ਹਾਂਗਜ਼ੂ: ਭਾਰਤ ਨੇ ਪਿਛਲੀਆਂ ਏਸ਼ੀਆਈ ਖੇਡਾਂ ਦੇ ਮੁਕਾਬਲੇ 2023 ਦੀਆਂ ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਰ ਏਸ਼ੀਆਈ ਖੇਡਾਂ 2023 ਵਿੱਚ ਭਾਰਤੀ ਕੁਸ਼ਤੀ ਲਈ ਸ਼ੁੱਕਰਵਾਰ ਦਾ ਦਿਨ ਨਿਰਾਸ਼ਾਜਨਕ ਰਿਹਾ। ਅੱਜ ਸ਼ੁੱਕਰਵਾਰ ਨੂੰ 13ਵੇਂ ਦਿਨ ਬਜਰੰਗ ਪੂਨੀਆ ਸਮੇਤ ਚਾਰ ਪਹਿਲਵਾਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਕੁਸ਼ਤੀ 'ਚ ਸੋਨ ਤਗਮੇ ਦੀ ਉਮੀਦ ਸੀ। ਇਸ ਨਾਲ ਕੁਸ਼ਤੀ ਵਿੱਚ ਭਾਰਤ ਦੀਆਂ ਸੋਨੇ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ।
ਭਾਰਤ ਦੇ ਅਮਨ ਸਹਿਰਾਵਤ ਸ਼ੁੱਕਰਵਾਰ ਨੂੰ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋ ਵਰਗ ਦੇ ਸੈਮੀਫਾਈਨਲ ਮੈਚ ਵਿੱਚ ਜਾਪਾਨ ਦੇ ਤੋਸ਼ੀਹੀਰੋ ਹਸੇਗਾਵਾ ਤੋਂ 10-12 ਅੰਕਾਂ ਨਾਲ ਹਾਰ ਗਏ। ਹੁਣ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਉਨ੍ਹਾਂ ਦਾ ਮੁਕਾਬਲਾ ਰੇਪੇਚੇਜ ਰਾਊਂਡ ਦੇ ਜੇਤੂ ਨਾਲ ਹੋਵੇਗਾ। ਉਥੇ ਹੀ ਮਹਿਲਾ ਕੁਸ਼ਤੀ 'ਚ ਸੋਨਮ ਨੂੰ ਮਹਿਲਾ ਫ੍ਰੀਸਟਾਈਲ 62 ਕਿਲੋਗ੍ਰਾਮ 'ਚ ਉੱਤਰੀ ਕੋਰੀਆ ਦੀ ਹਯੋਂਗਯੋਂਗ ਮੁਨ ਤੋਂ 0-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਉਹ ਕਾਂਸੀ ਦੇ ਤਗਮੇ ਲਈ ਰੇਪੇਚੇਜ ਜੇਤੂ ਨਾਲ ਮੁਕਾਬਲਾ ਕਰੇਗੀ।
ਕਿਰਨ ਆਪਣੇ ਮਹਿਲਾ ਫ੍ਰੀਸਟਾਈਲ 76 ਕਿਲੋਗ੍ਰਾਮ ਸੈਮੀਫਾਈਨਲ ਮੈਚ ਵਿੱਚ ਕਜ਼ਾਕਿਸਤਾਨ ਦੀ ਜਮੀਲਾ ਬਾਕਬਰਗੇਨੋਵਾ ਤੋਂ 2-4 ਅੰਕਾਂ ਦੇ ਫਰਕ ਨਾਲ ਹਾਰ ਗਈ। ਉਹ ਅਗਲੇ ਮੈਚ ਵਿੱਚ ਕਾਂਸੀ ਦੇ ਤਗ਼ਮੇ ਲਈ ਲੜੇਗੀ। ਬਜਰੰਗ ਪੂਨੀਆ ਸੈਮੀਫਾਈਨਲ ਮੈਚ ਹਾਰ ਕੇ ਕਾਂਸੀ ਦੇ ਤਗਮੇ ਦੇ ਮੈਚ ਵਿਚ ਪਹੁੰਚਣ ਵਾਲਾ ਚੌਥਾ ਭਾਰਤੀ ਪਹਿਲਵਾਨ ਬਣ ਗਿਆ। ਉਹ ਪੁਰਸ਼ਾਂ ਦੇ ਫ੍ਰੀਸਟਾਈਲ 65 ਕਿਲੋ ਦੇ ਮੁਕਾਬਲੇ ਵਿੱਚ ਈਰਾਨ ਦੇ ਰਹਿਮਾਨ ਅਮੋਜ਼ਾਦਖਲੀਲੀ ਤੋਂ 0-8 ਅੰਕਾਂ ਦੇ ਫਰਕ ਨਾਲ ਹਾਰ ਗਿਆ।
- Stubble Burning: ਮੋਗਾ ਦਾ ਕਿਸਾਨ ਹੋਰਾਂ ਲਈ ਵੀ ਬਣਿਆ ਮਿਸਾਲ, ਨੌ ਸਾਲਾਂ ਤੋਂ ਕਦੇ ਨੀ ਲਾਈ ਪਰਾਲੀ ਨੂੰ ਅੱਗ, ਖੇਤੀਬਾੜੀ ਵਿਭਾਗ ਵੀ ਕਰ ਰਿਹਾ ਜਾਗਰੂਕ
- Goregaon Building fire: ਮੁੰਬਈ ਦੇ ਗੋਰੇਗਾਂਵ 'ਚ ਬਹੁਮੰਜ਼ਿਲਾ ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 7 ਲੋਕਾਂ ਦੀ ਹੋਈ ਮੌਤ
- Sukhpal Khaira NDPS Case Update: ਗ੍ਰਿਫ਼ਤਾਰੀ ਦੇ ਮੁੱਦੇ 'ਤੇ ਹਾਈਕੋਰਟ ਪੁੱਜੇ ਸੁਖਪਾਲ ਖਹਿਰਾ, ਜੱਜ ਨੇ ਪੁਰਾਣੇ ਕੇਸ ਦਾ ਹਵਾਲਾ ਦੇ ਕੇ ਸੁਣਵਾਈ ਤੋਂ ਕੀਤਾ ਇਨਕਾਰ
ਭਾਰਤ ਨੇ ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਵੀ ਇੱਕ ਰਿਕਾਰਡ ਤੋੜ ਦਿੱਤਾ ਹੈ। ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਹੁਣ ਤੱਕ ਦੇ ਸਭ ਤੋਂ ਵਧੀਆ 70 ਤਗਮੇ ਜਿੱਤੇ ਸਨ ਪਰ ਇਸ ਸਾਲ ਭਾਰਤ ਨੇ 70 ਤਗ਼ਮਿਆਂ ਦਾ ਰਿਕਾਰਡ ਤੋੜਦਿਆਂ 80 ਤੋਂ ਵੱਧ ਤਗ਼ਮੇ ਜਿੱਤੇ ਹਨ, ਜਿਨ੍ਹਾਂ ਵਿੱਚੋਂ 21 ਸੋਨ ਤਗ਼ਮੇ ਹਨ।