ETV Bharat / sports

ਮੁੱਕੇਬਾਜ਼ ਦੁਰਯੋਧਨ ਨੇਗੀ ਪਾਏ ਗਏ ਕੋਰੋਨਾ ਪੌਜ਼ੀਟਿਵ - ਕੋਵਿਡ-19

ਸਾਬਕਾ ਰਾਸ਼ਟਰੀ ਚੈਂਪੀਅਨ ਮੁੱਕੇਬਾਜ਼ ਦੁਰਯੋਧਨ ਨੇਗੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਹਾਲਾਂਕਿ ਕੋਈ ਲੱਛਣ ਨਾ ਵਿਖਾਈ ਦੇਣ ਦੇ ਬਾਵਜੂਦ ਸਾਵਧਾਨੀ ਵਜੋਂ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਮੁੱਕੇਬਾਜ਼ ਦੁਰਯੋਧਨ ਨੇਗੀ ਪਾਏ ਗਏ ਕੋਰੋਨਾ ਪੌਜ਼ਟਿਵ

author img

By

Published : Nov 29, 2020, 9:31 PM IST

ਨਵੀਂ ਦਿੱਲੀ : ਪੁਰਸ਼ ਮੁੱਕੇਬਾਜ਼ ਦੁਰਯੋਧਨ ਨੇਗੀ (69ਕਿਲੋਗ੍ਰਾਮ ਭਾਰ) ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਮੌਜੂਦਾ ਸਮੇਂ 'ਚ ਨੇਗੀ ਪਟਿਆਲੇ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨਐਸਐਨਆਈਐਸ) ਵਿੱਚ ਟ੍ਰੇਨਿੰਗ ਕਰ ਰਹੇ ਹਨ। ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਨੇ ਐਤਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ।

ਨੇਗੀ ਵਿੱਚ ਕੋਵਿਡ-19 ਬਿਮਾਰੀ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੇ ਲੱਛਣ ਨਹੀਂ ਵਿਖਾਈ ਦਿੱਤੇ, ਪਰ ਸਾਵਧਾਨੀ ਵਜੋਂ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਸਪੋਰਟਸ ਅਥਾਰਟੀ ਆਫ ਇੰਡੀਆ ਨੇ ਇੱਕ ਬਿਆਨ 'ਚ ਕਿਹਾ, "ਨੇਗੀ ਦੀਵਾਲੀ ਛੁੱਟੀ ਦੇ ਲਈ ਗਏ ਸਨ। ਵਾਪਸ ਆਉਣ ਮਗਰੋਂ ਉਹ ਏਕਾਂਤਵਾਸ ਸਨ। ਐਸਓਪੀ ਦੇ ਮੁਤਾਬਕ ਕੁਆਰੰਟੀਨ ਦੇ ਛੇਵੇਂ ਦਿਨ ਉਨ੍ਹਾਂ ਦਾ ਕੋਵਿਡ-19 ਟੈਸਟ ਕੀਤਾ ਗਿਆ ਜੋ ਕਿ ਪੌਜ਼ੀਟਿਵ ਆਇਆ ਹੈ।"

ਉਨ੍ਹਾਂ ਦੇ ਜਲਦ ਹੀ ਸਿਹਤਯਾਬ ਹੋਣ ਲਈ ਉਨ੍ਹਾਂ ਦਾ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ।

34 ਸਾਲਾ ਮੁੱਕੇਬਾਜ਼ ਨੇਗੀ ਵੱਖ-ਵੱਖ ਅੰਤਰ ਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਅਗਵਾਈ ਕਰ ਚੁੱਕੇ ਹਨ। ਉਨ੍ਹਾਂ ਨੇ ਬੀਤੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲਿਆ।

ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਸ਼ਨੀਵਾਰ ਨੂੰ ਦੱਸਿਆ ਸੀ ਕਿ ਕੁਸ਼ਤੀ ਖਿਡਾਰੀ ਨਰਸਿੰਘ ਯਾਦਵ ਵੀ ਕੋਵਿਡ ਪੌਜ਼ੀਟਿਵ ਪਾਏ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.