ਪਟਿਆਲਾ : ਕੁਹਣੀ ਦੀ ਸੱਟ ਤੋਂ ਬਾਅਦ ਨੀਰਜ ਚੋਪੜਾ ਨੇ ਈਟੀਵੀ ਭਾਰਤ ਨਾਲ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਇਸ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ 4 ਮਹੀਨੇ ਸਰਜਰੀ ਤੋਂ ਬਾਅਦ ਉਹ ਮੈਦਾਨ ਤੋਂ ਕਿਸ ਤਰ੍ਹਾਂ ਰਹੇ?
ਤੁਹਾਨੂੰ ਦੱਸ ਦਈਏ ਕਿ ਨੀਰਜ ਚੋਪੜਾ ਜੈਵਲਿਨ ਥਰੋਅ ਵਿੱਚ ਭਾਰਤ ਦੀ ਅਗਵਾਈ ਕਰ ਰਹੇ ਹਨ ਅਤੇ ਹੁਣ ਤੱਕ 3 ਸੋਨ ਤਮਗ਼ੇ ਭਾਰਤ ਦੀ ਝੋਲੀ ਵਿੱਚ ਪਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਉਸ ਦੇ ਸੱਜੇ ਹੱਥ ਦੀ ਕੁਹਣੀ ਵਿੱਚ ਸੱਟ ਵਿੱਚ ਲੱਗੀ ਸੀ, ਪਰ ਹੁਣ ਸਰਜਰੀ ਨੂੰ 4 ਮਹੀਨੇ ਹੋ ਚੁੱਕੇ ਹਨ ਅਤੇ ਮੈਂ ਫ਼ੀਜੀਓਥੈਰੇਪੀ ਅਤੇ ਕੋਚਾਂ ਦੀ ਸਹਾਇਤਾ ਨਾਲ ਫ਼ਿਰ ਤੋਂ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਉਹ ਡਾਕਟਰਾਂ ਵੱਲੋਂ ਦਿੱਤੀਆਂ ਹੋਈਆਂ ਹਦਾਇਤਾਂ ਮੁਤਾਬਕ ਚੱਲ ਰਹੇ ਅਤੇ ਆਪਣੀ ਸਿਹਤ ਦਾ ਪੂਰਾ ਖਿਆਲ ਰੱਖ ਰਹੇ ਹਨ।
Ind vs SA : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾ ਲੜੀ ਕੀਤੀ ਡਰਾਅ