ਬਰਮਿੰਘਮ: ਭਾਰਤ ਦੇ ਮੁਰਲੀ ਸ਼੍ਰੀਸ਼ੰਕਰ ਨੇ ਵੀਰਵਾਰ ਨੂੰ ਰਾਸ਼ਟਰਮੰਡਲ ਖੇਡਾਂ (commonwealth games) ਦੇ ਐਥਲੈਟਿਕਸ ਮੁਕਾਬਲੇ ਦੇ ਪੁਰਸ਼ਾਂ ਦੀ ਲੰਬੀ ਛਾਲ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਦੇ ਨਾਲ ਹੀ ਮੁਹੰਮਦ ਅਨੀਸ ਯਾਹੀਆ ਪੰਜਵੇਂ ਸਥਾਨ 'ਤੇ ਰਹੇ। ਸ਼੍ਰੀਸ਼ੰਕਰ (Srishankar) ਰਾਸ਼ਟਰਮੰਡਲ ਖੇਡਾਂ ਦੇ 'ਪੁਰਸ਼ਾਂ ਦੀ ਲੰਬੀ ਛਾਲ' ਈਵੈਂਟ 'ਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ। ਸੋਨ ਤਗ਼ਮੇ ਦੇ ਮਜ਼ਬੂਤ ਦਾਅਵੇਦਾਰ ਸ਼੍ਰੀਸ਼ੰਕਰ ਨੇ ਆਪਣੀ ਪੰਜਵੀਂ ਕੋਸ਼ਿਸ਼ ਵਿੱਚ 8.08 ਮੀਟਰ ਦੀ ਦੂਰੀ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਸੋਨ ਤਗ਼ਮਾ ਜਿੱਤਣ ਵਾਲੇ ਬਹਾਮਾਸ ਦੇ ਲੇਕੁਆਨ ਨਾਇਰਨ ਨੇ ਵੀ ਆਪਣੀ ਦੂਜੀ ਕੋਸ਼ਿਸ਼ ਵਿੱਚ 8.08 ਮੀਟਰ ਦਾ ਸਰਵੋਤਮ ਪ੍ਰਦਰਸ਼ਨ ਕੀਤਾ।
ਦੱਖਣੀ ਅਫਰੀਕਾ ਦੇ ਯੋਵਾਨ ਵਾਨ ਵੁਰੇਨ ਨੇ 8.06 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਸ਼੍ਰੀਸ਼ੰਕਰ ਅਤੇ ਯਾਹੀਆ ਦੋਵੇਂ ਕ੍ਰਮਵਾਰ 8.36 ਮੀਟਰ ਅਤੇ 8.15 ਮੀਟਰ ਦੇ ਆਪਣੇ ਨਿੱਜੀ ਅਤੇ ਸੀਜ਼ਨ ਦੇ ਸਰਵੋਤਮ ਪ੍ਰਦਰਸ਼ਨ ਤੋਂ ਬਹੁਤ ਘੱਟ ਰਹੇ। ਜੇਕਰ ਇਹ ਦੋਵੇਂ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਮੇਲ ਖਾਂਦੇ ਤਾਂ ਭਾਰਤ ਨੂੰ ਸੋਨੇ ਅਤੇ ਚਾਂਦੀ ਦੇ ਤਗਮੇ ਮਿਲ ਸਕਦੇ ਸਨ।
-
Keep watching that 8.08m jump on a loop...it's a Silver Medal for #India from Murli Sreeshankar 🇮🇳#CommonwealthGames2022
— Athletics Federation of India (@afiindia) August 5, 2022 " class="align-text-top noRightClick twitterSection" data="
Congratulations India, Congratulations Sree!@birminghamcg22 pic.twitter.com/Rzec3zHWyO
">Keep watching that 8.08m jump on a loop...it's a Silver Medal for #India from Murli Sreeshankar 🇮🇳#CommonwealthGames2022
— Athletics Federation of India (@afiindia) August 5, 2022
Congratulations India, Congratulations Sree!@birminghamcg22 pic.twitter.com/Rzec3zHWyOKeep watching that 8.08m jump on a loop...it's a Silver Medal for #India from Murli Sreeshankar 🇮🇳#CommonwealthGames2022
