ਆਕਲੈਂਡ: ਨਵਨੀਤ ਕੌਰ ਦੇ 2 ਗੋਲਾਂ ਦੇ ਕਾਰਨ ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਦੌਰੇ ਦੇ ਆਪਣੇ ਪੰਜਵੇਂ ਤੇ ਆਖਰੀ ਮੈਚ ਵਿੱਚ ਬੁੱਧਵਾਰ ਨੂੰ ਮੇਜ਼ਬਾਨ ਨਿਊਜ਼ੀਲੈਂਡ ਨੂੰ 3-0 ਨਾਲ ਹਰਾ ਕੇ ਇਸ ਦੌਰੇ ਵਿੱਚੋਂ ਜਿੱਤ ਹਾਸਲ ਕੀਤੀ ਹੈ। ਭਾਰਤੀ ਮਹਿਲਾ ਹਾਕੀ ਟੀਮ ਦੀ ਨਿਊਜ਼ੀਲੈਂਡ ਦੌਰੇ ਉੱਤੇ ਇਹ ਤੀਸਰੀ ਜਿੱਤ ਹੈ। ਮਹਿਮਾਨ ਟੀਮ ਨੇ ਦੌਰੇ ਦੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਦੀ ਡਿਵੈਲਪਮੈਂਟ ਸਕੁਆਡ ਨੂੰ 4-0 ਨਾਲ ਕਰਾਰੀ ਮਾਤ ਦਿੱਤੀ ਸੀ।
ਹੋਰ ਪੜ੍ਹੋ: ਹੈਮਿਲਟਨ ਵਨ-ਡੇਅ: ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 348 ਦੌੜਾਂ ਦਾ ਟੀਚਾ
ਇਸ ਤੋਂ ਬਾਅਦ ਹਾਲਾਂਕਿ ਉਨ੍ਹਾਂ ਨੂੰ ਦੂਸਰੇ ਮੈਚ ਵਿੱਚ ਨਿਊਜ਼ੀਲੈਂਡ ਨੇ 1-2 ਤੋਂ ਤੇ ਤੀਸਰੇ ਮੈਚ ਵਿੱਚ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਚੌਥੇ ਮੈਚ ਵਿੱਚ ਉਨ੍ਹਾਂ ਨੇ ਮੌਜੂਦਾ ਉਲੰਪਿਕ ਚੈਂਪੀਅਨ ਗ੍ਰੇਟ ਬ੍ਰਿਟੇਨ ਨੂੰ 1-0 ਨਾਲ ਮਾਤ ਦਿੱਤੀ ਸੀ।
ਹੋਰ ਪੜ੍ਹੋ: ਹੈਮਿਲਟਨ ਵਨ-ਡੇਅ: ਨਿਊਜ਼ੀਲੈਂਡ ਨੇ ਟਾਸ ਜਿੱਤ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ
ਭਾਰਤੀ ਟੀਮ ਨੇ ਦੌਰੇ ਦੇ ਆਪਣੇ ਆਖ਼ਰੀ ਮੈਚ ਵਿੱਚ ਪਹਿਲਾ ਗੋਲ ਤੀਸਰੇ ਕੁਆਰਟਰਜ਼ ਵਿੱਚ ਕੀਤਾ ਸੀ। ਨਵਨੀਤ ਨੇ 45ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ 1-0 ਨਾਲ ਜਿੱਤ ਹਾਸਲ ਕਰਵਾਈ। ਇਸ ਤੋਂ ਬਾਅਦ 54ਵੇਂ ਮਿੰਟ ਵਿੱਚ ਸ਼ਰਮੀਲਾ ਨੇ ਵੀ ਗੋਲ ਕਰਕੇ ਮਹਿਮਾਨ ਟੀਮ ਨੂੰ ਮੈਚ ਵਿੱਚ 2-0 ਨਾਲ ਅੱਗੇ ਕਰ ਦਿੱਤਾ। ਇਸ ਗੋਲ ਦੇ 4 ਮਿੰਟ ਬਾਅਦ ਹੀ ਨਵਨੀਤ ਨੇ ਇੱਕ ਵਾਰ ਫਿਰ ਤੋਂ ਮੈਚ ਵਿੱਚ ਆਪਣਾ ਦੂਸਰਾ ਗੋਲ ਕਰਕੇ ਭਾਰਤ ਨੂੰ 3-0 ਨਾਲ ਮੈਚ ਵਿੱਚ ਜਿੱਤ ਹਾਸਲ ਕਰਵਾਈ।