ਨਵੀਂ ਦਿੱਲੀ: ਭਾ ਕੁਸ਼ਤੀ ਖਿਡਾਰੀ ਆਸ਼ੂ, ਆਦਿੱਤਿਆ ਕੁੰਡੂ ਅਤੇ ਹਰਦੀਪ ਨੇ 19 ਫਰਵਰੀ ਨੂੰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਦੂਜੇ ਦਿਨ ਗ੍ਰੇਕੋ-ਰੋਮਨ ਮੁਕਾਬਲੇ 'ਚ ਆਪਣੇ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਆਸ਼ੂ ਨੇ 67 ਕਿਲੋ ਵਿੱਚ ਸੀਰੀਆ ਦੇ ਅਬਦੁੱਲਕਰਮ ਮੁਹੰਮਦ ਅਲ ਹਸਨ ਨੂੰ 8–1 ਨਾਲ ਹਰਾਇਆ ਹੈ। ਇਸ ਦੇ ਨਾਲ ਹੀ ਕੁੰਡੂ ਨੇ 72 ਕਿਲੋ ਦੇ ਇਕਪਾਸੜ ਮੈਚ ਵਿੱਚ ਡੇਢ ਮਿੰਟ 'ਚ ਜਾਪਾਨ ਦੇ ਨਾਓ ਕੁਸਾਕਾ ਨੂੰ 8-0 ਨਾਲ ਹਰਾਇਆ।
ਹੋਰ ਪੜ੍ਹੋ: ਪਹਿਲਵਾਨ ਸੁਨੀਲ ਕੁਮਾਰ ਨੇ ਏਸ਼ੀਅਨ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡ
ਇਸ ਦੇ ਨਾਲ ਹੀ ਹਰਦੀਪ ਨੇ ਕਿਰਗਿਸਤਾਨ ਦੇ ਬੇਕਸ ਸੁਲਤਾਨ ਮਖਮਾਦਜ਼ਾਨੋਵਿਚ ਮਖਮੁਦੋਵ ਨੂੰ 97 ਕਿਲੋ ਵਿੱਚ 3-1 ਨਾਲ ਹਰਾ ਕੇ ਭਾਰਤ ਲਈ ਤੀਜਾ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤ ਨੇ ਇਸ ਤਰ੍ਹਾਂ ਚੈਂਪੀਅਨਸ਼ਿਪ 'ਚ ਪੰਜ ਤਗਮੇ ਜਿੱਤੇ ਹਨ, ਇਸ ਤੋਂ ਪਹਿਲਾਂ ਸੁਨੀਲ ਕੁਮਾਰ ਨੇ 87 ਕਿਲੋਗ੍ਰਾਮ ਵਰਗ ਵਿੱਚ ਇਤਿਹਾਸਕ ਸੋਨ ਤਮਗਾ ਜਿੱਤਿਆ ਸੀ ਤੇ 55 ਕਿਲੋ ਗ੍ਰੇਕੋ ਰੋਮਨ ਵਰਗ ਚ ਅਰਜੁਨ ਹਲਕਾਕੁਰਕੀ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।
ਗਿਆਨੇਂਦਰ ਨੇ ਬੁੱਧਵਾਰ ਨੂੰ 60 ਕਿਲੋ ਗ੍ਰੇਕੋ ਰੋਮਨ ਕਾਂਸੀ ਦੇ ਤਗਮੇ ਦੇ ਮੈਚ ਵਿੱਚ 0-6 ਨਾਲ ਹਾਰ ਗਿਆ। ਇਸ ਸ਼੍ਰੇਣੀ ਲਈ ਸੋਨ ਤਗਮਾ ਜਾਪਾਨ ਦੇ ਕੇਨੀਚੀਰੋ ਫੁਮਿਤਾ ਨੇ ਜਿੱਤਿਆ, ਜਿਸ ਨੇ ਕਿਰਗਿਸਤਾਨ ਦੇ ਝੋਲਾਮਨ ਸ਼ਾਰਸ਼ੇਨਕੋਵ ਨੂੰ 4-0 ਨਾਲ ਹਰਾਇਆ।