ਹੈਦਰਾਬਾਦ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਖੇਡੀ ਜਾ ਰਹੀ ਪੁਰਸ਼ ਹਾਕੀ ਚੈਂਪੀਅਨਜ਼ ਟਰਾਫੀ 2021 ਵਿੱਚ ਭਾਰਤ ਨੇ ਆਪਣੇ ਤੀਜੇ ਮੈਚ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਨੂੰ 3-1 ਨਾਲ ਹਰਾ ਦਿੱਤਾ। ਹਰਮਨਪ੍ਰੀਤ ਸਿੰਘ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕਰਕੇ ਭਾਰਤ ਦੀ ਜਿੱਤ ਦੇ ਹੀਰੋ ਰਹੇ, ਜਿੰਨ੍ਹਾਂ ਨੇ ਪੈਨਲਟੀ ਕਾਰਨਰ ਦੇ ਜਰੀਏ ਦੋ ਗੇਲ ਕੀਤੇ।
ਇਸ ਦੇ ਨਾਲ ਹੀ ਅਕਾਸ਼ਦੀਪ ਸਿੰਘ ਦੀ ਸਟਿੱਕ ਤੋਂ ਗੋਲ ਆਇਆ। ਇਸ ਪੂਰੇ ਮੈਚ ਵਿੱਚ ਭਾਰਤ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਕਾਇਮ ਰੱਖਿਆ ਪਰ ਕੁਝ ਮੌਕਿਆਂ 'ਤੇ ਪਾਕਿਸਤਾਨ ਭਾਰਤ ਦੇ ਡਿਫੈਂਸ ਨੂੰ ਘੇਰਨ 'ਚ ਕਾਮਯਾਬ ਰਿਹਾ। ਹਾਲਾਂਕਿ ਪਾਕਿਸਤਾਨ ਵੱਲੋਂ ਸਿਰਫ਼ ਇੱਕ ਹੀ ਗੋਲ ਹੋ ਸਕਿਆ।
ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਪ੍ਰੈੱਸ ਕਾਨਫ਼ਰੰਸ 'ਚ ਸੌਰਵ ਗਾਂਗੁਲੀ ਦੇ ਬਿਆਨ ਦਾ ਕੀਤਾ ਖੰਡਨ
-
A phenomenal all-round performance earns India the BIG 𝐖 over Pakistan 💙#IndiaKaGame #HeroACT2021 pic.twitter.com/uxwWQ7Pm9A
— Hockey India (@TheHockeyIndia) December 17, 2021 " class="align-text-top noRightClick twitterSection" data="
">A phenomenal all-round performance earns India the BIG 𝐖 over Pakistan 💙#IndiaKaGame #HeroACT2021 pic.twitter.com/uxwWQ7Pm9A
— Hockey India (@TheHockeyIndia) December 17, 2021A phenomenal all-round performance earns India the BIG 𝐖 over Pakistan 💙#IndiaKaGame #HeroACT2021 pic.twitter.com/uxwWQ7Pm9A
— Hockey India (@TheHockeyIndia) December 17, 2021
ਦੱਸ ਦੇਈਏ ਕਿ ਭਾਰਤ ਨੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੋਰੀਆ ਨਾਲ 2-2 ਨਾਲ ਡਰਾਅ ਨਾਲ ਕੀਤੀ ਸੀ। ਜਦੋਂਕਿ ਦੂਜੇ ਮੈਚ ਵਿੱਚ ਬੰਗਲਾਦੇਸ਼ ਨੂੰ 9-0 ਨਾਲ ਮਾਤ ਦਿੱਤੀ ਗਈ। ਮਸਕਟ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ 2018 ਦਾ ਫਾਈਨਲ ਬਾਰੀਸ਼ ਦੀ ਭੇਟ ਚੜ ਜਾਣ ਦੇ ਕਾਰਨ ਭਾਰਤ ਅਤੇ ਪਾਕਿਸਤਾਨ ਨੂੰ ਸੰਯੁਕਤ ਜੇਤੂ ਐਲਾਨਿਆ ਗਿਆ ਸੀ।
ਇਹ ਵੀ ਪੜ੍ਹੋ: ਵਿਰਾਟ ਕੋਹਲੀ VS ਰੋਹਿਤ ਸ਼ਰਮਾ: ਕਪਤਾਨੀ ਨੂੰ ਲੈ ਕੇ ਵਿਵਾਦ ’ਤੇ ਬੋਲੇ ਖੇਡ ਮੰਤਰੀ