ਜਲੰਧਰ: ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ 4 ਹੋਰ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਇਨ੍ਹਾਂ 5 ਖਿਡਾਰੀਆਂ ਵਿਚੋਂ ਕਪਤਾਨ ਮਨਪ੍ਰੀਤ ਅਤੇ ਵਰੁਣ ਜਲੰਧਰ ਦੇ ਰਹਿਣ ਵਾਲੇ ਹਨ। ਮਨਪ੍ਰੀਤ ਸਿੰਘ ਅਤੇ ਵਰੁਣ ਦੇ ਨਾਲ ਹੀ ਸੁਰਿੰਦਰ ਕੁਮਾਰ, ਜਸਕਰਨ ਸਿੰਘ ਅਤੇ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਵੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ।
ਮਨਪ੍ਰੀਤ ਦੇ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਮਨਪ੍ਰੀਤ ਐਤਵਾਰ ਨੂੰ ਜਲੰਧਰ ਤੋਂ ਇੱਕ ਕੈਂਪ ਲਈ ਬੈਂਗਲੂਰ ਗਿਆ ਸੀ। ਜਿੱਥੇ ਉਸ ਨੂੰ ਸਿਰਦਰਦ ਅਤੇ ਬੁਖਾਰ ਦੀ ਸ਼ਿਕਾਇਤ ਹੋਈ। ਇਸ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਜੋ ਪੌਜ਼ੀਟਿਵ ਆਇਆ ਹੈ।
ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਚਾਰ ਹੋਰ ਖਿਡਾਰੀ ਕੋਵਿਡ-19 ਤੋਂ ਪੌਜ਼ੀਟਿਵ ਪਾਏ ਗਏ ਹਨ ਪਰ ਕੌਮੀ ਕੈਂਪ ਬੰਗਲੁਰੂ ਵਿੱਚ ਫਿਰ ਤੋਂ ਸ਼ੁਰੂ ਹੋਵੇਗਾ ਜੋ ਸਿਖਲਾਈ ਦੇ ਅਨੁਕੂਲ ਹਨ।
28 ਸਾਲਾ ਮਨਪ੍ਰੀਤ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਤਰਫੋਂ ਜਾਰੀ ਬਿਆਨ ਵਿੱਚ ਕਿਹਾ, “ਮੈਂ ਸਾਈ ਕੈਂਪਸ ਵਿਚ ਆਪਣੇ ਆਪ ਨੂੰ ਇਕਾਂਤਵਾਸ ਵਿੱਚ ਰੱਖਿਆ ਹੋਇਆ ਹੈ ਅਤੇ ਸਾਈ ਅਧਿਕਾਰੀਆਂ ਨੇ ਸਥਿਤੀ ਨਾਲ ਨਜਿੱਠਣ ਦੇ ਢੰਗ ਤੋਂ ਮੈਂ ਬਹੁਤ ਖੁਸ਼ ਹਾਂ। ਮੈਂ ਵਧੀਆ ਕਰਾਂਗਾ ਅਤੇ ਉਮੀਦ ਹੈ ਕਿ ਛੇਤੀ ਠੀਕ ਹੋਵਾਗਾ।
"ਮੈਂ ਬਹੁਤ ਖੁਸ਼ ਹਾਂ ਕਿ ਉਨ੍ਹਾਂ ਨੇ ਐਥਲੀਟਾਂ ਦੀ ਟੈਸਟਿੰਗ ਨੂੰ ਲਾਜ਼ਮੀ ਕਰ ਦਿੱਤਾ। ਇਹ ਬਚਾਅ ਲਈ ਇਹ ਕਦਮ ਮਦਦਗਾਰ ਹੋਵੇਗਾ ਅਤੇ ਸਮੇਂ ਸਿਰ ਸਮੱਸਿਆ ਦੀ ਪਛਾਣ ਕਰਨ ਵਿੱਚ ਸਹਾਇਤਾ ਕਰੇਗਾ।"