂ ਏਨਾਂ ਪ੍ਰੇਸ਼ਾਨ ਹੋ ਗਈ ਸੀ, ਪਰ ਬਾਅਦ ਵਿੱਚ ਇੱਕ ਵਿਗਿਆਨਕ ਨੇ ਮੈਨੂੰ IAAF ਦੇ ਨਿਯਮਾਂ ਅਤੇ ਸ਼ਰਤਾਂ ਬਾਰੇ ਦੱਸਿਆ। ਉਸ ਨੇ ਮੈਨੂੰ ਹਾਇਪਰਐਂਡ੍ਰੋਜੇਨਿਜਮ ਟੈਸਟ ਦੇ ਬਾਰੇ ਦੱਸਿਆ ਅਤੇ ਇਸ ਟੈਸਟ ਵਿੱਚ ਅਸਫ਼ਲ ਹੋਣ ਉੱਤੇ ਮੇਰੇ ਉੱਤੇ ਜ਼ਿੰਦਗੀ ਭਰ ਲਈ ਰੋਕ ਲਾ ਦਿੱਤੀ।
ਜਦ ਮੈਨੂੰ ਇਸ ਪ੍ਰੀਖਣ ਬਾਰੇ ਪਤਾ ਚੱਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਮੇਰੇ ਸਰੀਰ ਵਿੱਚ ਉੱਚ ਹਾਰਮੋਨ ਦਾ ਪੱਧਰ ਕੁਦਰਤੀ ਸੀ, ਨਾ ਕਿ ਕਿਸੀ ਦਵਾਈ ਦੇ ਕਾਰਨ। ਇਸ ਲਈ ਮੈਂ ਰੋਕ ਦੇ ਵਿਰੁੱਧ ਸ਼ਿਕਾਇਤ ਕਰਨ ਦਾ ਫ਼ੈਸਲਾ ਕੀਤਾ ਅਤੇ 2 ਸਾਲ ਬਾਅਦ ਮੈਂ ਕੇਸ ਜਿੱਤਿਆ। ਰੋਕ ਹੱਟਣ ਤੋਂ ਬਾਅਦ ਮੈਂ ਵਾਪਸ ਆਈ, ਆਪਣਾ ਪ੍ਰੀਖਣ ਸ਼ੁਰੂ ਕੀਤਾ ਅਤੇ ਮੈਂ ਰਿਓ ਓਲੰਪਿਕ ਦੇ ਲਈ ਕੁਆਲੀਫ਼ਾਈ ਕੀਤਾ। ਮੈਂ 36 ਸਾਲਾਂ ਵਿੱਚ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਦੌੜਾਕ ਸੀ।