ਹੈਦਰਾਬਾਦ : ਤਿੰਨ ਵਾਰੀ ਦੀ ਓਲੰਪਿਕ ਚੈਂਪੀਅਨ ਪਾਕਿਸਤਾਨ ਹਾਕੀ ਟੀਮ ਇਸ ਵਾਰ ਟੋਕਿਓ ਓਲੰਪਿਕ ਵਿੱਚ ਕੁਆਲੀਫ਼ਾਈ ਵੀ ਨਹੀਂ ਕਰ ਸਕੀ। ਉੱਥੇ ਹੀ ਦੂਸਰੇ ਕੁਆਲੀਫ਼ਾਈ ਮੁਕਾਬਲੇ ਵਿੱਚ 1-6 ਨਾਲ ਨੀਦਰਲੈਂਡ ਵਿਰੁੱਧ ਮਿਲੀ ਹਾਰ ਕਾਰਨ ਪਾਕਸਿਤਾਨੀ ਟੀਮ ਹੁਣ ਦੌੜ ਤੋਂ ਬਾਹਰ ਹੋ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਕੀ ਖਿਡਾਰੀ ਰਾਸ਼ਿਦ ਮਹਿਮੂਦ ਨੇ ਕਿਹਾ ਕਿ ਇਹ ਇੱਕ ਬੁਰਾ ਦਿਨ ਹੈ, ਅਸੀਂ ਓਲੰਪਿਕ ਵਿੱਚ ਖੇਡਣ ਦਾ ਮੌਕਾ ਗੁਆ ਦਿੱਤਾ। ਅਸੀਂ ਦੂਸਰੇ ਮੁਕਾਬਲੇ ਵਿੱਚ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕੇ।
ਡੱਚ ਟੀਮ ਨੇ ਅੱਜ ਦੇ ਮੁਕਾਬਲੇ ਵਿੱਚ ਬਹੁਤ ਹੀ ਚੰਗੇ ਤਰੀਕੇ ਨਾਲ ਡਿਫੈਂਸ ਕੀਤਾ ਅਤੇ ਅਸੀਂ ਵਧੀਆ ਸ਼ੁਰੂਆਤ ਵੀ ਨਹੀਂ ਕੀਤੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੇ ਓਲੰਪਿਕ ਵਿੱਚ 3 ਵਾਰ ਸੋਨ ਤਮਗ਼ਾ ਜਿੱਤਿਆ ਹੈ। ਜਿਸਦੀ ਸ਼ੁਰੂਆਤ ਸਾਲ 1960 ਤੋਂ ਹੋਈ, ਫ਼ਿਰ 1968 ਅਤੇ 1984 ਵਿੱਚ ਪਾਕਿਸਤਾਨੀ ਟੀਮ ਓਲੰਪਿਕ ਚੈਂਪੀਅਨ ਰਹੀ। ਇਸ ਤੋਂ ਇਲਾਵਾ ਆਖ਼ਰੀ ਵਾਰ ਸਾਲ 1992 ਵਿੱਚ ਖੇਡੇ ਗਏ ਓਲੰਪਿਕ ਵਿੱਚ ਪਾਕਿਸਤਾਨ ਦੀ ਹਾਕੀ ਟੀਮ ਨੂੰ ਕਾਂਸੇ ਦੇ ਤਮਗ਼ਾ ਮਿਲਿਆ ਸੀ।
ਇਸ ਤੋਂ ਬਾਅਦ ਹੀ ਓਲੰਪਿਕ ਵਿੱਚ ਪਾਕਿਸਤਾਨ ਟੀਮ ਦੇ ਨਾਂਅ ਕੋਈ ਵੀ ਤਮਗ਼ਾ ਨਹੀਂ ਰਿਹਾ ਹੈ, ਉੱਥੇ ਹੀ ਉਨ੍ਹਾਂ ਦਾ ਓਲੰਪਿਕ ਵਿੱਚ ਖੇਡਣ ਦਾ ਸੁਪਨਾ ਵੀ ਟੁੱਟ ਗਿਆ ਹੈ।
ਉੱਥੇ ਹੀ ਦੂਸਰੇ ਪਾਸੇ ਭਾਰਤੀ ਟੀਮ ਦੇ ਓਲੰਪਿਕ ਦੇ ਸਫ਼ਰ ਨੂੰ ਲੈ ਕੇ ਫ਼ੈਸਲਾ ਭੁਵਨੇਸ਼ਵਰ ਵਿੱਚ 1-2 ਨਵੰਬਰ ਨੂੰ ਹੋਵੇਗਾ।
ਇਹ ਵੀ ਪੜ੍ਹੋ : ਸਾਨੂੰ ਰੂਸ ਦੀ ਟੀਮ ਨੂੰ ਘੱਟ ਨਹੀਂ ਸਮਝਣਾ ਚਾਹੀਦਾ: ਹਾਕੀ ਕਪਤਾਨ ਮਨਪ੍ਰੀਤ ਸਿੰਘ