ETV Bharat / sports

ਹਾਕੀ ਇੰਡੀਆ ਨੇ 11 ਖਿਡਾਰੀਆਂ ਨੂੰ ਕੀਤਾ ਸਸਪੈਂਡ, ਜਾਣੋ ਕਾਰਨ

ਨਹਿਰੂ ਸੀਨੀਅਰ ਹਾਕੀ ਟੂਰਨਾਮੈਂਟ ਦੇ ਫ਼ਾਇਨਲ ਮੁਕਾਬਲੇ ਵਿੱਚ ਖਿਡਾਰੀਆਂ ਵਿਚਕਾਰ ਹੋਈ ਮਾਰਕੁੱਟ ਦੀ ਘਟਨਾ ਤੋਂ ਬਾਅਦ ਹਾਕੀ ਇੰਡੀਆ ਨੇ 11 ਖਿਡਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ।

hockey india
ਹਾਕੀ ਇੰਡੀਆ ਨੇ 11 ਖਿਡਾਰੀਆਂ ਨੂੰ ਕੀਤਾ ਸਸਪੈਂਡ, ਜਾਣੋ ਕਾਰਨ
author img

By

Published : Dec 11, 2019, 1:35 AM IST

ਨਵੀਂ ਦਿੱਲੀ : ਹਾਕੀ ਇੰਡੀਆ (ਐੱਚਆਈ) ਦੀ ਅਨੁਸ਼ਾਸਨ ਕਮੇਟੀ ਨੇ ਪਿਛਲੇ ਮਹੀਨੇ 56ਵੇਂ ਨਹਿਰੂ ਸੀਨੀਅਰ ਹਾਕੀ ਟੂਰਨਾਮੈਂਟ ਦੇ ਫ਼ਾਈਨਲ ਵਿੱਚ ਪੰਜਾਬ ਪੁਲਿਸ ਅਤੇ ਪੰਜਾਬ ਨੈਸ਼ਨਲ ਬੈਂਕ ਵਿਚਕਾਰ ਖੇਡੇ ਗਏ ਫ਼ਾਈਨਲ ਮੁਕਾਬਲੇ ਵਿੱਚ ਹੋਈ ਹੱਥੋਪਾਈ ਕਾਰਨ 11 ਖਿਡਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ।

ਨਾਲ ਹੀ ਟੀਮ ਦੇ ਅਧਿਕਾਰੀਆਂ ਨੂੰ ਵੀ ਸਸਪੈਂਡ ਕੀਤਾ ਗਿਆ ਹੈ। ਇਹ ਲੜਾਈ ਪੰਜਾਬ ਪੁਲਿਸ ਦੇ ਹਰਦੀਪ ਸਿੰਘ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਸੁਮਿਤ ਟੋਪੋ ਵਿਚਕਾਰ ਹੋਈ ਸੀ ਜਿਸ ਤੋਂ ਬਾਅਦ ਕਈ ਹੋਰ ਖਿਡਾਰੀ ਵੀ ਆ ਗਏ ਸਨ।

  • #WATCH Delhi: Scuffle broke out between Punjab Police Hockey & Punjab National Bank Hockey teams during Nehru Cup finals. Elena Norman, Hockey India CEO says, "We're awaiting official report from Tournament officials, based on which Hockey India will take necessary action." pic.twitter.com/Yz3LAtGPl7

    — ANI (@ANI) November 25, 2019 " class="align-text-top noRightClick twitterSection" data=" ">