— Athletics Federation of India (@afiindia) August 5, 2022
Congratulations India, Congratulations Sree!@birminghamcg22 pic.twitter.com/Rzec3zHWyO
ਸ਼੍ਰੀਸ਼ੰਕਰ ਕੁਆਲੀਫਾਇੰਗ ਗੇੜ ਵਿੱਚ 8.05 ਮੀਟਰ ਦੇ ਸਮੇਂ ਦੇ ਨਾਲ ਅੱਠ ਮੀਟਰ ਦੇ ਆਟੋਮੈਟਿਕ ਕੁਆਲੀਫਾਇੰਗ ਪੱਧਰ ਨੂੰ ਪ੍ਰਾਪਤ ਕਰਨ ਵਾਲਾ ਇੱਕਮਾਤਰ ਖਿਡਾਰੀ ਸੀ। ਸ਼੍ਰੀਸ਼ੰਕਰ ਅਤੇ ਯਾਹੀਆ ਛੇ ਕੋਸ਼ਿਸ਼ਾਂ ਦੇ ਫਾਈਨਲ ਵਿੱਚ ਤਿੰਨ ਕੋਸ਼ਿਸ਼ਾਂ ਤੋਂ ਬਾਅਦ ਕ੍ਰਮਵਾਰ ਛੇਵੇਂ ਅਤੇ ਅੱਠਵੇਂ ਸਥਾਨ 'ਤੇ ਰਹੇ। ਬਾਰ੍ਹਾਂ ਖਿਡਾਰੀਆਂ ਦੇ ਫਾਈਨਲ ਵਿੱਚ ਤਿੰਨ ਕੋਸ਼ਿਸ਼ਾਂ ਤੋਂ ਬਾਅਦ, ਸਿਰਫ਼ ਚੋਟੀ ਦੇ ਅੱਠ ਖਿਡਾਰੀਆਂ ਨੂੰ ਅਗਲੀਆਂ ਤਿੰਨ ਕੋਸ਼ਿਸ਼ਾਂ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਸੋਨ ਤਗਮਾ ਜੇਤੂ ਦੇ ਬਰਾਬਰ ਛਾਲ ਮਾਰੀ, ਫਿਰ ਵੀ ਦੂਜੇ ਸਥਾਨ 'ਤੇ ਬਹਾਮਾਸ ਦੇ ਲੇਕੁਆਨ ਨਾਇਰਨ ਨੇ ਵੀ ਸ਼੍ਰੀਸ਼ੰਕਰ (8.08) ਮੀਟਰ ਜਿੰਨੀ ਛਾਲ ਮਾਰੀ, ਪਰ ਉਸ ਨੂੰ ਸੋਨ ਤਮਗਾ ਦਿੱਤਾ ਗਿਆ। ਅਜਿਹਾ ਇਸ ਲਈ ਹੋਇਆ, ਕਿਉਂਕਿ ਲੇਕੁਆਨ ਨਾਇਰਨ ਦੀ ਦੂਜੀ ਸਰਵੋਤਮ ਛਾਲ ਸ਼੍ਰੀਸ਼ੰਕਰ ਦੀ ਦੂਜੀ ਸਰਵੋਤਮ ਛਾਲ ਨਾਲੋਂ ਬਿਹਤਰ ਸੀ। ਲੇਕੁਆਨ ਦੀ ਦੂਜੀ ਸਰਵੋਤਮ ਛਾਲ 8.08 ਮੀਟਰ ਸੀ, ਜਦਕਿ ਸ਼੍ਰੀਸ਼ੰਕਰ ਦੀ ਦੂਜੀ ਸਰਵੋਤਮ ਛਾਲ 7.84 ਮੀਟਰ ਸੀ।
ਸ਼੍ਰੀਸ਼ੰਕਰ ਦੀ ਚੌਥੀ ਕੋਸ਼ਿਸ਼ ਫਾਊਲ ਰਹੀ। ਪੰਜਵੀਂ ਕੋਸ਼ਿਸ਼ ਵਿੱਚ ਸ਼੍ਰੀਸ਼ੰਕਰ ਨੇ 8.08 ਮੀਟਰ ਦੀ ਛਾਲ ਮਾਰੀ ਅਤੇ ਛੇਵੇਂ ਤੋਂ ਸਿੱਧੇ ਦੂਜੇ ਸਥਾਨ 'ਤੇ ਪਹੁੰਚ ਗਿਆ। ਸ਼੍ਰੀਸ਼ੰਕਰ ਦੀ ਛੇਵੀਂ ਕੋਸ਼ਿਸ਼ ਫਾਊਲ ਰਹੀ। ਸੋਨ ਤਗਮਾ ਜਿੱਤਣ ਵਾਲੇ ਬਹਾਮਾਸ ਦੇ ਲੇਕੁਆਨ ਨਾਇਰਨ ਨੇ ਵੀ 8.08 ਮੀਟਰ ਦੀ ਛਾਲ ਮਾਰੀ। ਹਾਲਾਂਕਿ, ਉਸਨੇ ਇਹ ਛਾਲ ਆਪਣੀ ਦੂਜੀ ਕੋਸ਼ਿਸ਼ ਵਿੱਚ ਹੀ ਕੀਤੀ। ਇਸ ਕਾਰਨ ਉਸ ਨੇ ਗੋਲਡ ਮੈਡਲ ਹਾਸਲ ਕੀਤਾ। ਇਸ ਦੇ ਨਾਲ ਹੀ ਸ਼੍ਰੀਸ਼ੰਕਰ ਨੇ ਪੰਜਵੀਂ ਕੋਸ਼ਿਸ਼ 'ਚ ਅਜਿਹਾ ਕੀਤਾ। ਲੰਬੀ ਛਾਲ ਦੇ ਫਾਈਨਲ ਵਿੱਚ ਹਰੇਕ ਅਥਲੀਟ ਨੂੰ 6-6 ਕੋਸ਼ਿਸ਼ਾਂ ਮਿਲਦੀਆਂ ਹਨ। ਸ਼੍ਰੀਸ਼ੰਕਰ ਨੇ ਆਪਣੀ ਪੰਜਵੀਂ ਕੋਸ਼ਿਸ਼ ਵਿੱਚ 8.08 ਮੀਟਰ ਅਤੇ ਬਹਾਮਾਸ ਦੇ ਅਥਲੀਟ ਨੇ ਦੂਜੀ ਕੋਸ਼ਿਸ਼ ਵਿੱਚ ਛਾਲ ਮਾਰੀ ਸੀ।
ਇਹ ਵੀ ਪੜ੍ਹੋ: CWG 2022: ਸਿੰਧੂ, ਲਕਸ਼ੈ ਅਤੇ ਸ਼੍ਰੀਕਾਂਤ ਬੈਡਮਿੰਟਨ ਸਿੰਗਲਜ਼ ਪ੍ਰੀ-ਕੁਆਰਟਰ ਫਾਈਨਲ 'ਚ