ETV Bharat / sports

ਸਾਬਕਾ ਭਾਰਤੀ ਹਾਕੀ ਖਿਡਾਰੀ ਮਾਈਕਲ ਕਿੰਡੋ ਦਾ ਦਿਹਾਂਤ

ਅਰਜੁਨ ਪੁਰਸਕਾਰ ਨਾਲ ਸਨਮਾਨਤ ਸਾਬਕਾ ਭਾਰਤੀ ਹਾਕੀ ਖਿਡਾਰੀ ਮਾਈਕਲ ਕਿੰਡੋ ਦਾ ਦਿਹਾਂਤ ਹੋ ਗਿਆ ਹੈ।...

ਤਸਵੀਰ
ਤਸਵੀਰ
author img

By

Published : Dec 31, 2020, 9:09 PM IST

ਹੈਦਰਾਬਾਦ: ਮਾਈਕਲ ਕਿੰਡੋ 1975 ਵਿੱਚ ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਸੀ। ਭਾਰਤੀ ਦਿੱਗਜ ਹਾਕੀ ਖਿਡਾਰੀ ਮਾਈਕਲ ਕਿਨਡੋ ਦਾ 73 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਰਾਉਰਕੇਲਾ ਦੇ ਆਈਜੀਐਚ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਜਿੱਥੇ ਉਨ੍ਹਾਂ ਦੀ 3 ਵਜੇ ਦੇ ਕਰੀਬ ਮੌਤ ਹੋ ਗਈ।

ਮਾਈਕਲ ਕਿੰਡੋ ਨੇ ਏਸ਼ੀਅਨ ਖੇਡਾਂ, ਏਸ਼ੀਆ ਕੱਪ, 1971 ਦੇ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗਮਾ, 1972 ਓਲੰਪਿਕ ਕਾਂਸੇ ਦਾ ਤਗਮਾ, 1973 ਵਿਸ਼ਵ ਕੱਪ ਸਮੇਤ ਵਿਸ਼ਵ ਦੇ ਸਾਰੇ ਪ੍ਰਮੁੱਖ ਮੁਕਾਬਲਿਆਂ ਵਿਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਸੀ।

ਮਾਈਕਲ ਕਿਨੋ ਦਾ ਜਨਮ 20 ਜੂਨ 1947 ਨੂੰ ਝਾਰਖੰਡ ਦੇ ਸਿਮਦੇਗਾ ਜ਼ਿਲ੍ਹੇ ਦੇ ਬੈਘਮਾ ਪਿੰਡ ਵਿੱਚ ਹੋਇਆ ਸੀ। ਫੌਜ 'ਚ ਕੰਮ ਕਰਦਿਆਂ ਉਹ ਭਾਰਤੀ ਟੀਮ 'ਚ ਪਹੁੰਚੇ ਸਨ।

ਹਾਕੀ ਇੰਡੀਆ ਨੇ ਟਵੀਟ ਕੀਤਾ, “ਸਾਡੇ ਸਾਬਕਾ ਹਾਕੀ ਖਿਡਾਰੀ ਅਤੇ 1975 ਦੇ ਵਿਸ਼ਵ ਕੱਪ ਜੇਤੂ ਮਾਈਕਲ ਕਿੰਡੋ ਦੇ ਦਿਹਾਂਤ ਦਾ ਸਾਨੂੰ ਬਹੁਤ ਦੁੱਖ ਹੈ। ਅਸੀਂ ਉਸਦੇ ਪਰਿਵਾਰ ਨਾਲ ਤਹਿ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.