ਐੱਚਆਈ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕਮੇਟੀ ਨੇ ਪੰਜਾਬ ਆਰਮਡ ਪੁਲਿਸ ਦੇ ਹਰਦੀਪ ਸਿੰਘ ਅਤੇ ਜਸਕਰਨ ਸਿੰਘ ਨੂੰ 18 ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਹੈ ਕਿਉਂਕਿ ਦੁਪਿੰਦਰਦੀਪ ਸਿੰਘ, ਜਗਮੀਤ ਸਿੰਘ, ਸੁਖਪ੍ਰੀਤ ਸਿੰਘ, ਸਵਰਨਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ 12 ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਹੈ। ਇੰਨ੍ਹਾਂ ਸਾਰਿਆਂ ਨੂੰ ਐੱਚਆਈ ਦੇ ਕੋਡ ਆਫ਼ ਕੰਡਕਟ ਦੇ ਲੈਵਲ-3 ਦੀ ਉਲੰਘਣਾ ਲਈ ਸਸਪੈਂਡ ਕੀਤਾ ਗਿਆ ਹੈ। ਇੰਨ੍ਹਾਂ ਸਾਰਿਆਂ ਦਾ ਸਸਪੈਂਡ 11 ਦਸੰਬਰ ਤੋਂ ਤੱਤਕਾਲ ਪ੍ਰਭਾਵ ਨਾਲ ਲਾਗੂ ਹੋਵੇਗਾ।

ਬਿਆਨ ਮੁਤਾਬਕ ਪੰਜਾਬ ਪੁਲਿਸ ਦੇ ਮੈਨਜਰ ਅਮਿਤ ਸੰਧੂ ਨੂੰ ਵੀ ਲੈਵਲ-3 ਦੀ ਉਲੰਘਣਾ ਦੇ ਚੱਲਦਿਆਂ 18 ਮਹੀਨਿਆਂ ਲਈ ਸਸਪੈਂਡ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਨੈਸ਼ਨਲ ਨਾਲ ਹੀ ਪੰਜਾਬ ਪੁਲਿਸ ਦੀ ਟੀਮ ਨੂੰ 3 ਮਹੀਨਿਆਂ ਲਈ ਸਸਪੈਂਡ ਕਰਨ ਅਤੇ ਕਿਸੇ ਵੀ ਅਖਿਲ ਭਾਰਤੀ ਟੂਰਨਾਮੈਂਟ ਵਿੱਚ ਹਿੱਸਾ ਨਾ ਲੈਣ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਸ ਦੀ ਸਮਾਂ ਸੀਮਾ 10 ਮਾਰਚ 2020 ਤੋਂ 9 ਜੂਨ 2020 ਦੇ ਵਿਚਕਾਰ ਹੋਵੇਗੀ।

ਬੈਂਕ ਦੇ ਸੁਖਜੀਤ ਸਿੰਘ, ਗੁਰਸਿਮਰਨ ਸਿੰਘ ਅਤੇ ਸੁਮਿਤ ਨੂੰ 12 ਮਹੀਨਿਆਂ ਲਈ ਸਸਪੈਂਡ ਕੀਤਾ ਗਿਆ ਹੈ। ਟੀਮ ਦੇ ਕਪਤਾਨ ਜਸਬੀਰ ਸਿੰਘ ਨੂੰ 6 ਮਹੀਨਿਆਂ ਲਈ ਸਸਪੈਂਡ ਕੀਤਾ ਗਿਆ ਹੈ ਕਿਉਂਕਿ ਟੀਮ ਮੈਦਾਨ ਉੱਤੇ ਜੋ ਵੀ ਕਰਦੀ ਹੈ, ਉਸ ਦੀ ਜਿੰਮੇਵਾਰੀ ਕਪਤਾਨ ਦੀ ਹੁੰਦੀ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਸੁਸ਼ੀਲ ਕੁਮਾਰ ਦੁੱਬੇ ਨੂੰ 6 ਮਹੀਨਿਆਂ ਲਈ ਸਸਪੈਂਡ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੀ ਟੀਮ ਐੱਚਆਈ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਸਕੀ। ਨਾਲ ਹੀ ਕਮੇਟੀ ਨੇ ਪੰਜਾਬ ਨੈਸ਼ਨਲ ਬੈਂਕ ਨੂੰ 3 ਮਹੀਨਿਆਂ ਲਈ ਸਸਪੈਂਡ ਕਰਨ ਦੀ ਸਿਫ਼ਾਰਿਸ਼ ਕੀਤੀ ਹੈ ਜਿਸ ਦੀ ਸਮਾਂ ਸੀਮਾ 11 ਦਸੰਬਰ 2019 ਤੋਂ ਲੈ ਕੇ 10 ਮਾਰਚ 2020 ਹੋਵੇਗੀ।

Intro:Body:

sports_1

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.