ਬੀਜਿੰਗ: ਏਸ਼ੀਅਨ ਕੱਪ ਫੁੱਟਬਾਲ 2023 ਟੂਰਨਾਮੈਂਟ ਚੀਨ ਤੋਂ ਸ਼ਿਫਟ ਕੀਤਾ ਜਾਵੇਗਾ। ਏਸ਼ੀਆਈ ਫੁੱਟਬਾਲ ਸੰਘ (ਏ.ਐੱਫ.ਸੀ.) ਅਤੇ ਟੂਰਨਾਮੈਂਟ ਦੀ ਸਥਾਨਕ ਆਯੋਜਨ ਕਮੇਟੀ ਨੇ ਸ਼ਨੀਵਾਰ ਨੂੰ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ਕੋਵਿਡ-19 ਮਹਾਮਾਰੀ ਕਾਰਨ ਚੀਨ ਦੀ ਪ੍ਰਬੰਧਕੀ ਕਮੇਟੀ ਇਸ ਸਮੇਂ ਏਸ਼ੀਅਨ ਕੱਪ ਮੁਕਾਬਲੇ ਦਾ ਪੂਰੀ ਤਰ੍ਹਾਂ ਆਯੋਜਨ ਨਹੀਂ ਕਰ ਸਕਦੀ।
ਪੁਸ਼ਟੀ ਜਲਦੀ ਹੀ ਕੀਤੀ ਜਾਵੇਗੀ : ਏਐਫਸੀ, ਚੀਨੀ ਫੁਟਬਾਲ ਐਸੋਸੀਏਸ਼ਨ (ਸੀਐਫਏ) ਅਤੇ ਸਥਾਨਕ ਪ੍ਰਬੰਧਕੀ ਕਮੇਟੀ ਦੇ ਵਿਚਕਾਰ ਗੱਲਬਾਤ ਤੋਂ ਬਾਅਦ, ਚੀਨੀ ਪ੍ਰਬੰਧਕ ਕਮੇਟੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਚੀਨ ਤੋਂ ਏਸ਼ੀਆਈ ਕੱਪ 2023 ਨੂੰ ਇੱਕ ਨਵੇਂ ਸ਼ਹਿਰ ਵਿੱਚ ਤਬਦੀਲ ਕੀਤਾ ਜਾਵੇਗਾ, ਜਿਸ ਦੀ ਪੁਸ਼ਟੀ ਜਲਦੀ ਹੀ ਕੀਤੀ ਜਾਵੇਗੀ।
ਮੁਸ਼ਕਲ ਫੈਸਲਾ : ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਆਯੋਜਨ ਕਮੇਟੀ ਟੂਰਨਾਮੈਂਟ ਦੀਆਂ ਤਿਆਰੀਆਂ ਦੌਰਾਨ ਸਹਿਯੋਗ ਦੇਣ ਲਈ ਏਐਫਸੀ ਅਤੇ ਸਾਰੇ ਮੇਜ਼ਬਾਨ ਸ਼ਹਿਰਾਂ ਦਾ ਧੰਨਵਾਦ ਕਰਦੀ ਹੈ। ਇੱਕ ਵੱਖਰੇ ਬਿਆਨ ਵਿੱਚ, ਏਐਫਸੀ ਨੇ ਕਿਹਾ ਕਿ ਉਹ ਇਸ ਗੱਲ ਦੀ ਪ੍ਰਸ਼ੰਸਾ ਕਰਦਾ ਹੈ ਕਿ ਚੀਨ, ਸੀਐਫਏ ਅਤੇ ਸਥਾਨਕ ਪ੍ਰਬੰਧਕੀ ਕਮੇਟੀ ਨੇ ਏਐਫਸੀ ਏਸ਼ੀਅਨ ਕੱਪ 2023 ਦੇ ਸਮੂਹਿਕ ਹਿੱਤ ਵਿੱਚ ਇਹ ਬਹੁਤ ਮੁਸ਼ਕਲ ਫੈਸਲਾ ਲਿਆ ਹੈ|
ਐਲਾਨ ਢੁਕਵੇਂ ਸਮੇਂ ’ਤੇ: ਏਸ਼ੀਅਨ ਫੁਟਬਾਲ ਗਵਰਨਿੰਗ ਬਾਡੀ ਨੇ ਕਿਹਾ ਹੈ ਕਿ AFC ਨੇ CFA ਅਤੇ AFC ਏਸ਼ੀਅਨ ਕੱਪ ਚੀਨ 2023 ਸਥਾਨਕ ਪ੍ਰਬੰਧਕੀ ਕਮੇਟੀ ਦੇ ਨਾਲ ਮਿਲ ਕੇ ਤਿਆਰੀਆਂ ਦੌਰਾਨ ਕੰਮ ਕੀਤਾ ਅਤੇ ਟੂਰਨਾਮੈਂਟ ਦੇ ਲੋਗੋ ਨੂੰ ਲਾਂਚ ਕਰਨ ਅਤੇ ਸ਼ੰਘਾਈ ਵਿੱਚ ਫੁੱਟਬਾਲ ਸਟੇਡੀਅਮ ਦਾ ਉਦਘਾਟਨ ਕਰਨ ਸਮੇਤ ਕਈ ਮੀਲ ਪੱਥਰ ਹਾਸਲ ਕੀਤੇ। ਏਐਫਸੀ ਨੇ ਕਿਹਾ ਕਿ ਏਸ਼ਿਆਈ ਕੱਪ ਦੀ ਮੇਜ਼ਬਾਨੀ ਨਾਲ ਸਬੰਧਤ ਜਾਣਕਾਰੀ ਦਾ ਐਲਾਨ ਢੁਕਵੇਂ ਸਮੇਂ ’ਤੇ ਕੀਤਾ ਜਾਵੇਗਾ। ਜੂਨ 2019 ਵਿੱਚ, ਚੀਨ ਨੂੰ ਏਸ਼ੀਅਨ ਕੱਪ 2023 ਦੀ ਮੇਜ਼ਬਾਨੀ ਦਾ ਅਧਿਕਾਰ ਦਿੱਤਾ ਗਿਆ ਸੀ, ਜਿਸ ਵਿੱਚ ਚੀਨ ਦੇ 10 ਸ਼ਹਿਰਾਂ ਵਿੱਚ 24 ਟੀਮਾਂ ਦਾ ਮੁਕਾਬਲਾ ਹੋਣਾ ਸੀ।
ਇਹ ਵੀ ਪੜ੍ਹੋ : 'ਜੇ ਮੈਂ ਚੋਣਕਾਰ ਹੁੰਦਾ,ਕਾਰਤਿਕ ਨੂੰ ਟੀ-20 ਵਿਸ਼ਵ ਕੱਪ 'ਚ ਯਕੀਨੀ ਤੌਰ 'ਤੇ ਮੌਕਾ ਜਰੂਰ ਦਿੰਦਾ