ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਖੇਡਾਂ ਦੀਆਂ ਕਈ ਗਤੀਵਿਧੀਆਂ ਨੂੰ ਜਾਂ ਤਾਂ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਜਾਂ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 24 ਤੋਂ 29 ਮਾਰਚ ਤੱਕ ਹੋਣ ਵਾਲੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਬੰਦ ਦਰਵਾਜ਼ਿਆਂ ਵਿੱਚ ਖੇਡਿਆ ਜਾ ਸਕਦਾ ਹੈ।
ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ (ਬੀ.ਏ.ਆਈ.) ਅਤੇ ਵਿਸ਼ਵ ਬੈਡਮਿੰਟਨ ਫੈਡਰੇਸ਼ਨ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਟੂਰਨਾਮੈਂਟ ਪਹਿਲਾਂ ਤੋਂ ਤੈਅ ਸਮੇਂ ਅਨੁਸਾਰ ਕੀਤਾ ਜਾਵੇਗਾ।
ਕੋਰੋਨਵਾਇਰਸ ਦੇ ਕਾਰਨ ਫਰਵਰੀ ਤੋਂ ਮਾਰਚ ਤਕ ਹੋਣ ਵਾਲੇ ਪੰਜ ਬੈਡਮਿੰਟਨ ਟੂਰਨਾਮੈਂਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਮੁਲਤਵੀ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਪੋਲਿਸ਼ ਓਪਨ, ਵੀਅਤਨਾਮ ਇੰਟਰਨੈਸ਼ਨਲ ਚੈਲੇਂਜ, ਪੁਰਤਗਾਲ ਇੰਟਰਨੈਸ਼ਨਲ ਚੈਂਪੀਅਨਸ਼ਿਪ, ਜਰਮਨ ਓਪਨ ਅਤੇ ਚਾਈਨਾ ਮਾਸਟਰ ਸ਼ਾਮਲ ਹਨ।
ਤੁਹਾਨੂੰ ਦੱਸ ਦਈਏ ਕਿ ਦੂਜਾ ਭਾਰਤੀ ਇਵੇਂਟ ਇੰਡੀਅਨ ਓਪਨ ਗੋਲਫ ਟੂਰਨਾਮੈਂਟ 19 ਤੋਂ 22 ਮਾਰਚ ਨੂੰ ਡੀਐਲਐਫ ਗੋਲਫ ਅਤੇ ਕੰਟਰੀ ਕਲੱਬ ਵਿਖੇ ਹੋਣਾ ਸੀ, ਜਿਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ। ਯੂਰਪੀਅਨ ਟੂਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਾਲ ਦੇ ਅੰਤ ਵਿੱਚ ਟੂਰਨਾਮੈਂਟ ਮੁੜ ਆਯੋਜਨ ਕੀਤੇ ਜਾ ਸਕਦੇ ਹਨ।